‘ਕਿਵੇਂ ਲੈ ਜਾਣਗੇ’ ਸਿੰਗਲ ਟ੍ਰੈਕ ਲੈਅ ਕਿ ਹਾਜ਼ਰ ਹੋ ਰਹੀ ਹੈ ਗਾਇਕਾ ਸੁਖਰੀਤ ਕੌਰ

ss1

‘ਕਿਵੇਂ ਲੈ ਜਾਣਗੇ’ ਸਿੰਗਲ ਟ੍ਰੈਕ ਲੈਅ ਕਿ ਹਾਜ਼ਰ ਹੋ ਰਹੀ ਹੈ ਗਾਇਕਾ ਸੁਖਰੀਤ ਕੌਰ

25-12
ਸਾਦਿਕ, 24 ਮਈ (ਗੁਲਜ਼ਾਰ ਮਦੀਨਾ)-ਪੰਜਾਬੀ ਲੋਕ ਗਾਇਕੀ ਦੀ ਉਹ ਖੂਬਸੂਰਤ ਅਤੇ ਮਸਤ ਅਦਾਵਾਂ ਦੀ ਮਲਿਕਾ, ਗਾਇਕਾ ਸੁਖਰੀਤ ਕੌਰ। ਜਿਸ ਨੇ ਅਨੇਕਾਂ ਹੀ ਪੰਜਾਬ ਦੇ ਨਾਮਵਰ ਗਾਇਕਾਂ ਜਿਵੇਂ ਕਿ ਮੀਤ ਬਰਾੜ, ਵੀਰ ਦਵਿੰਦਰ, ਮਰਹੂਮ ਧਰਮਪ੍ਰੀਤ, ਲਾਭ ਹੀਰਾ, ਜਸਵਿੰਦਰ ਬਰਾੜ ਅਤੇ ਲਾਭ ਰਾਜਸਥਾਨੀ ਨਾਲ ਆਪਣਾ ਮਿਸ ਸੀਮਾ ਨਾਮ ਨਾਲ ਅਤੇ ਆਪਣੀ ਮਿੱਠੀ ਸੁਰੀਲੀ ਅਵਾਜ਼ ਨਾਲ ਇਕ ਵੱਖਰਾ ਹੀ ਮੁਕਾਮ ਹਾਸਲ ਕੀਤਾ ਹੈ, ਉਹੀ ਸੋਹਣੀ-ਸੁਨੱਖੀ ਮੁਟਿਆਰ ਆਪਣਾ ਨਵਾਂ ਨਾਮ ਸੁਖਰੀਤ ਕੌਰ ਨਾਲ ਆਪਣਾ ਬਿਲਕੁਲ ਨਵਾਂ ਸਿੰਗਲ ਟ੍ਰੈਕ ‘ਕਿਵੇਂ ਲੈਅ ਜਾਣਗੇ’ ਲੈ ਕਿ ਸਰੋਤਿਆਂ ਦੀ ਕਚਿਹਰੀ ਵਿੱਚ ਪੇਸ਼ ਹੋਣ ਜਾ ਰਹੀ ਹੈ। ਇਸ ਸੰਬੰਧੀ ਗਾਇਕਾ ਸੁਖਰੀਤ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਗੀਤ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਐਸ.ਕੇ. ਬੀ ਵੱਲੋ ਬਹੁਤ ਹੀ ਪਿਆਰੀਆਂ ਧੁਨਾ ਨਾਲ ਸਿੰਗਾਰਿਆ ਹੈ, ਉਨਾਂ ਅੱਗੇ ਦੱਸਿਆ ਕਿ ਇਸ ਟ੍ਰੈਕ ਨੂੰ ਬਹੁਤ ਹੀ ਵਧੀਆਂ ਕਲਮ ਦੇ ਮਾਲਿਕ ਪ੍ਰਗਟ ਕੋਟ ਗੁਰੂ ਨੇ ਇਕ-ਇਕ ਸ਼ਬਦ ਬਾ-ਕਮਾਲ ਲਿਖਿਆ ਹੈ। ਗਾਇਕਾ ਸੁਖਰੀਤ ਕੌਰ ਨੇ ਆਸ ਪ੍ਰਗਟਾਈ ਹੈ ਕਿ ਜਿਸ ਤਰਾਂ ਮੇਰੀ ਗਾਇਕੀ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਨੇ ਮੈਨੂੰਂ ਪਹਿਲਾ ਵੀ ਰੱਜਵਾਂ ਪਿਆਰ ਦਿੱਤਾ ਹੈ, ਉਸੇ ਤਰਾਂ ਹੀ ਮੇਰੀ ਇਸ ਪਹਿਲੀ ਕੋਸ਼ਿਸ਼ ਅਤੇ ਪਹਿਲੇ ਸਿੰਗਲ ਟ੍ਰੈਕ ‘ਕਿਵੇਂ ਲੈ ਜਾਣਗੇ’ ਨੂੰ ਵੀ ਬੇਹੱਦ ਪਿਆਰ ਮਿਲੇਗਾ। ਇਸ ਮੌਕੇ ਉਨਾਂ ਨਾਲ ਉਨਾਂ ਦੇ ਪਤੀ ਵਿੱਕੀ ਸਾਜਨ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *