ਕਿਸਾਨਾਂ ਦੀਆਂ ਮੋਟਰਾਂ ‘ਤੇ ਲੱਗਣਗੇ ਮੀਟਰ

ss1

ਕਿਸਾਨਾਂ ਦੀਆਂ ਮੋਟਰਾਂ ‘ਤੇ ਲੱਗਣਗੇ ਮੀਟਰ

ਪੰਜਾਬ ‘ਚ ਹੁਣ ਕਿਸਾਨੀ ਦੇ ਟਿਊਬਵੈਲਾਂ ‘ਤੇ ਮੀਟਰ ਲੱਗਣਗੇ। ਸਰਕਾਰ ਹੁਣ ਇਸ ਲਈ ਕਿਸਾਨਾਂ ਨੂੰ ਸਿੱਧੀ ਸਬਸਿਡੀ ਦੇਵੇਗੀ। ਸਰਕਾਰ ਇਸ ਪ੍ਰੋਜੈਕਟ ਨੂੰ ਪੰਜ ਜ਼ਿਲ੍ਹਿਆਂ ‘ਚ ਸ਼ੁਰੂ ਕਰੇਗੀ। ਪੰਜਾਬ ਕੈਬਨਿਟ ਨੇ ਅੱਜ ਇਹ ਫੈਸਲਾ ਲਿਆ ਹੈ।

ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਦੱਸਿਆ ਹੈ ਕਿ ਪੰਜਾਬ ‘ਚ ਇਸ ਸਮੇਂ 14 ਲੱਖ ਟਿਊਬਵੈਲ ਹਨ। ਇਸ ਸਮੇਂ ਸਰਕਾਰ 6200 ਹਜ਼ਾਰ ਕਰੋੜ ਦੀ ਸਬਸਿਡੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਪੰਜਾਬ ‘ਚ ਪਾਣੀ ਤੇ ਬਿਜਲੀ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਹੈ। ਇਸ ਨਾਲ ਸਭ ਦਾ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਬਿਜਲੀ ਸਬਸਿਡੀ ਛੱਡਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਕਿਸਾਨ ਆਪਣੀ ਮਰਜ਼ੀ ਨਾਲ ਕਿੰਨੀ ਵੀ ਸਬਸਿਡੀ ਛੱਡ ਸਕਦੇ ਹਨ।

ਕੈਬਨਿਟ ਨੇ ਦੂਜਾ ਵੱਡਾ ਫੈਸਲਾ ਇਹ ਲਿਆ ਕਿ ਪੰਜਾਬ ਦੇ 26,000 ਕਲਾਸ ਵਨ ਅਫਸਰਾਂ ਨੂੰ ਆਪਣੀ ਜਾਇਦਾਦ ਦੀ ਡੀਟੇਲ ਪੰਜਾਬ ਵਿਧਾਨ ਸਭਾ ‘ਚ 31 ਜਨਵਰੀ ਤੱਕ ਦੇਣੀ ਪਵੇਗੀ। ਸਰਕਾਰ ਦੀ ਨਵੀਂ ਨੀਤੀ ਮੁਤਾਬਕ ਹੁਣ ਅਜਿਹੇ ਰੈਂਟਲ ਪ੍ਰੋਪਰਟੀ ਇਨਕਲੇਵ ਵੀ ਬਣਗੇ ਜਿਹੜੇ ਸਿਰਫ਼ ਮਕਾਨ ਕਿਰਾਏ ‘ਤੇ ਹੀ ਚੜ੍ਹਾ ਸਕਣਗੇ। ਇਹ ਪ੍ਰੋਪਰਟੀ ਡਵੈਲਪਰ ਕੋਈ ਵੀ ਮਕਾਨ ਜਾਂ ਪਲਾਟ ਵੇਚ ਨਹੀਂ ਸਕਣਗੇ। ਇਨ੍ਹਾਂ ਨੂੰ ਸੀਐਲਯੂ ਇਸੇ ਸ਼ਰਤ ‘ਤੇ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਕੈਬਨਿਟ ਨੇ ਵੱਡਾ ਫੈਸਲਾ ਲੈਂਦਿਆਂ ਅਕਾਲੀ ਸਰਕਾਰ ਸਮੇਂ ਬਣੇ 2500 ਸੇਵਾ ਕੇਂਦਰਾਂ ‘ਚੋਂ 2000 ਬੰਦ ਕੀਤੇ ਜਾਣਗੇ। ਹੁਣ ਸਿਰਫ਼ 500 ਕੇਂਦਰ ਹੀ ਚੱਲਣਗੇ। ਇਸੇ ਨਾਲ ਹੀ ਐਡਵੋਕੇਟ ਜਨਰਲ ਦੇ ਵਿਭਾਗ ‘ਚ ਵੀ ਪੋਸਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

Share Button

Leave a Reply

Your email address will not be published. Required fields are marked *