Wed. Jun 19th, 2019

ਕਿਸਾਨਾਂ ਦੀ ਖੁਦਕੁਸ਼ੀਆਂ ਲਈ ਅਕਾਲੀ-ਭਾਜਪਾ ਸਰਕਾਰ ਜਿ਼ੰਮੇਵਾਰ: ਭੱਠਲ

ਕਿਸਾਨਾਂ ਦੀ ਖੁਦਕੁਸ਼ੀਆਂ ਲਈ ਅਕਾਲੀ-ਭਾਜਪਾ ਸਰਕਾਰ ਜਿ਼ੰਮੇਵਾਰ: ਭੱਠਲ

26-25

ਮੂਨਕ 25 ਜੁਲਾਈ (ਸੁਰਜੀਤ ਸਿੰਘ ਭੁਟਾਲ) ਪਿੱਛਲੇ ਦੱਸ ਸਾਲਾ ਵਿੱਚ ਅਕਾਲੀ ਦਲ ਦੀ ਸਰਕਾਰ ਦੌਰਾਨ 20 ਦੀਆਂ 20 ਫਸਲਾਂ ਬਰਬਾਦ ਹੋ ਗਈਆਂ ਹਨ ਜਿਸ ਕਾਰਨ ਪਿੱਛਲੇ ਦੱਸ ਸਾਲਾ ਵਿੱਚ ਪੰਜਾਬ ਦੇ ਕਿਸਾਨਾ ਵਲੋਂ ਕੀਤੀਆ ਜਾ ਰਹੀਆ ਖੁਦਕੁਸੀਆ ਦੀ ਦਰ ਵਿੱਚ ਭਾਰੀ ਵਾਧਾ ਹੋਇਆ ਹੈ ਜਿਸ ਦੀ ਜਿੰਮੇਵਾਰ ਅਕਾਲੀ ਭਾਜਪਾ ਦੀ ਸਰਕਾਰ ਹੈ ਇਹਨਾ ਸ਼ਬਦਾ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਹਲਕਾ ਲਹਿਰਾ ਤੋ ਐਮ.ਐਲ.ਏ. ਬੀਬੀ ਰਾਜਿੰਦਰ ਕੌਰ ਭੱਠਲ ਨੇ ਨਜਦੀਕੀ ਪਿੰਡ ਭਾਠੂਆ ਵਿੱਖੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ 30 ਪਰਿਵਾਰਾ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਉਪਰੰਤ ਲੋਕਾ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆ ਕਹੇ।ਇਸ ਮੌਕੇ ਉਹਨਾ ਕਿਹਾ ਕਿ ਮੋਜੂਦਾ ਸਰਕਾਰ ਦੀ ਕਹਿਨੀ ਤੇ ਕੱਥਨੀ ਵਿੱਚ ਬਹੁੱਤ ਫਰਕ ਹੈ ਇਸ ਕਰਕੇ ਅੱਜ ਪੰਜਾਬ ਦੇ ਹਰ ਵਰਗ ਦੇ ਲੋਕ ਅਕਾਲੀ ਭਾਜਪਾ ਸਰਕਾਰ ਦੀਆ ਨੀਤੀਆ ਤੋ ਤੰਗ ਹਨ।ਅੱਜ ਪੰਜਾਬ ਵਿੱਚ ਜਿੱਥੇ ਨਸ਼ੇ ਦੇ ਸੋਦਾਗਰਾ ਵੱਲੋ ਨੋਜਵਾਨਾ ਨੂੰ ਨਸ਼ੇ ਦੀ ਦਲਦਲ ਵਿੱਚ ਧੱਕਿਆ ਜਾ ਰਿਹਾ ਹੈ ਉੱਥੇ ਹੀ ਪੰਜਾਬ ਦੇ ਵਾਸੀਆ ਦਾ ਬੁਢਾਪਾ ਵੀ ਸੜਕਾ ਤੇ ਰੁੱਲ ਰਿਹਾ ਹੈ ਕਿਉਕਿ ਉਹਨਾ ਨੂੰ ਬੁਢਾਪਾ ਪੈਨਸ਼ਨ ਅਤੇ ਹੋਰ ਸਕੀਮਾ ਦਾ ਲਾਭ ਮੋਕੇ ਤੇ ਨਹੀ ਮਿਲਦਾ।ਉਹਨਾ ਕਿਹਾ ਕਿ ਕਾਂਗਰਸ ਸਰਕਾਰ ਆਉਣ ਤੇ ਪੰਜਾਬ ਦੇ ਗਰੀਬ ਪਰਿਵਾਰਾ ਨੂੰ ਆਟਾ ਦਾਲ ਸਕੀਮ ਦੇ ਨਾਲ ਨਾਲ ਚਾਹ, ਗੁੜ, ਚੀਨੀ ਵੀ ਮੁਫਤ ਦਿੱਤੀ ਜਾਵੇਗੀ ਅਤੇ ਸ਼ਗਨ ਸਕੀਮ 51000 ਤੇ ਬੁਢਾਪਾ ਪੈਨਸ਼ਨ 2000 ਕਿੱਤੀ ਜਾਵੇਗੀ। ਇਸ ਮੌਕੇ ਉਹਨਾ ਨੇ ਐਮ.ਪੀ. ਸੰਗਰੂਰ ਭਗਵੰਤ ਮਾਨ ਦੀ ਨਿਖੇਧੀ ਕਰਦਿਆ ਕਿਹਾ ਕਿ ਮਾਨ ਨੇ ਐਮ.ਪੀ. ਬਨਣ ਤੋ ਹਲਕੇ ਦੀ ਲੋਕਾ ਦੀ ਸਾਰ ਲਈ ਅਤੇ ਨਾ ਹੀ ਲੋਕਾ ਨਾਲ ਕਿੱਤੇ ਵਾਅਦੇ ਪੂਰੇ ਕਿੱਤੇ ਹਨ।ਭਗਵੰਤ ਮਾਨ ਵੱਲੋ ਧਾਰਮਿਕ ਸਥਾਨਾ ਤੇ ਸ਼ਰਾਬ ਪੀ ਕੇ ਜਾਣਾ ਲੋਕਾ ਦੀ ਭਾਵਨਾਮਾ ਨਾਲ ਖਿਲਵਾੜ ਕਰਨਾ ਹੈ ਦੂਜੇ ਪਾਸੇ ਸੰਸਦ ਦੀ ਵਿਡਿਓਗਰਾਫੀ ਕਰਨਾ ਤਾ ਦੇਸ਼ ਧਿਰੋਹ ਦਾ ਮਾਮਲਾ ਹੈ। ਉਹਨਾ ਨੇ ਆਮ ਆਦਮੀ ਦੀ ਪਾਰਟੀ ਤੇ ਵਰਦਿਆ ਕਿਹਾ ਕਿ ਹੁਣ ਆਮ ਆਦਮੀ ਦੀ ਪਾਰਟੀ ਖਾਸ ਪਾਰਟੀ ਬਨ ਕੇ ਰਹਿ ਗਈ ਹੈ ਕਿਉਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਿਨਾ ਤਨਖਾਹ ਤੋ ਕੰਮ ਕਰਨ ਦੇ ਦਾਅਵੇ ਕਰ ਰਹੇ ਸਨ ਪਰੰਤੂ ਹੁਣ ਉਹ ਤਿੰਨ ਲੱਖ 75ਹਜਾਰ ਰੁਪਏ ਤਨਖਾਹ ਲੇ ਰਹੇ ਹਨ।ਦਿੱਲੀ ਦੀ ਸਰਕਾਰ ਦੇ ਮੋਜੂਦਾ 27 ਐਮ.ਐਲ.ਏ ਤੇ ਭ੍ਰਿਸ਼ਟਾਚਾਰ ਦੇ ਦੋਸ਼ ਹਨ।ਉਹਨਾ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾ ਕਾਗਰਸ ਦੀ ਸਰਕਾਰ ਬਨਾੳ ਤਾ ਕਿ ਪੰਜਾਬ ਦੇ ਲੋਕ ਅਮਨ ਅਤੇ ਸ਼ਾਤੀ ਨਾਲ ਰਿਹ ਸਕਣ। ਇਸ ਮੌਕੇ ਦਫਤਰ ਇੰਚਾਰਜ ਤੇਜਿੰਦਰ ਸਿੰਘ ਕੁਲਾਰ,ਸਨਮੀਕ ਹੈਨਰੀ, ਸ਼ਹਿਰੀ ਪ੍ਰਧਾਨ ਜਗਦੀਸ਼ ਗੋਇਲ, ਬਲਾਕ ਪ੍ਰਧਾਨ ਭੱਲਾ ਸਿੰਘ ਕੜੈਲ, ਤਰਸੇਮ ਰਾਓ, ਵਕੀਲ ਮੁਛਾਲ, ਪੋਲੋਜੀਤ ਮਕੋਰੜ ਸਾਹਿਬ, ਮਿਠਨ ਸਿੰਗਲਾ, ਸੁੁਲੇਖ ਚੰਦ ਮੰਡਵੀ, ਸੋਨੀ ਜੈਲਦਾਰ ਹਮੀਰਗੜ, ਮਿੱਠੂ ਸਿੰਘ ਭਾਠਆ, ਧੰਬਾ ਸਿੰਘ ਭਾਠੂਆ, ਤਰਸੇਮ ਅਰੌੜਾ, ਸੰਜੀਵ ਕੁਮਾਰ ਕਾਲੂ, ਇਸਵਰ ਸਿੰਘ ਮਕੋਰੜ ਸਾਹਿਬ, ਰਾਮ ਗਿਰ ਬੰਗਾ, ਜਸਵਿੰਦਰ ਸਿੰਘ ਜੱਸੀ ਮਨਿਆਣਾ, ਸੁਖਵਿੰਦਰ ਸਿੰਘ ਗਨੋਟਾ ਤੋ ਇਲਾਵਾ ਭਾਰੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: