Thu. Jun 20th, 2019

ਕਿਸਾਨਾਂ ਲਈ ਖੁਸ਼ਖਬਰੀ, ਜਾਣੋ ਕਿਹੜਾ ਦਰਖਤ ਕਰੇਗਾ ਮਾਲਾ ਮਾਲ

ਕਿਸਾਨਾਂ ਲਈ ਖੁਸ਼ਖਬਰੀ, ਜਾਣੋ ਕਿਹੜਾ ਦਰਖਤ ਕਰੇਗਾ ਮਾਲਾ ਮਾਲ

ਪੰਜਾਬ ਵਿੱਚ ਅੱਜ ਵੀ ਕਿਸਾਨ ਬਹੁਤਾਤ ਵਿੱਚ ਰਵਾਇਤੀ ਖੇਤੀ ਕਰ ਰਹੇ ਹਨ। ਪਰ ਕਿਸਾਨਾਂ ਵੱਲੋਂ ਰਵਾਇਤੀ ਖੇਤੀ ਤੋਂ ਥੋੜਾ ਹਟ ਕੇ ਬਹੁਤ ਜਿਆਦਾ ਮੁਨਾਫਾ ਕਮਾਇਆ ਜਾ ਸਕਦਾ ਹੈ। ਭਾਵੇਂ ਉਹ ਆਧੁਨਿਕ ਤਰੀਕੇ ਨਾਲ ਖੇਤੀ ਕਰਨ, ਜਾਂ ਫਿਰ ਫਸਲਾਂ ਦੀ ਬਜਾਇ ਲੱਕੜ ਦਾ ਉਤਪਾਦਨ, ਦੋਵਾਂ ਵਿੱਚ ਹੀ ਰਵਾਇਤੀ ਖੇਤੀ ਨਾਲੋਂ ਜਿਆਦਾ ਫਾਇਦਾ ਹੁੰਦਾ ਹੈ। ਜੇਕਰ ਅਸੀਂ ਗੱਲ ਲੱਕੜ ਉਤਪਾਦਨ ਦੀ ਕਰੀਏ ਤਾਂ ਸਾਗਵਾਨ ਲੱਕੜ ਦੀ ਪੈਦਾਵਾਰ ਬਹੁਤ ਜਿਆਦਾ ਫਾਇਦੇਮੰਦ ਹੈ, ਕਿਉਂਕਿ ਸਾਗਵਾਨ ਦੀ ਲੱਕੜ ਉਚ ਕੁਆਲਿਟੀ ਦੀ ਹੁੰਦੀ ਹੈ ਅਤੇ ਬਜਾਰ ਵਿੱਚ ਇਸਦੀ ਮੰਗ ਵੀ ਬਹੁਤ ਜਿਆਦਾ ਹੈ। ਸਾਗਵਾਨ ਦੀ ਵਰਤੋਂ ਘਰ, ਲਾਭਦਾਇਕ ਸਮੱਗਰੀ, ਆਫ਼ਿਸ ਅਤੇ ਸਜਾਵਟੀ ਸਮਾਨ, ਘਰ ਉਸਾਰੀ ਵਸਤੂਆਂ, ਬੰਦੂਕ ਦੀ ਬੱਟ ਆਦਿ ਲਈ ਜ਼ਿਆਦਾ ਇਸਤੇਮਾਲ ਕੀਤੀ ਜਾਂਦੀ ਹੈ। ਸਾਗਵਾਨ ਦੀ ਲੱਕੜੀ ਦੀ ਅਹਿਮੀਅਤ ਦਾ ਇਸੇ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਸ ਦੀ ਪੂਰਤੀ ਮੰਗ ਨਾਲੋਂ ਸਿਰਫ 10 ਫੀਸਦੀ ਹੈ।

ਸਾਗਵਾਨ ਦਾ ਬੂਟਾ ਨਰਸਰੀ ਤੋਂ ਖਰੀਦਿਆ ਜਾ ਸਕਦਾ ਹੈ, ਜਾਂ ਫਿਰ ਬੀਜ ਨਾਲ ਵੀ ਤਿਆਰ ਕੀਤਾ ਜਾ ਸਕਦਾ ਹੈ। ਬਜਾਰ ਵਿੱਚ ਇਸਦੇ ਬੂਟੇ ਦੀ ਕੀਮਤ 80 ਰੁਪਏ ਤੋਂ 100 ਰੁਪਏ ਤੱਕ ਹੁੰਦੀ ਹੈ। ਸਾਗਵਾਨ ਦੇ ਬੂਟੇ ਲਈ 13 ਡਿਗਰੀ ਤੋਂ 39 ਡਿਗਰੀ ਸੈਲਸੀਅਸ ਦਰਮਿਆਨ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ। 25 ਤੋਂ 30 ਫੁੱਟ ਦੀ ਉਚਾਈ ਵਾਲਾ ਸਾਗਵਾਨ ਦਾ ਦਰਖ਼ਤ ਲਗਭਗ 10 ਸਾਲ ਵਿੱਚ ਤਿਆਰ ਹੁੰਦਾ ਹੈ। ਸਾਗਵਾਨ ਦੇ ਇੱਕ ਦਰਖ਼ਤ ਦੀ ਕੀਮਤ 25 ਹਜਾਰ ਰੁਪਏ ਦੇ ਕਰੀਬ ਹੁੰਦੀ ਹੈ। ਇਸ ਤਰਾਂ ਇੱਕ ਏਕੜ ਵਿੱਚੋਂ 50 ਤੋਂ 55 ਲੱਖ ਰੁਪਏ ਤੱਕ ਕਮਾਈ ਕੀਤੀ ਜਾ ਸਕਦੀ ਹੈ। ਇਸ ਹਿਸਾਬ ਨਾਲ ਇੱਕ ਏਕੜ ਤੋਂ ਪ੍ਰਤਿ ਸਾਲ 5 ਲੱਖ ਰੁਪਏ ਦੀ ਆਮਦਨ ਹੋ ਜਾਂਦੀ ਹੈ, ਪਰ ਇਹ ਆਮਦਨ 10 ਸਾਲ ਬਾਅਦ ਇਕੱਠੀ ਹੀ ਪ੍ਰਾਪਤ ਹੁੰਦੀ ਹੈ।

Leave a Reply

Your email address will not be published. Required fields are marked *

%d bloggers like this: