”ਕਿਸਮਤ” ਨਾਲ ਕਲਾ ਜਿੰਦਗੀ ਹੋਰ ਵੀ ਚਮਕੇਗੀ- ‘ਸਰਗੁਣ ਮਹਿਤਾ’

ss1

”ਕਿਸਮਤ” ਨਾਲ ਕਲਾ ਜਿੰਦਗੀ ਹੋਰ ਵੀ ਚਮਕੇਗੀ- ‘ਸਰਗੁਣ ਮਹਿਤਾ’

ਬਰਨਾਲਾ (ਸੁਰਜੀਤ ਜੱਸਲ): ਪੰਜਾਬੀ ਸਿਨਮੇ ਦੀ ਚੁਲਬੁਲੀ ਅਦਾਕਾਰਾ ਸਰਗੁਣ ਮਹਿਤਾ 21 ਸਤੰਬਰ ਨੂੰ ਆ ਰਹੀ ਪੰਜਾਬੀਫ਼ਿਲਮ ‘ ਕਿਸਮਤ’ ਵਿੱਚ ਪਹਿਲੀਆਂ ਫ਼ਿਲਮਾਂ ਤੋਂ ਬਹੁਤ ਹਟਕੇ ਨਵੇਂ ਕਿਰਦਾਰ ਵਿੱਚ ਨਜ਼ਰ ਆਵੇਗੀ। ਬੀਤੇ ਦਿਨੀਂ ਇੱਕ ਮੁਲਾਕਾਤ ਸਮੇਂ ਗੱਲਬਾਤ ਕਰਦਿਆਂ ਅਦਾਕਾਰਾ ਸਰਗੁਣ ਮਹਿਤਾ ਨੇ ਕਿਹਾ ਕਿ ਇਸ ਫ਼ਿਲਮ ਵਿੱਚ ਉਹ ਇੱਕ ਪੁਲਸ ਅਫ਼ਸਰ ਦੀ ਆਗਿਆਕਾਰ ਸਾਊ ਜਿਹੀ ਧੀ ਬਾਨੀ ਦੇ ਕਿਰਦਾਰ ਵਿੱਚ ਹੈ। ਜਿਸਨੂੰ ਪੜਾਈ ਦੇ ਨਾਲ ਨਾਲ ਰੰਗਾਂ ਦੀ ਦੁਨੀਆਂ ਨਾਲ ਪਿਆਰ ਹੈ ਪਰ ਜਦ ਉਸਦੀ ਚਿੱਤਰ ਕਲਾ ਜਿੰਦਗੀ ਵਿੱਚ ਪਿੰਡ ਦਾ ਇੱਕ ਸੋਹਣਾ ਮੁੰਡਾ ਸ਼ਿਵਾ( ਐਮੀ ਵਿਰਕ) ਆਉਂਦਾ ਹੈ ਤਾਂ ਉਹ ਪਿਆਰ ਰੰਗਾਂ ਵਿੱਚ ਰੰਗੀ ਜਾਂਦੀ ਹੈ। ਜਿਸਨੂੰ ਪਾਉਣ ਲਈ ਉਸਨੂੰ ਸਮਾਜਿਕ ਜਿੰਦਗੀ ਨਾਲ ਕਈ ਸਮਝੋਤੇ ਕਰਨੇ ਪੈਂਦੇ ਹਨ।
ਸਰਗੁਣ ਮਹਿਤਾ ਨੇ ਦੱਸਿਆ ਕਿ ‘ਕਿਸਮਤ ‘ ਉਸਦੀ ਫ਼ਿਲਮ ਜਿੰਦਗੀ ਦੀ ਇੱਕ ਅਹਿਮ ਫ਼ਿਲਮ ਹੈ ਜੋ ਉਸਦੀ ਕਿਸਮਤ ਨੂੰ ਚਮਕਾਵੇਗੀ ਇਹ ਫ਼ਿਲਮ ਕਾਮੇਡੀ ਤੋਂ ਹਟਕੇ ਪਿਆਰ ਮੁਹੱਬਤ ਦੇ ਰੰਗਾਂ ਵਿੱਚ ਗੜੁੱਚ ਰੁਮਾਂਸ ਭਰੀ ਕਹਾਣੀ ਅਧਾਰਤ ਹੈ। ਇਸ ਫ਼ਿਲਮ ਵਿੱਚ ਐਮੀ ਵਿਰਕ, ਸਰਗੁਣ ਮਹਿਤਾ,ਗੁੱਗੂ ਗਿੱਲ, ਹਰਦੀਪ ਗਿੱਲ, ਤਾਨੀਆਂ , ਹਰਬੀ ਸੰਘਾਂ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਸ੍ਰੀ ਨਰੋਤਮ ਜੀ ਪ੍ਰੋਡਕਸ਼ਨ ਦੇ ਬੈਨਰ ਹੇਠ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਦੀ ਇਹ ਫ਼ਿਲਮ ਦੇ ਨਿਰਮਾਤਾ ਅੰਕਿਤ ਵਿਜ਼ਨ,ਨਵਦੀਪ ਨਰੂਲਾ, ਜਤਿੰਦਰ ਔਲਖ, ਸ਼ੁਭਮ ਗੋਇਲ ਹਨ ਤੇ ਸੰਤੋਸ਼ ਸੁਭਾਸ਼ ਥੀਟੇ, ਯੁਵਰਾਜ ਸਿੰਘ ਸਹਾਇਕ ਨਿਰਮਾਤਾ ਹਨ। ਫ਼ਿਲਮ ਦਾ ਸੰਗੀਤ ਬੀ ਪਰੈਕ, ਸੁੱਖੀ (ਮਿਊਜ਼ੀਕਲ ਡਾਕਟਰ) ਨੇ ਦਿੱਤਾ ਹੈ। ਗੀਤ ਜਾਨੀ ਨੇ ਲਿਖੇ ਹਨ ਤੇ ਐਮੀ ਵਿਰਕ,ਗੁਰਨਾਮ ਭੁੱਲਰ ਕਮਲ ਖਾਂ, ਬੀ ਪਰੈਕ, ਨੀਤੂ ਭੱਲਾ, ਦਿੱਵਿਆ ਦੱਤਾ ਨੇ ਇਸ ਫ਼ਿਲਮ ਵਿੱਚ ਗਾਇਆ ਹੈ।

Share Button

Leave a Reply

Your email address will not be published. Required fields are marked *