ਕਿਸਾਨਾਂ ਦੀ ਮੰਡੀਆਂ ਵਿੱਚ ਹੋ ਰਹੀ ਬਦਹਾਲੀ ਨੂੰ ਲੈ ਕੇ ਭਦੌੜ ਵਿਖੇ ‘ਆਪ’ ਦਾ ਧਰਨਾ ਅੱਜ

ss1

ਕਿਸਾਨਾਂ ਦੀ ਮੰਡੀਆਂ ਵਿੱਚ ਹੋ ਰਹੀ ਬਦਹਾਲੀ ਨੂੰ ਲੈ ਕੇ ਭਦੌੜ ਵਿਖੇ ‘ਆਪ’ ਦਾ ਧਰਨਾ ਅੱਜ

vikrant-bansalਭਦੌੜ 06 ਨਵੰਬਰ (ਵਿਕਰਾਂਤ ਬਾਂਸਲ) ਮੰਡੀਆਂ ਵਿੱਚ ਝੋਨੇ ਦੀ ਫ਼ਸਲ ਦੀ ਲਿਫ਼ਟਿੰਗ ਅਤੇ ਅਦਾਇਗੀ ਨੂੰ ਲੈ ਕੇ ਰੁਲ ਰਹੇ ਕਿਸਾਨ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਮਾਰਕਿਟ ਕਮੇਟੀ ਭਦੌੜ ਅੱਗੇ ‘ਆਪ’ ਪਾਰਟੀ ਵੱਲੋਂ ਧਰਨਾ ਅੱਜ 10 ਵਜੇ ਦਿੱਤਾ ਜਾਵੇਗਾ। ਇਹ ਜਾਣਕਾਰੀ ਹਲਕਾ ਭਦੌੜ ਤੋਂ ‘ਆਪ’ ਦੇ ਉਮੀਦਵਾਰ ਪਿਰਮਲ ਸਿੰਘ ਧੌਲਾ ਨੇ ਦਿੰਦਿਆਂ ਦੱਸਿਆ ਕਿ ਆਪਣੇ-ਆਪ ਨੂੰ ਕਿਸਾਨ ਹਿਤੈਸ਼ੀ ਕਹਾਉਂਦੀ ਸੂਬਾ ਸਰਕਾਰ ਦੇ ਰਾਜ ਵਿੱਚ ਕਿਸਾਨ ਦੀ ਜੋ ਦੁਰਦਸ਼ਾ ਹੋ ਰਹੀ ਹੈ, ਉਹ ਕਿਸੇ ਤੋਂ ਲੁਕੀ ਨਹੀਂ ਹੈ। ਅਖ਼ਬਾਰਾਂ ਅਤੇ ਫਲੈਕਸਾਂ ‘ਤੇ ਵੱਡੇ-ਵੱਡੇ ਬਿਆਨ ਦਾਗਣ ਵਾਲੀ ਸੂਬਾ ਸਰਕਾਰ ਦੀਆਂ ਘਟੀਆ ਨੀਤੀਆਂ ਕਾਰਨ ਦੇਸ਼ ਦਾ ਅੰਨਦਾਤਾ ਮੰਡੀਆਂ ਵਿੱਚ ਰੁਲਣ ਲਈ ਮਜ਼ਬੂਰ ਹੈ। ਉਨਾਂ ਕਿਹਾ ਕਿ ਹੁਣ ਤਾਂ ਅਕਾਲੀ ਲੀਡਰ ਮਾੜੀ ਹਾਲਤ ਕਾਰਨ ਖਰੀਦ ਕੇਂਦਰਾਂ ‘ਚ ਜਾਣ ਤੋਂ ਗੁਰੇਜ ਕਰਨ ਲੱਗ ਪਏ ਹਨ ਅਤੇ ਅਧਿਕਾਰੀ ਦਫਤਰਾਂ ‘ਚ ਬੈਠ ਕੇ ਫੋਕੇ ਬਿਆਨ ਦੇ ਕੇ ਖਾਨਾਪੂਰਤੀ ਕਰ ਰਹੇ ਹਨ ਉਨਾਂ ਕਿਹਾ ਕਿ ਅਜਿਹੀ ਸਥਿਤੀ ‘ਚ ਕਿਸਾਨ ਖੁਦਕੁਸ਼ੀਆਂ ਨਹੀਂ ਕਰਨਗੇ ਤਾਂ ਹੋਰ ਕੀ ਕਰਨਗੇ ਉਨਾਂ ਨੇ ਕਿਹਾ ਕਿ ਕਿਸਾਨ ਨੂੰ ਦੇਸ਼ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਹੈ, ਪਰ ਜਦ ਰੀੜ ਦੀ ਹੱਡੀ ਨੂੰ ਹੀ ਖੋਖਲਾ ਕੀਤਾ ਜਾ ਰਿਹਾ ਹੈ ਤਾਂ ਫਿਰ ਦੇਸ਼ ਕਿਸ ਤਰਾਂ ਬਚ ਸਕਦਾ ਹੈ ਉਹਨਾਂ ਅੱਗੇ ਕਿਹਾ ਕਿ ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਆਪ ਵਰਕਰ ਸਮੂਲੀਅਤ ਕਰਦੇ ਹੋਏ ਕਿਸਾਨ ਵੀਰਾਂ ਦੀ ਆਵਾਜ਼ ਬੁਲੰਦ ਕਰਨਗੇ।

Share Button

Leave a Reply

Your email address will not be published. Required fields are marked *