ਕਿਸਾਨਾਂ ਮਜਦੂਰਾਂ ਦੇ ਹੜ੍ਹ ਕਰਨ ਗਏ ਸਫਾਇਆ ਬਾਦਲ ਸਰਕਾਰ ਦਾ – ਚੱਠਾ

ਕਿਸਾਨਾਂ ਮਜਦੂਰਾਂ ਦੇ ਹੜ੍ਹ ਕਰਨ ਗਏ ਸਫਾਇਆ ਬਾਦਲ ਸਰਕਾਰ ਦਾ – ਚੱਠਾ
ਇੱਟ ਦਾ ਜਵਾਬ ਪੱਥਰ ਨਾਲ ਦੇਣਾ ਜਾਣਦੇ ਨੇ ਕਿਸਾਨ ਮਜਦੂਰ – ਕਿਸਾਨ ਆਗੂ

16-1

ਦਿੜ੍ਹਬਾ ਮੰਡੀ-15 ਜੁਲਾਈ (ਚੱਠਾ )ਕਿਸਾਨਾਂ ਮਜਦੂਰਾਂ ਦੇ ਪਿੰਡਾਂ ਚੋਂ ਨਿਕਲੇ ਕਾਫਲਿਆਂ ਨੇ ਬਾਦਲ ਸਰਕਾਰ ਨੂੰ ਲਲਕਾਰਿਆ ਇਹਨਾਂ ਗੱਲਾਂ ਦਾ ਪ੍ਗਟਾਵਾ ਚੱਠਾ ਸਪੋਰਟਸ ਕਲੱਬ ਦੇ ਵਾਇਸ ਚੇਅਰਮੈਨ ਕਿਸਾਨ ਆਗੂ ਰਣ ਸਿੰਘ ਚੱਠਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ । ਚੱਠਾ ਨੇ ਕਿਹਾ ਕਿ ਬਾਦਲ ਸਰਕਾਰ ਦੀ ਮਿੰਨੀ ਚੰਡੀਗੜ੍ਹ ਵਜੋਂ ਜਾਣਿਆਂ ਜਾਂਦਾ ਬਠਿੰਡਾ ਵਿਖੇ 49 ਦਿਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਪੱਕਾ ਮੋਰਚਾ ਲੱਗਿਆ ਰਿਹਾ । ਪੰਜਾਬ ਦੇ ਜੁਝਾਰੂ ਕਿਸਾਨ ਮਜਦੂਰਾਂ ਨੇ ਝੋਨੇ ਦੇ ਚਾਲੂ ਸੀਜ਼ਨ ਦੋਰਾਨ ਤੇ ਅੱਤ ਦੀ ਗਰਮੀ ਵਿੱਚ ਮੀਂਹ ਝੱਖੜ ਦੀ ਪਰਵਾਹ ਨਾ ਕਰਦਿਆਂ ਨਿਰਵਿਘਨ ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਅਮਨ ਸਾਂਤੀ ਨਾਲ ਮੋਰਚਾ ਜਾਰੀ ਰੱਖਿਆ। ਉਨ੍ਹਾਂ ਕਿਹਾ ਕਿ 50ਵੇਂ ਦਿਨ ਰੱਖੇ ਸੂਬਾ ਪੱਧਰੀ ਇਕੱਠ ਨੂੰ ਅਸਫਲ ਬਣਾਉਣ ਲਈ ਬਾਦਲ ਸਰਕਾਰ ਦੇ ਕਹਿਣ ਤੇ ਪੁਰੇ ਪੰਜਾਬ ਦੇ ਪੁਲਿਸ ਪ੍ਸਾਸ਼ਨ ਦੇ ਅੱਡੀ ਚੋਟੀ ਦਾ ਜੋਰ ਲਾਉਣ ਦੇ ਬਾਵਜੂਦ ਕਿਸਾਨਾਂ ਮਜਦੂਰਾਂ ਦਾ ਵੱਡਾ ਹੜ ਬਠਿੰਡਾ ਵਿਖੇ ਪਹੁੰਚਾਉਣ ਵਿੱਚ ਸਫਲ ਰਿਹਾ। ਉਨ੍ਹਾਂ ਕਿਹਾ ਕਿ ਪ੍ਸਾਸ਼ਨ ਦੇ ਗਲਤ ਰਵੱਈਏ ਕਾਰਨ ਕਿਸਾਨਾਂ ਮਜਦੂਰਾਂ ਨੂੰ ਪੰਜਾਬ ਦੇ ਦਰਜਨ ਭਰ ਵੱਡੀਆਂ ਸੜਕਾਂ ਤੇ ਜਾਮ ਲਗਾਕੇ ਧਰਨੇ ਲਾਉਣੇ ਪਏ । ਧਰਨਿਆਂ ਦੋਰਾਨ ਆਵਾਜਾਈ ਠੱਪ ਹੋਣ ਨਾਲ ਆਮ ਪਬਲਿਕ ਨੂੰ ਆਈ ਮੁਸਿਕਲ ਦੀ ਜਿੰਮੇਵਾਰ ਅਕਾਲੀ ਭਾਜਪਾ ਸਰਕਾਰ ਤੇ ਪੁਲਿਸ ਪ੍ਸਾਸ਼ਨ ਹੈ। ਚੱਠਾ ਨੇ ਕਿਹਾ ਕਿ ਸੰਗਤ ਦਰਸ਼ਨ ਦਾ ਡਰਾਮਾਂ ਰਚਕੇ ਲੋਕਾ ਨੂੰ ਗੁੰਮਰਾਹ ਕਰਨ ਵਾਲਾ ਬਾਦਲ ਕਿਸਾਨਾਂ ਦੇ ਧਰਨਿਆਂ ਚ ਪਹੁੰਚਕੇ ਕਿਸਾਨਾਂ ਮਜਦੂਰਾਂ ਨੂੰ ਦਰਸ਼ਨ ਕਿਉਂ ਨਹੀ ਦਿੰਦਾਂ ਕਿਸਾਨਾਂ ਦੇ ਮਸੀਹਾ ਕਹਾਉਣ ਵਾਲੇ ਬਾਦਲ ਨੂੰ ਕਿਸਾਨਾਂ ਤੋਂ ਕਿਸ ਗੱਲ ਦਾ ਡਰ ਲੱਗਦਾ।

ਉਨ੍ਹਾਂ ਦੱਸਿਆ ਕਿ ਆਉਣ ਵਾਲੀ 27-28-29 ਜੁਲਾਈ ਨੂੰ ਪੰਜਾਬ ਦੇ ਸਾਰੇ ਹੈਡਕੁਆਰਟਰਾਂ ਅੱਗੇ ਧਰਨੇ ਦਿੱਤੇ ਜਾਣਗੇ ਅਤੇ ਅਗਲੇ ਮਹੀਨਿਆਂ ਵਿੱਚ ਹੋਣ ਵਾਲੇ ਵੱਡੇ ਸਘੰਰਸ ਦਾ ਸੂਬਾ ਕਮੇਟੀ ਵੱਲੋ ਐਲਾਨ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਕਿਸਾਨਾਂ ਮਜਦੂਰਾਂ ਦੀਆਂ ਹੱਕੀ ਮੰਗਾਂ ਜਦੋਂ ਤੱਕ ਪੰਜਾਬ ਸਰਕਾਰ ਮੰਨਦੀ ਨਹੀ ਉਨ੍ਹਾਂ ਚਿਰ ਕਿਸਾਨਾਂ ਮਜਦੂਰਾਂ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਸਘੰਰਸ ਹੋਰ ਤੇਜ਼ ਹੁੰਦਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਕਿਸਾਨਾਂ ਮਜਦੂਰਾਂ ਦੀ ਆਵਾਜ਼ ਨੂੰ ਦਬਾਉਣ ਦੀ ਬਜਾਏ ਉਨ੍ਹਾਂ ਦੀਆਂ ਹੱਕੀ ਮੰਗਾਂ ਮੰਨੇ।ਇਸ ਮੋਕੇ ਕਿਸਾਨ ਗੁਰਮੀਤ ਸਿੰਘ ਚੱਠਾ,ਚਾਂਦੀ ਸਿੰਘ,ਪ੍ਰੀਤਮ ਸਿੰਘ,ਤੇਜਾ ਸਿੰਘ,ਧੰਨਾ ਸਿੰਘ,ਗੁਰਜੰਟ ਸਿੰਘ,ਦਲਵਾਰਾ ਸਿੰਘ,ਲਾਭ ਸਿੰਘ,ਨੈਬ ਸਿੰਘ ਖਡਿਆਲ,ਲਾਲ ਸਿੰਘ ਖਡਿਆਲ,ਦਲੀਪ ਸਿੰਘ ਖਡਿਆਲ,ਪਾਲਾ ਸਿੰਘ ਜਨਾਲ,ਜਸਵੀਰ ਸਿੰਘ ਜਨਾਲ,ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: