ਕਿਸਾਨਾਂ ਦਾ ਵਿਰੋਧ ਨਹੀਂ ਸਗੋਂ ਖੇਤੀਬਾੜੀ ਮੰਤਰੀ ਦੀ ਪ੍ਰਤੀਕਿਰਿਆ ਬਿਨਾਂ ਸਿਰ ਪੈਰ ਤੋਂ: ਕੈਪਟਨ ਅਮਰਿੰਦਰ ਸਿੰਘ

ss1

ਕਿਸਾਨਾਂ ਦਾ ਵਿਰੋਧ ਨਹੀਂ ਸਗੋਂ ਖੇਤੀਬਾੜੀ ਮੰਤਰੀ ਦੀ ਪ੍ਰਤੀਕਿਰਿਆ ਬਿਨਾਂ ਸਿਰ ਪੈਰ ਤੋਂ: ਕੈਪਟਨ ਅਮਰਿੰਦਰ ਸਿੰਘ

ਚੰਡੀਗੜ, 03 ਜੂਨ 2018: ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਰਾਧਾ ਮੋਹਨ ਸਿੰਘ ਦੇ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਉੱਤੇ ਬਿਨਾਂ ਸਿਰ ਪੈਰ ਤੋਂ ਕੀਤੀ ਟਿੱਪਣੀ ਉੱਤੇ ਸਖ਼ਤ ਲਹਿਜ਼ੇ ਵਿਚ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਤੋਂ ਆਮ ਲੋਕਾਂ ਖਾਸ ਕਰ ਕਿਸਾਨੀ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਦੀ ਕੇਂਦਰ ਸਰਕਾਰ ਨੂੰ ਕੋਈ ਵੀ ਚਿੰਤਾ ਨਾ ਹੋਣ ਦਾ ਪ੍ਰਗਟਾਵਾ ਹੁੰਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਅਜੀਬ ਨਹੀਂ ਹੈ ਸਗੋਂ ਕੇਂਦਰੀ ਮੰਤਰੀ ਦਾ ਬਿਆਨ ਅਜੀਬ ਹੈ। ਉਨ•ਾਂ ਕਿਹਾ ਕਿ ਖੇਤੀਬਾੜੀ ਮੰਤਰੀ ਦਾ ਕਿਸਾਨਾਂ ਦੀਆਂ ਸਮੱਸਿਆਵਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਸ ਕਰਕੇ ਉਸ ਦਾ ਇਸ ਵਿਭਾਗ ‘ਤੇ ਬਣੇ ਰਹਿਣ ਦੀ ਕੋਈ ਵੀ ਤੁੱਕ ਨਹੀਂ ਹੈ।
ਕੇਂਦਰੀ ਮੰਤਰੀ ਦੇ ਬਿਆਨ ਨੂੰ ਹੱਦ ਦਰਜੇ ਦਾ ਘਟੀਆ ਅਤੇ ਸ਼ਰਮਨਾਕ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਨਿਰਾਸ਼ਾ ਦੇ ਕਾਰਨ ਆਤਮਹੱਤਿਆਵਾਂ ਵਰਗੇ ਸਿਰੇ ਦੇ ਕਦਮ ਚੁੱਕ ਰਹੇ ਹਨ ਅਤੇ ਦੇਸ਼ ਦਾ ਆਵਾਮ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਆਸਮਾਨ ਚੜ•ਨ ਕਾਰਨ ਇਸ ਦੇ ਪ੍ਰਭਾਵ ਹੇਠ ਰੀਂਘ ਰਿਹਾ ਹੈ ਪਰ ਰਾਧਾ ਮੋਹਨ ਸਿੰਘ ਉਨ•ਾਂ ਦੀਆਂ ਸਮੱਸਿਆਵਾਂ ਪ੍ਰਤੀ ਰੱਤੀ ਭਰ ਵੀ ਸੰਵੇਦਨਸ਼ੀਲ ਨਹੀਂ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਰਾਧਾ ਮੋਹਨ ਸਿੰਘ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੀ ਭਲਾਈ ਦਾ ਵਿਭਾਗ ਪ੍ਰਾਪਤ ਮੰਤਰੀ ਜੇ ਕਿਸਾਨਾਂ ਦੀਆਂ ਸਮੱਸਿਆਵਾਂ ਨਹੀਂ ਸਮਝ ਸਕਦਾ ਅਤੇ ਉਨ•ਾਂ ਦੀਆਂ ਇਨ•ਾਂ ਸਮੱਸਿਆਵਾਂ ਤੋਂ ਪੂਰੀ ਤਰ•ਾਂ ਸੰਵੇਦਨਹੀਨ ਹੈ ਤਾਂ ਦੇਸ਼ ਦਾ ਹਰ ਵਿਅਕਤੀ ਇਹ ਸਵਾਲ ਕਰ ਸਕਦਾ ਹੈ ਕਿ ਉਹ ਇਸ ਅਹੁਦੇ ‘ਤੇ ਕਿਉਂ ਬਣਿਆ ਹੋਇਆ ਹੈ?
ਮੁੱਖ ਮੰਤਰੀ ਨੇ ਸਮੱਸਿਆਵਾਂ ਵਿਚ ਘਿਰੇ ਹੋਏ ਕਿਸਾਨਾਂ ਪ੍ਰਤੀ ਪੂਰੀ ਤਰ•ਾਂ ਉਦਾਸੀਨ ਰਹਿਣ ਵਾਸਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ। ਉਨ•ਾਂ ਕਿਹਾ ਕਿ ਦੇਸ਼ ਭਰ ਵਿਚ ਕਿਸਾਨ ਆਤਮਹੱਿਤਆਵਾਂ ਕਰ ਰਹੇ ਹਨ ਪਰ ਕੇਂਦਰ ਦੇ ਕੰਨ ‘ਤੇ ਕੋਈ ਵੀ ਜੂੰ ਨਹੀਂ ਸਰਕਦੀ। ਉਨ•ਾਂ ਕਿਹਾ ਜਦੋਂ ਕਿ ਦੇਸ਼ ਦਾ ਢਿੱਠ ਭਰਨ ਵਾਲੇ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਵਰਗਾ ਸਿਰੇ ਦਾ ਕਦਮ ਚੁੱਕਣਾ ਪੈ ਰਿਹਾ ਹੈ ਅਤੇ ਉਨ•ਾਂ ਨੂੰ ਆਪਣੀਆਂ ਦੁੱਖ ਭਰੀਆਂ ਹਾਲਤਾਂ ਪ੍ਰਤੀ ਧਿਆਨ ਖਿੱਚਣ ਲਈ ਸੜਕਾਂ ‘ਤੇ ਉਤਰਨਾ ਪੈ ਰਿਹਾ ਹੈ। ਉਸ ਵੇਲੇ ਇਸ ਤਰ•ਾਂ ਦੀਆਂ ਟਿੱਪਣੀਆਂ ਦੇਸ਼ ਦੇ ਭਲੇ ਵਿਚ ਨਹੀਂ ਹਨ।
ਅੰਦੋਲਨ ਕਰ ਰਹੇ ਕਿਸਾਨਾਂ ਨਾਲ ਆਪਣੀ ਪੂਰੀ ਹਮਦਰਦੀ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਨ•ਾਂ ਕਿਸਾਨਾਂ ਤੋਂ ਉਸ ਸਮੇਂ ਕੀ ਉਮੀਦ ਕੀਤੀ ਜਾ ਸਕਦੀ ਹੈ ਜਦੋਂ ਉਨ•ਾਂ ਦੇ ਪਰਿਵਾਰ ਦਾ ਜੀਵਨ ਦਾਅ ‘ਤੇ ਲੱਗਾ ਹੋਇਆ ਹੈ। ਉਨ•ਾਂ ਕਿਹਾ ਕਿ ਖੇਤੀ ਕਰਜ਼ੇ ਮੁਆਫ ਕਰਨ ਵਿਚ ਅਸਫ਼ਲ ਰਹਿਣ ਦੇ ਕੇਂਦਰ ਸਰਕਾਰ ਦੇ ਨਤੀਜੇ ਵਜੋਂ ਕਿਸਾਨਾਂ ਦੀ ਇਹ ਹਾਲਤ ਹੋਈ ਪਈ ਹੈ। ਪੰਜਾਬ ਸਣੇ ਬਹੁਤ ਸਾਰੇ ਸਿਬਆਂ ਦੀਆਂ ਸਰਕਾਰਾਂ ਨੇ ਵਾਰ ਵਾਰ ਕਿਸਾਨਾਂ ਨੂੰ ਉਨ•ਾਂ ਦੇ ਉਤਪਾਦ ਦਾ ਬਣਦਾ ਭਾਅ ਦੇਣ ਦੀ ਮੰਗ ਕੀਤੀ ਹੈ।
ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਦੀ ਮੰਗ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਹੀ ਕਿਸਾਨਾਂ ਨੂੰ ਉਨ•ਾਂ ਦੀ ਫਸਲ ਦਾ ਢੁੱਕਵਾਂ ਭਾਅ ਮੁਹੱਈਆ ਕਰਵਾਇਆ ਜਾ ਸਕਦਾ ਹੈ।
ਖੇਤੀ ਕਰਜ਼ਿਆਂ ਨੂੰ ਮੁਆਫ ਕਰਨ ਦੇ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਦਿਵਾਲੀਆ ਹੋ ਚੁੱਕਾ ਪੰਜਾਬ ਵਰਗਾ ਸੂਬਾ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ ਕੁਝ ਕਰ ਸਕਦਾ ਹੈ ਤਾਂ ਕੇਂਦਰ ਸਰਕਾਰ ਕਿਉਂ ਕਰਜ਼ਾ ਮੁਆਫੀ ਸਕੀਮ ਲੈ ਕੇ ਅੱਗੇ ਨਹੀਂ ਆਉਂਦੀ। ਉਨ•ਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਕੇਂਦਰ ਵਿਚ ਇੱਛਾ ਦੀ ਘਾਟ ਹੈ ਅਤੇ ਉਹ ਮੁਸੀਬਤਾਂ ਵਿਚ ਘਿਰੇ ਕਿਸਾਨਾਂ ਨੂੰ ਬਚਾਉਣਾ ਨਹੀਂ ਚਾਹੁੰਦੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਕੇਵਲ ਅਮੀਰ ਉਦਯੋਗਪਤੀਆਂ ਦੀ ਮਦਦ ਕਰਨ ਅਤੇ ਉਨ•ਾਂ ਨੂੰ ਖੁਸ਼ ਕਰਨ ਵਿਚ ਦਿੱਲਚੱਸਪੀ ਰੱਖਦੀ ਹੈ ਜੋ ਦੇਸ਼ ਦਾ ਵਿੱਤ ਅਤੇ ਸਰੋਤ ਲੈ ਕੇ ਉਡਾਰੀ ਮਾਰ ਰਹੇ ਹਨ। ਉਨ•ਾਂ ਕਿਹਾ ਕਿ ਗਰੀਬ ਲੋਕ ਕੇਂਦਰ ਸਰਕਾਰ ਦੇ ਏਜੰਡੇ ‘ਤੇ ਨਹੀਂ ਹਨ।

Share Button

Leave a Reply

Your email address will not be published. Required fields are marked *