ਕਿਸਾਨਾਂ ਦਾ ਸਮੁੱਚਾ ਕਰਜ਼ਾ 4-5 ਵਰ੍ਹਿਆਂ ‘ਚ ਮਾਫ਼ ਹੋਵੇਗਾ : ਕੈਪਟਨ

ss1

ਕਿਸਾਨਾਂ ਦਾ ਸਮੁੱਚਾ ਕਰਜ਼ਾ 4-5 ਵਰ੍ਹਿਆਂ ‘ਚ ਮਾਫ਼ ਹੋਵੇਗਾ : ਕੈਪਟਨ

ਚੰਡੀਗੜ੍ਹ : ਕਿਸਾਨਾਂ ਦੀ ਕਰਜ਼ਾ ਮਾਫ਼ੀ ਦੇ ਮੁੱਦੇ ਨੂੰ ਗ਼ਲਤ ਰੰਗਤ ਦੇਣ ਲਈ ਵਿਰੋਧੀ ਧਿਰ ‘ਤੇ ਵਰ੍ਹਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਦਨ ‘ਚ ਸਪੱਸ਼ਟ ਕੀਤਾ ਕਿ ਵਿੱਤ ਮੰਤਰੀ ਵੱਲੋਂ ਕਰਜ਼ਾ ਮਾਫ਼ ਬਾਰੇ ਬਜਟ ‘ਚ ਤਜਵੀਜ਼ ਕੀਤੇ 1500 ਕਰੋੜ ਇਸ ਸਕੀਮ ਲਈ ਅਦਾ ਕੀਤੀ ਜਾਣ ਵਾਲੀ ਰਾਸ਼ੀ ਦੀ ਪਹਿਲੀ ਕਿਸ਼ਤ ਹੈ। ਮੁੱਖ ਮੰਤਰੀ ਨੇ ਇਹ ਪ੫ਤੀਕਿਰਿਆ ਕਿਸਾਨਾਂ ਦੇ ਕਰਜ਼ਾ ਮਾਫ਼ੀ ਬਾਰੇ ਸਰਕਾਰ ਦੇ ਫ਼ੈਸਲੇ ‘ਤੇ ਵਿਰੋਧੀ ਧਿਰ ਅਤੇ ਮੀਡੀਆ ਦੇ ਇੱਕ ਹਿੱਸੇ ਵੱਲੋਂ ਪੈਦਾ ਕੀਤੇ ਜਾ ਰਹੇ ਸ਼ੰਕਿਆਂ ਦੇ ਸਬੰਧ ‘ਚ ਦਿੱਤੀ ਹੈ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਕਰਜ਼ਾ ਮਾਫ਼ੀ ਸਕੀਮ ਨੂੰ ਪੂਰੀ ਤਰ੍ਹਾਂ ਅਮਲ ‘ਚ ਲਿਆੳਣ ਲਈ 9500 ਕਰੋੜ ਰੁਪਏ ਦੀ ਕੁੱਲ ਰਾਸ਼ੀ ਦੀ ਲੋੜ ਹੈ (ਜੋ ਅੰਤਿਮ ਤੌਰ ‘ਤੇ ਖਾਤਿਆਂ ਦਾ ਪਤਾ ਲਾਉਣ ‘ਤੇ ਨਿਰਭਰ ਕਰਦਾ) ਅਤੇ ਬੈਂਕਾਂ ਨਾਲ ਇਸ ਨੂੰ ਨਿਪਟਾਉਣ ਲਈ ਚਾਰ ਤੋਂ ਪੰਜ ਸਾਲਾਂ ਦਾ ਸਮਾਂ ਲੱਗੇਗਾ। ਨਾਲ ਹੀ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਇਸ ਸਕੀਮ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਤੁਰੰਤ ਬਾਅਦ ਕਿਸਾਨ ਕਰਜ਼ੇ ਦੇ ਬੋਝ ਤੋਂ ਮੁਕਤ ਹੋ ਜਾਣਗੇ। ਇਹ ਨੋਟੀਫਿਕੇਸ਼ਨ ਛੇ ਤੋਂ ਅੱਠ ਹਫ਼ਤਿਆਂ ‘ਚ ਜਾਰੀ ਹੋਣ ਦੀ ਸੰਭਾਵਨਾ ਹੈ। ਇਸ ਮੁੱਦੇ ‘ਤੇ ਕਿਆਸਰਾਈਆਂ ਨੂੰ ਪਾਸੇ ਰੱਖਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਸ਼ਬਦਾਂ ‘ਚ ਆਖਿਆ ਕਿ ਇਸ ਸਕੀਮ ਅਧੀਨ ਕਿਸਾਨਾਂ ਦਾ ਕਰਜ਼ਾ ਅਸੀਂ ਆਪਣੇ ਸਿਰ ਲੈਣ ਦਾ ਪ੫ਸਤਾਵ ਕਰਦੇ ਹਾਂ ਅਤੇ ਬੈਂਕਾਂ ਨੂੰ ਕਿਸ਼ਤਾਂ ਰਾਹੀਂ ਸਿੱਧੀ ਅਦਾਇਗੀ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *