Sun. Jul 21st, 2019

ਕਿਸ਼ਤਵਾੜ ’ਚ ਡੂੰਘੀ ਖੱਡ ਵਿੱਚ ਡਿੱਗਾ ਮੈਟਾਡੋਰ, 35 ਯਾਤਰੀਆਂ ਦੀ ਮੌਤ

ਤਸਵੀਰ: ਏਐੱਨਆਈ

ਕਿਸ਼ਤਵਾੜ ’ਚ ਡੂੰਘੀ ਖੱਡ ਵਿੱਚ ਡਿੱਗਾ ਮੈਟਾਡੋਰ, 35 ਯਾਤਰੀਆਂ ਦੀ ਮੌਤ

ਤਸਵੀਰ: ਏਐੱਨਆਈ

ਜੰਮੂ–ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ’ਚ ਅੱਜ ਸਵੇਰੇ ਇੱਕ ਮੈਟਾਡੋਰ ਦੇ ਡੂੰਘੀ ਖੱਡ ਵਿੱਚ ਡਿੱਗ ਜਾਣ ਕਾਰਨ 35 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ 22 ਜ਼ਖ਼ਮੀ ਹੋ ਗਏ।

ਇਹ ਹਾਦਸਾ ਅੱਜ ਸਵੇਰੇ ਕੇਸ਼ਵਾਨ ਦੇ ਪਹਾੜੀ ਇਲਾਕੇ ਵਿੱਚ ਸਵੇਰੇ 7:50 ਵਜੇ ਵਾਪਰਿਆ। ਤਿੰਨ ਗੰਭੀਰ ਜ਼ਖ਼ਮੀਆਂ ਨੂੰ ਜੰਮੂ ਹਸਪਤਾਲ ਰੈਫ਼ਰ ਕੀਤਾ ਗਿਆ ਹੈ।

ਇਹ ਮੈਟਾਡੋਰ ਕਿਸ਼ਤਵਾੜ ਤੋਂ ਕੇਸ਼ਵਾਨ ਜਾ ਰਹੀ ਸੀ ਕਿ ਸਿਰਗਵਾੜੀ ਵਿਖੇ ਕਿਸੇ ਤਰ੍ਹਾਂ ਸੜਕ ਤੋਂ ਤਿਲਕ ਕੇ ਖੱਡ ਵਿੱਚ ਡਿੱਗ ਪਿਆ। ਇਹ ਜਗ੍ਹਾ ਜੰਮੂ ਤੋਂ 230 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ।

ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਸ੍ਰੀ ਅੰਗਰੇਜ਼ ਸਿੰਘ ਨੇ ਪੁਸ਼ਟੀ ਕੀਤੀ ਕਿ ਇਸ ਹਾਦਸੇ ਵਿੱਚ ਇੱਕ ਮੈਟਾਡੋਰ ਖੱਡ ਵਿੱਚ ਡਿੱਗਿਆ ਹੈ। ਪਹਿਲਾਂ ਇੱਕ ਬੱਸ ਦੇ ਖੱਡ ਵਿੱਚ ਡਿੱਗਣ ਦੀਆਂ ਖ਼ਬਰਾਂ ਮਿਲੀਆਂ ਸਨ।

ਇਹ ਹਾਦਸਾ ਵਾਪਰਨ ਦੇ ਤੁਰੰਤ ਬਾਅਦ ਸਥਾਨਕ ਨਿਵਾਸੀ ਤੁਰੰਤ ਘਟਨਾ ਸਥਾਨ ’ਤੇ ਪੁੱਜੇ। ਜ਼ਖ਼ਮੀਆਂ ਨੂੰ ਕਿਸ਼ਤਵਾੜ ਦੇ ਜ਼ਿਲ੍ਹਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

ਨੈਸ਼ਨਲ ਕਾਨਫ਼ਰੰਸ ਦੇ ਆਗੂ ਤੇ ਜੰਮੂ–ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਉਮਰ ਅਬਦੁੱਲ੍ਹਾ ਨੇ ਟਵਿਟਰ ’ਤੇ ਇਸ ਹਾਦਸੇ ਵਿੱਚ ਹੋਏ ਵੱਡੇ ਜਾਨੀ ਨੁਕਸਾਨ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਇਸ ਹਾਦਸੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।

Leave a Reply

Your email address will not be published. Required fields are marked *

%d bloggers like this: