Sun. Apr 21st, 2019

ਕਿਸਾਨਾਂ ਤੇ ਦਲਿਤਾਂ ਵਿਚਾਲੇ ਟਕਰਾਅ-ਛੇ ਜ਼ਖ਼ਮੀ

ਕਿਸਾਨਾਂ ਤੇ ਦਲਿਤਾਂ ਵਿਚਾਲੇ ਟਕਰਾਅ-ਛੇ ਜ਼ਖ਼ਮੀ

14568016_10154017558188590_3595909211435405468_nਦਿੜ੍ਹਬਾ ਮੰਡੀ 03 ਅਕਤੂਬਰ (ਰਣ ਸਿੰਘ ਚੱਠਾ)-ਪਿੰਡ ਜਲੂਰ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਕਿਸਾਨਾਂ ਵਿਚਕਾਰ ਬਣਿਆ ਤਣਾਅ ਅੱਜ ਸਵੇਰੇ ਦੋਵਾਂ ਧਿਰਾਂ ਵਿੱਚ ਰੋੜੀ ਵਾਲੇ ਟੋਭੇ ਕੋਲ ਹਿੰਸਕ ਲੜਾਈ ਵਿੱਚ ਤਬਦੀਲ ਹੋ ਗਿਆ। ਇਸ ਲੜਾਈ ਵਿੱਚ ਦੋਹਾਂ ਧਿਰਾਂ ਦੇ ਦੋ ਔਰਤਾਂ ਸਣੇ ਛੇ ਜਣੇ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀ ਕਿਸਾਨ ਅਜੈਬ ਸਿੰਘ ਪੁੱਤਰ ਮੱਘਰ ਸਿੰਘ, ਲਖਵੰਤ ਕੌਰ ਪਤਨੀ ਰਾਜ ਸਿੰਘ ਤੇ ਸੰਘਰਸ਼ ਕਮੇਟੀ ਦੇ ਦਲਿਤ ਅੰਮ੍ਰਿਤਪਾਲ ਪੁੱਤਰ ਪ੍ਰਕਾਸ਼ ਸਿੰਘ, ਉਸ ਦਾ ਭਰਾ ਅਵਤਾਰ ਸਿੰਘ, ਜੱਗਾ ਸਿੰਘ ਤੇ ਉਸ ਦੀ ਮਾਂ ਕੁਲਵੰਤ ਕੌਰ ਨੂੰ ਸਿਵਲ ਹਸਪਤਾਲ ਲਹਿਰਾਗਾਗਾ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਸੰਗਰੂਰ ਭੇਜ ਦਿੱਤਾ ਗਿਆ।30 ਸਤੰਬਰ ਦੀ ਰਾਤ ਨੂੰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਾਰਕੁਨਾਂ ਨੇ ਪੰਚਾਇਤੀ ਜ਼ਮੀਨ ਦੀ ਦਲਿਤ ਵਰਗ ਲਈ ਰਾਖਵੀਂ ਜ਼ਮੀਨ ਵਿੱਚ ਕਾਸ਼ਤ ਕੀਤਾ ਝੋਨਾ ਜਬਰੀ ਕੱਟ ਦਿੱਤਾ ਸੀ ਤੇ ਪੁਲੀਸ ਨੇ ਕਾਸ਼ਤਕਾਰ ਜਗਰਾਜ ਸਿੰਘ ਦੇ ਬਿਆਨ ’ਤੇ ਸੰਘਰਸ਼ ਕਮੇਟੀ ਦੇ ਕਨਵੀਨਰ ਬਲਵਿੰਦਰ ਸਿੰਘ ਆਦਿ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਮਸਲੇ ਸਬੰਧੀ ਅੱਜ ਸਵੇਰੇ ਪਿੰਡ ਦੇ ਕਿਸਾਨਾਂ ਨੇ ਫ਼ਸਲ ਕੱਟਣ ਦੇ ਵਿਰੋਧ ਵਜੋਂ ਇਕੱਠ ਸੱਦਿਆ ਸੀ। ਇਸੇ ਦੌਰਾਨ ਦੋਹਾਂ ਧਿਰਾਂ ਵਿੱਚ ਲੜਾਈ ਹੋ ਗਈ ਤੇ ਦੋਵੇਂ ਪਾਸੇ ਇੱਟਾਂ ਵੱਟੇ ਚਲਾਏ ਗਏ। ਇਸ ਟਕਰਾਅ ਦੀ ਸੂਚਨਾ ਮਿਲਣ ’ਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਮੌਕੇ ’ਤੇ ਪੁੱਜੇ ਤੇ ਲੋਕਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ।ਸੰਘਰਸ਼ ਕਮੇਟੀ ਦੇ ਆਗੂਆਂ ਨੇ ਦੋਸ਼ ਲਾਇਆ ਕਿ ਕਿਸਾਨਾਂ ਨੇ ਇਕੱਠੇ ਹੋ ਕੇ ਦਲਿਤਾਂ ’ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੇ ਘਰਾਂ ਤੇ ਪਾਣੀਆਂ ਦੀਆਂ ਟੈਂਕੀਆਂ ’ਤੇ ਕਥਿਤ ਇੱਟਾਂ ਵੱਟੇ ਮਾਰੇ। ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਪਾਲਾ ਸਿੰਘ ਨਾਮੀ ਨੌਜਵਾਨ ਦੁੱਧ ਦਾ ਕੰਮ ਕਰਦਾ ਹੈ ਤੇ ਜਦੋਂ ਉਹ ਦੁੱਧ ਲੈਣ ਜਾ ਰਿਹਾ ਸੀ ਤਾਂ ਦਲਿਤਾਂ ਨੇ ਉਸ ਨੂੰ ਘੇਰ ਲਿਆ, ਜਿਸ ਕਾਰਨ ਲੜਾਈ ਹੋਈ। ਇਸ ਮਗਰੋਂ ਪੂਰੇ ਪਿੰਡ ਦੇ ਕਿਸਾਨ ਅਨਾਜ ਮੰਡੀ ਵਿੱਚ ਇਕੱਠੇ ਹੋਏ। ਉਪ ਪੁਲੀਸ ਕਪਤਾਨ ਅਰਸ਼ਦੀਪ ਥਿੰਦ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਲਹਿਰਾਗਾਗਾ-ਮੂਨਕ ਥਾਣੇ ਦੀ ਪੁਲੀਸ ਐਸ.ਐਚ.ਓ. ਗੁਰਭਜਨ ਸਿੰਘ ਦੀ ਅਗਵਾਈ ਹੇਠ ਪਿੰਡ ਜਲੂਰ ਪੁੱਜੀ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਅਮਨ ਸ਼ਾਂਤੀ ਹੈ ਤੇ ਕਿਸੇ ਨੂੰ ਵੀ ਅਮਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।ਲਹਿਰਾਗਾਗਾ ਪੁਲੀਸ ਦੇ ਜਾਂਚ ਅਧਿਕਾਰੀ ਪਰਸ਼ੋਤਮ ਰਾਮ ਨੇ ਦੱਸਿਆ ਕਿ ਉਹ ਜ਼ਖ਼ਮੀਆਂ ਦੇ ਬਿਆਨਾਂ ਮਗਰੋਂ ਬਣਦੀ ਕਾਰਵਾਈ ਕਰ ਰਹੇ ਹਨ। ਸੰਘਰਸ਼ ਕਮੇਟੀ ਦੇ ਕਨਵੀਨਰ ਬਲਵਿੰਦਰ ਸਿੰਘ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰਦਿਆਂ ਪੰਜ ਅਕਤੂਬਰ ਨੂੰ ਲਹਿਰਾਗਾਗਾ ਵਿੱਚ ਧਰਨਾ ਦੇਣ ਦਾ ਐਲਾਨ ਕੀਤਾ ਹੈ।

Share Button

Leave a Reply

Your email address will not be published. Required fields are marked *

%d bloggers like this: