ਕਿਸਾਨਾਂ ਦੀ ਖਰੀਦ ਕੇਂਦਰਾਂ ‘ਚ ਮਾੜੀ ਹਾਲਤ ਕਾਰਨ ਅਕਾਲੀ ਲੀਡਰ ਚੁੱਪ ਹੋਏ-ਧਾਲੀਵਾਲ

ss1

ਕਿਸਾਨਾਂ ਦੀ ਖਰੀਦ ਕੇਂਦਰਾਂ ‘ਚ ਮਾੜੀ ਹਾਲਤ ਕਾਰਨ ਅਕਾਲੀ ਲੀਡਰ ਚੁੱਪ ਹੋਏ-ਧਾਲੀਵਾਲ

vikrant-bansal-2ਭਦੌੜ 04 ਨਵੰਬਰ (ਵਿਕਰਾਂਤ ਬਾਂਸਲ) ਮਾਰਕੀਟ ਕਮੇਟੀ ਤਪਾ ਅਧੀਨ ਪੈਂਦੇ ਖਰੀਦ ਕੇਂਦਰ ਜਗਜੀਤਪੁਰਾ ਵਿਖੇ ਕਿਸਾਨ ਪਿਛਲੇ ਇਕ ਹਫਤੇ ਤੋਂ ਝੋਨੇ ਦੀ ਫਸਲ ਵੇਚਣ ਲਈ ਮੰਡੀਆਂ ‘ਚ ਖੱਜਲ ਖੁਆਰ ਹੋ ਰਹੇ ਹਨ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਦੇ ਪ੍ਰਬੰਧਾਂ ਦੀ ਫੂਕ ਕੱਢ ਰਹੇ ਹਨ ਇਹ ਸਬਦ ਕਾਂਗਰਸ ਕਿਸਾਨ ਸੈਲ ਦੇ ਸੂਬਾ ਪੈ੍ਰਸ ਸਕੱਤਰ ਸੁਖਵਿੰਦਰ ਸਿੰਘ ਧਾਲੀਵਾਲ ਨੇ ਜਗਜੀਤਪੁਰਾ ਖਰੀਦ ਕੇਂਦਰ ‘ਚ ਕਿਸਾਨਾਂ ਦੀਆਂ ਸਮੱਸਿਆਵਾਂ ਸੁਨਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ ਉਨਾਂ ਕਿਹਾ ਕਿ ਹੁਣ ਤਾਂ ਅਕਾਲੀ ਲੀਡਰ ਮਾੜੀ ਹਾਲਤ ਕਾਰਨ ਖਰੀਦ ਕੇਂਦਰਾਂ ‘ਚ ਜਾਣ ਤੋਂ ਗੁਰੇਜ ਕਰਨ ਲੱਗ ਪਏ ਹਨ ਅਤੇ ਅਧਿਕਾਰੀ ਦਫਤਰਾਂ ‘ਚ ਬੈਠ ਕੇ ਫੋਕੇ ਬਿਆਨ ਦੇ ਕੇ ਖਾਨਾਪੂਰਤੀ ਕਰ ਰਹੇ ਹਨ ਉਨਾਂ ਕਿਹਾ ਕਿ ਅਜਿਹੀ ਸਥਿਤੀ ‘ਚ ਕਿਸਾਨ ਖੁਦਕੁਸ਼ੀਆਂ ਨਹੀਂ ਕਰਨਗੇ ਤਾਂ ਹੋਰ ਕੀ ਕਰਨਗੇ ਉਨਾਂ ਨੇ ਕਿਹਾ ਕਿ ਕਿਸਾਨ ਨੂੰ ਦੇਸ਼ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਹੈ, ਪਰ ਜਦ ਰੀੜ ਦੀ ਹੱਡੀ ਨੂੰ ਹੀ ਖੋਖਲਾ ਕੀਤਾ ਜਾ ਰਿਹਾ ਹੈ ਤਾਂ ਫਿਰ ਦੇਸ਼ ਕਿਸ ਤਰਾਂ ਬਚ ਸਕਦਾ ਹੈ ਉਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ‘ਚ ਇੰਨਾਂ ਅਕਾਲੀ ਲੀਡਰਾਂ ਨੂੰ ਸਬਕ ਸਿਖਾਉਣ ਦਾ ਸਮਾਂ ਵੋਟਰਾਂ ਕੋਲ ਆ ਚੁੱਕਾ ਹੈ ਅਤੇ ਉਹ ਕਾਂਗਰਸ ਦਾ ਸਾਥ ਦੇ ਕੇ ਇੰਨਾਂ ਅਕਾਲੀ ਲੀਡਰਾਂ ਨੂੰ ਖਰੀਦ ਕੇਂਦਰਾਂ ਦੀ ਤਰਾਂ ਪੰਜਾਬ ਤੋਂ ਬਾਹਰ ਭੇਜਿਆ ਜਾਵੇ ਧਾਲੀਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਖਰੀਦ ਕੇਂਦਰਾਂ ‘ਚ ਖੱਜਲ ਖੁਆਰ ਕਰਨ ਵਾਲੇ ਅਧਿਕਾਰੀਆਂ ਖਿਲਾਫ ਵੀ ਕਾਂਗਰਸ ਸਰਕਾਰ ਆਉਣ ਤੇ ਕਾਰਵਾਈ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *