ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਕਿਸਾਨਾਂ ਨੂੰ ਉਨ੍ਹਾਂ ਦੇ ਪੈਰ੍ਹਾ ‘ਤੇ ਮੁੜ ਖੜ੍ਹਾ ਕਰਨਾ ਕਾਂਗਰਸ ਸਰਕਾਰ ਦਾ ਸੁਪਨਾ : ਵਿੱਤ ਮੰਤਰੀ

ਕਿਸਾਨਾਂ ਨੂੰ ਉਨ੍ਹਾਂ ਦੇ ਪੈਰ੍ਹਾ ‘ਤੇ ਮੁੜ ਖੜ੍ਹਾ ਕਰਨਾ ਕਾਂਗਰਸ ਸਰਕਾਰ ਦਾ ਸੁਪਨਾ : ਵਿੱਤ ਮੰਤਰੀ
ਕਰਜਾ ਰਾਹਤ ਸਕੀਮ ਦੇ ਦੂਜੇ ਪੜਾਅ ਤਹਿਤ ਹੋਵੇਗਾ 6000 ਕਿਸਾਨਾਂ ਦਾ 22 ਕਰੋੜ ਦੇ ਕਰੀਬ ਕਰਜ਼ਾ ਮੁਆਫ
ਕਰਜਾ ਰਾਹਤ ਤਹਿਤ ਕਰਵਾਏ ਸਮਾਗਮ ਦੌਰਾਨ 10 ਲਾਭਪਾਤਰੀ ਕਿਸਾਨਾਂ ਨੂੰ ਦਿੱਤੇ ਕਰਜਾ ਮੁਆਫ਼ੀ ਪ੍ਰਮਾਣ ਪੱਤਰ
ਸਤੰਬਰ ਮਹੀਨੇ ਤੱਕ ਲੱਖਾਂ ਕਿਸਾਨਾਂ ਦਾ 10 ਹਜ਼ਾਰ ਕਰੋੜ ਦਾ ਹੋਵੇਗਾ ਕਰਜਾ ਮੁਆਫ਼
ਐਸ.ਸੀ. ਖੇਤ ਮਜ਼ਦੂਰਾਂ ਦਾ 50 ਹਜ਼ਾਰ ਰੁਪਏ ਤੱਕ ਦਾ ਕਰਜ਼ਾ ਹੋਵਗਾ ਮੁਆਫ਼

ਮਾਨਸਾ, 03 ਮਈ ( ਤਰਸੇਮ ਸਿੰਘ ਫਰੰਡ ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੁੱਬਦੀ ਕਿਸਾਨੀ ਨੂੰ ਬਚਾਉਣ ਦਾ ਜੋ ਵਾਅਦਾ ਕੀਤਾ ਸੀ, ਉਸਦੇ ਤਹਿਤ ਅੱਜ ਮਾਨਸਾ ਦੇ ਕਰੀਬ 6000 ਹੋਰ ਕਿਸਾਨਾਂ ਦਾ ਤਕਰੀਬਨ 22 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰਕੇ ਕਿਸਾਨੀ ਨੂੰ ਮੁੜ ਆਪਣੇ ਪੈਰ੍ਹਾਂ ‘ਤੇ ਖੜ੍ਹੇ ਹੋਣ ਲਈ ਮਜ਼ਬੂਤ ਕੀਤਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿੱਤ ਮੰਤਰੀ ਪੰਜਾਬ ਸ. ਮਨਪੀ੍ਰਤ ਸਿੰਘ ਬਾਦਲ ਨੇ ਅੱਜ ਸਥਾਨਕ ਡੀ.ਡੀ.ਫੋਰਟ ਪੈਲੇਸ ਵਿਖੇ ਕਰਜਾ ਰਾਹਤ ਸਕੀਮ ਸਬੰਧੀ ਕਰਵਾਏ ਸਮਾਗਮ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਦੂਜੇ ਪੜਾਅ ਦੀ ਰਸਮੀ ਸ਼ੁਰੂਆਤ ਕਰਦਿਆਂ 10 ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਪ੍ਰਮਾਣ ਪੱਤਰ ਦੇ ਕੇ ਕੀਤੀ।
ਇਸ ਮੌਕੇ ਬੋਲਦਿਆਂ ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਸ ਤੋਂ ਪਹਿਲਾਂ 7 ਜਨਵਰੀ ਨੂੰ ਪਹਿਲੇ ਪੜਾਅ ਤਹਿਤ ਮਾਨਸਾ ਜ਼ਿਲ੍ਹੇ ਦੇ ਤਕਰੀਬਨ 7500 ਕਿਸਾਨ ਦਾ 22.50 ਕਰੋੜ ਰੁਪਏ ਦੇ ਕਰੀਬ ਕਰਜਾ ਮੁਆਫ਼ ਕੀਤਾ ਗਿਆ ਸੀ। ਅੱਜ ਦੇ ਕਰਜਾ ਰਾਹਤ ਸਕੀਮ ਦੇ ਸਮਾਗਮ ਤਹਿਤ ਜਿਨ੍ਹਾਂ 10 ਕਿਸਾਨਾਂ ਨੂੰ ਵਿੱਤ ਮੰਤਰੀ ਨੇ ਪ੍ਰਮਾਣ ਪੱਤਰ ਦਿੱਤੇ, ਉਨ੍ਹਾਂ ਵਿੱਚ ਮੱਖਣ ਸਿੰਘ ਦਾ 120921.50 ਰੁਪਏ, ਨੈਬ ਸਿੰਘ 116761 ਰੁਪਏ, ਦਰਸ਼ਨ ਸਿੰਘ 91538 ਰੁਪਏ, ਬਲਜਿੰਦਰ ਸਿੰਘ 81604 ਰੁਪਏ, ਨਛੱਤਰ ਸਿੰਘ 73808 ਰੁਪਏ, ਗੁਰਨਾਮ ਸਿੰਘ 67778 ਰੁਪਏ, ਅਮਰੀਕ ਸਿੰਘ 63087 ਰੁਪਏ, ਲਾਭ ਸਿੰਘ 58002 ਰੁਪਏ, ਬਚਿੱਤਰ ਸਿੰਘ 41660 ਰੁਪਏ ਅਤੇ ਜਗਸੀਰ ਸਿੰਘ ਦਾ 41660 ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਗਿਆ।
ਵਿੱਤ ਮੰਤਰੀ ਸ. ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਹਿਲੀ ਸਰਕਾਰ ਹੈ, ਜਿਸ ਨੇ ਸੂਬੇ ਅੰਦਰ ਇਨ੍ਹੇ ਵੱਡੇ ਪੱਧਰ ‘ਤੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਕਰਜਾ ਰਾਹਤ ਸਕੀਮ ਤਹਿਤ 4000 ਕਰੋੜ ਰੁਪਏ ਕੋਆਪ੍ਰੇਟਿਵ ਬੈਂਕ ਦੇ ਅਦਾਰਿਆਂ ਦੀ ਕਰਜ਼ਾ ਮੁਆਫ਼ੀ ਅਤੇ 6000 ਕਰੋੜ ਰੁਪਏ ਨੈਸ਼ਨਲਾਈਜ਼ ਬੈਂਕ ਜਾਂ ਪ੍ਰਾਈਵੇਟ ਬੈਂਕਾਂ ਦਾ ਜੋ ਕਰਜਾ ਕਿਸਾਨਾਂ ਸਿਰ ਹੈ, ਉਹ ਮੁਆਫ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਰੀ ਪ੍ਰਕ੍ਰਿਆ ਆਉਣ ਵਾਲੇ ਸਤੰਬਰ ਮਹੀਨੇ ਤੱਕ ਮੁਕੰਮਲ ਕਰ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨਮੰਤਰੀ ਸ਼੍ਰੀ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਭਾਰਤ ਸਰਕਾਰ ਨੇ ਕਿਸਾਨਾਂ ਦਾ 70 ਹਜ਼ਾਰ ਕਰੋੜ ਰੁਪਏ ਦਾ ਕਰਜਾ ਮੁਆਫ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਆਉਣ ਦੇ 1 ਸਾਲ ਦੇ ਵਕਫ਼ੇ ਅੰਦਰ ਸਰਕਾਰੀ ਖਜਾਨੇ ਦੀ ਆਮਦਨ ਵਿੱਚ ਵਾਧਾ ਹੋਇਆ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਨੂੰ ਭਾਰਤ ਦੇ ਮੱਥੇ ਦਾ ਚੰਨ੍ਹ ਬਣਾ ਦਿੱਤਾ ਜਾਵੇਗਾ।
ਸ. ਮਨਪੀ੍ਰਤ ਸਿੰਘ ਬਾਦਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਅਨੂਸੂਚਿਤ ਜਾਤੀ ਦੇ ਖੇਤ ਮਜ਼ਦੂਰਾਂ, ਜਿਨ੍ਹਾਂ ਨੇ ਐਸ.ਸੀ. ਕਾਰਪੋਰੇਸ਼ਨ ਤੋਂ ਕਰਜ਼ਾ ਲਿਆ ਹੈ, ਦਾ ਵੀ 50 ਹਜ਼ਾਰ ਤੱਕ ਰੁਪਏ ਦਾ ਕਰਜਾ ਮੁਆਫ਼ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਪਿਛਲੇ ਦਿਨੀਂ ਕਈ ਕਿਸਾਨਾਂ ਦੀਆਂ ਫਸਲਾਂ ਨੂੰ ਅੱਗ ਲੱਗਣ ਕਾਰਨ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਅਤੇ ਪੰਜਾਬ ਸਰਕਾਰ 15 ਦਿਨਾਂ ਦੇ ਅੰਦਰ-ਅੰਦਰ ਉਨ੍ਹਾਂ ਕਿਸਾਨਾਂ ਨੂੰ ਵੀ ਮੁਆਵਜ਼ਾ ਦੇਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਹੀ ਐਸ.ਵਾਈ.ਐਲ. ਦਾ ਪਾਣੀ ਹਰਿਆਣਾ ਸੂਬੇ ਅੰਦਰ ਜਾਣ ਤੋਂ ਬਚਿਆ ਹੈ ਅਤੇ ਕਿਸਾਨਾਂ ਦੀ ਕਰਜਾ ਮੁਆਫ਼ੀ ਕਿਸੇ ਹੋਰ ਸਰਕਾਰ ਤੋਂ ਨਹੀਂ ਹੋਣੀ ਸੀ।
ਇਸ ਮੌਕੇ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਨੇਤਾ ਸ਼੍ਰੀ ਅਜੀਤ ਇੰਦਰ ਸਿੰਘ ਮੋਫਰ, ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਸ਼੍ਰੀ ਬਿਕਰਮਜੀਤ ਸਿੰਘ ਮੋਫਰ, ਸਹਾਇਕ ਕਮਿਸ਼ਨਰ (ਜ) ਸ਼੍ਰੀ ਓਮ ਪ੍ਰਕਾਸ਼, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ਼੍ਰੀ ਦੀਪਕ ਰੁਹੇਲਾ, ਮੈਨੇਜਿੰਗ ਡਾਇਰੈਕਟਰ ਕੋਆਪ੍ਰੇਟਿਵ ਬੈਂਕ ਸ਼੍ਰੀ ਹਰਵਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਮੈਨੇਜ਼ਰ ਕੋਆਪ੍ਰੇਟਿਵ ਬੈਂਕ ਸ਼੍ਰੀ ਵਿਸ਼ਾਲ ਗਰਗ, ਡਿਪਟੀ ਰਜਿਸਟਰਾਰ ਕੋਆਪ੍ਰੇਟਿਵ ਬੈਂਕ ਸ਼੍ਰੀ ਜਤਿੰਦਰ ਪਾਲ ਸਿੰਘ ਚਹਿਲ, ਸਾਬਕਾ ਡਿਪਟੀ ਸਪੀਕਰ ਸ਼੍ਰੀ ਜਸਵੰਤ ਸਿੰਘ ਫਫੜੇ ਭਾਈਕੇ, ਹਲਕਾ ਇੰਚਾਰਜ ਮਾਨਸਾ ਡਾ. ਮੰਜੂ ਬਾਂਸਲ, ਕਾਂਗਰਸੀ ਆਗੂ ਸ਼੍ਰੀਮਤੀ ਰਣਜੀਤ ਕੌਰ ਭੱਟੀ, ਕਾਂਗਰਸੀ ਆਗੂ ਸ਼੍ਰੀਮਤੀ ਗੁਰਪ੍ਰੀਤ ਕੌਰ ਗਾਗੋਵਾਲ, ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸ਼੍ਰੀ ਰਾਮ ਸਿੰਘ ਸਰਦੂਲਗੜ੍ਹ, ਸ਼੍ਰੀ ਬਲਵਿੰਦਰ ਨਾਰੰਗ, ਸ਼੍ਰੀ ਮਨਜੀਤ ਸਿੰਘ ਝੱਲਬੁਟੀ, ਸ਼੍ਰੀ ਕਰਮ ਸਿੰਘ ਚੌਹਾਨ, ਸ਼੍ਰੀ ਜੀਵਨ ਦਾਸ ਬਾਵਾ, ਪ੍ਰਿੰਸੀਪਲ ਮਿਲੇਨੀਅਮ ਸਕੂਲ ਸ਼੍ਰੀ ਅਰਪਿਤ ਚੌਧਰੀ, ਸ਼੍ਰੀ ਅਸ਼ਵਨੀ ਚੌਧਰੀ, ਸ਼੍ਰੀ ਬੱਬਲਜੀਤ ਸਿੰਘ ਖ਼ਿਆਲਾ, ਸ਼੍ਰੀ ਮਨਜੀਤ ਸਿੰਘ ਰਾਣਾ, ਸ਼੍ਰੀ ਨਰੋਤਮ ਸਿੰਘ ਚਹਿਲ, ਸ਼੍ਰੀ ਮਨਜੀਤ ਸਿੰਘ ਮੀਤਾ, ਸ਼੍ਰੀ ਸੁਰੇਸ਼ ਕੁਮਾਰ ਨੰਦਗੜ੍ਹੀਆ, ਸ਼੍ਰੀ ਤੀਰਥ ਸਿੰਘ ਸਵੀਟੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: