ਕਿਸਾਨਾਂ ਦਾ ਪਾਵਰਕਾਮ ਦਫਤਰ ਸਾਹਮਣੇ ਧਰਨਾ ਦੂਜੇ ਦਿਨ ਵੀ ਜਾਰੀ

ss1

ਕਿਸਾਨਾਂ ਦਾ ਪਾਵਰਕਾਮ ਦਫਤਰ ਸਾਹਮਣੇ ਧਰਨਾ ਦੂਜੇ ਦਿਨ ਵੀ ਜਾਰੀ

30-17 (2)
ਬੁਢਲਾਡਾ 29, ਜੂਨ (ਤਰਸੇਮ ਸ਼ਰਮਾਂ): ਇੱਥੇ ਢਾਈ ਏਕੜ ਅਤੇ ਪੰਜ ਏਕੜ ਜਮੀਨ ਵਾਲੇ ਕਿਸਾਨਾ ਦੇ ਟਿਵੂਬਵੈੱਲ ਮੋਟਰ ਕੂਨੈਕਸ਼ਨ ਜਾਰੀ ਨਾ ਕਰਨ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੀ ਅਗਵਾਈ ਹੇਠ ਬੀਤੇ ਕੱਲ੍ਹ ਤੋਂ ਲੱਗਿਆ ਧਰਨਾ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ। ਐਕਸੀਅਨ ਪਾਵਰਕਾਮ ਦੇ ਦਫਤਰ ਸਾਹਮਣੇ ਜਾਰੀ ਇਸ ਧਰਨੇ ਵਿੱਚ ਤਹਿਸੀਲ ਦੇ ਸੈਕੜੇ ਕਿਸਾਨ ਅੱਜ ਵੀ ਹੁੰਮਹੁੰਮਾ ਕੇ ਪਹੁੰਚੇ। ਜਿਨ੍ਹਾਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਅਧਿਕਾਰੀਆਂ ਖਿਲਾਫ ਜੰਮਕੇ ਨਾਅਰੇਬਾਜ਼ੀ ਕਰਦਿਆਂ ਆਪਣੇ ਗੁੱਸੇ ਦਾ ਪ੍ਰਗਟਾਵਾਂ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਵੱਖ ਵੱਖ ਬੁਲਾਰਿਆ ਦਾ ਕਹਿਣਾ ਸੀ ਕਿ ਕਿਸਾਨਾਂ ਦੇ ਇਸ ਸੰਘਰਸ਼ ਨੂੰ ਛੋਟੇ ਗਰੀਬ ਕਿਸਾਨਾਂ ਦੇ ਮੋਟਰ ਕੁਨੈਕਸ਼ਨ ਚਾਲੂ ਹੋਣ ਤੱਕ ਜਾਰੀ ਰੱਖਿਆ ਜਾਵੇਗਾ। ਬੁਲਾਰਿਆ ਨੇ ਦੱਸਿਆ ਕਿ ਪਾਵਰਕਾਮ ਦੇ ਖਜ਼ਾਨੇ ਵਿੱਚ ਪਿਛਲੇ ਮਈ ਮਹੀਨੇ ਤੱਕ 6 ਅਰਬ ਰੁਪਏ ਜਮ੍ਹਾ ਕਰਵਾ ਦਿੱੰਤੇ ਸਨ। ਪ੍ਰੰਤੂ ਕਿਸਾਨਾਂ ਨੂੰ ਆਪਣੇ ਖੇਤ ਵਿਹਲੇ ਰੱਖਕੇ ਮੋਟਰ ਕੁਨੈਕਸ਼ਨਾਂ ਦੀ ਉਡੀਕ ਵਿਚ ਲੱਖਾਂ ਦਾ ਘਾਟਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਦੇ ਅਜਿਹੇ ਵਰਤਾਰੇ ਤਹਿਤ ਪੰਜਾਬ ਦਾ ਛੋਟਾ ਕਿਸਾਨ ਆਰਥਿਕ ਤੌਰ ਤੇ ਤਬਾਅ ਹੋ ਜਾਵੇਗਾ। ਜੱਥੇਬੰਦੀਆਂ ਆਗੂਆ ਨੇ ਐਲਾਨ ਕੀਤਾ ਕਿ ਜੇਕਰ 1 ਜੁਲਾਈ ਤੱਕ ਅਧਿਕਾਰੀਆਂ ਨੇ ਟਿਊਬਵੈੱਲ ਕੂਨੈਕਸ਼ਨਾਂ ਸਬੰਧੀ ਠੋਸ ਕਦਮ ਨਾ ਚੁੱਕੇ ਤਾਂ ਕਿਸਾਨ ਜੱਥੇਬੰਦੀ ਵੱਲੋਂ ਇੱਕ ਹੋਰ ਸਖ਼ਤ ਐਕਸ਼ਨ ਲਿਆ ਜਾਵੇਗਾ। ਜਿਸਦੀ ਜੁੰਮੇਵਾਰੀ ਪਾਵਰਕਾਮ ਅਧਿਕਾਰੀਆਂ ਦੀ ਹੋਵੇਗੀ। ਇਸ ਧਰਨੇ ਨੂੰ ਮੁੱਖ ਤੌਰ ਤੇ ਸੰਬੋਧਨ ਵਾਲਿਆਂ ਵਿੱਚ ਜੱਥੇਬੰਦੀਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ, ਮੀਤ ਪ੍ਰ੍ਰਧਾਨ ਦਰਬਾਰਾ ਸਿੰਘ ਕਿਸ਼ਨਗੜ੍ਹ, ਗੁਰਜੰਟ ਸਿੰਘ ਮਘਾਣੀਆ, ਲਛਮਣ ਸਿੰਘ ਚੱਕ ਅਲੀਸ਼ੇਰ, ਮਹਿੰਦਰ ਸਿੰਘ ਕੁਲਰੀਆਂ, ਗੁਰਤੇਜ ਸਿੰਘ ਬਰ੍ਹੇ, ਰਾਮਫਲ ਸਿੰਘ, ਅਤੇ ਬਲਾਕ ਵਿੱਤ ਸਕੱਤਰ ਦਰਸ਼ਨ ਸਿੰਘ ਗੁਰਨੇ ਕਲ੍ਹਾ ਸ਼ਾਮਿਲ ਸਨ।

Share Button

Leave a Reply

Your email address will not be published. Required fields are marked *