Thu. Oct 17th, 2019

ਕਿਲ੍ਹਾ ਲਾਹੌਰ ਵਿੱਚ ਲੱਗਿਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ

ਕਿਲ੍ਹਾ ਲਾਹੌਰ ਵਿੱਚ ਲੱਗਿਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮੌਕੇ ਪਾਕਿਸਤਾਨ ਸਥਿਤ ਕਿਲ੍ਹਾ ਲਾਹੌਰ ਵਿੱਚ ਸਿੱਖ ਗੈਲਰੀ ਦੇ ਬਾਹਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਘੋੜੇ ‘ਤੇ ਸਵਾਰ ਹੋਇਆਂ ਵਾਲਾ ਬੁੱਤ ਲਗਾਇਆ ਗਿਆ ਹੈ। ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਘੁੰਡ ਚੁਕਾਈ 27 ਜੂਨ ਨੂੰ ਕੀਤੀ ਜਾਏਗੀ। ਇਸ ਬੁੱਤ ਦੀ ਮਿਆਦ 35 ਤੋਂ 50 ਸਾਲ ਹੋਵੇਗੀ ਅਤੇ ਹਰ ਸਾਲ ਇਸ ਦੀ ਸਾਂਭ-ਸੰਭਾਲ ਵੀ ਕੀਤੀ ਜਾਵੇਗੀ। ਭਾਰਤ-ਪਾਕਿ ਵਿਚ ਸਿੱਖ ਪੰਜਾਬੀ ਸ਼ਾਸਕ ਦਾ ਇਹ ਜੀਵਨ-ਅਕਾਰ ਬੁੱਤ ਆਪਣੀ ਕਿਸਮ ਦਾ ਪਹਿਲਾ ਬੁੱਤ ਹੈ।ਬੁੱਤ ਨੂੰ ਬਣਾਉਣ ਵਾਲੇ ਨੇ ਮੀਡੀਆ ਨੂੰ ਦੱਸਿਆ ਕਿ ਇਹ ਬੁੱਤ ਬੇਹੱਦ ਸੁੰਦਰ ਤੇ ਅਸਲ ਦਿੱਖ ਵਾਲਾ ਹੈ ਅਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਨੂੰ ਦਰਸ਼ਾਉਂਦਾ ਹੈ। ਬੁੱਤ ‘ਚ ਮਹਾਰਾਜਾ ਰਣਜੀਤ ਸਿੰਘ ਦੀ ਸਵਾਰੀ ਲਈ ਉਨ੍ਹਾਂ ਦੇ ਮਨਪਸੰਦੀਦਾ ਅਰਬੀ ਘੋੜੇ ਕਹਿਰ ਬਹਿਰ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਉਨ੍ਹਾਂ ਦੇ ਦੋਸਤ ਮੁਹੰਮਦ ਖ਼ਾਨ ਨੇ ਉਨ੍ਹਾਂ ਨੂੰ ਤੋਹਫ਼ੇ ਵਜੋਂ ਦਿੱਤਾ ਸੀ। ਇਹ ਛੋਟੇ ਆਕਾਰ ਦਾ ਘੋੜਾ ਬਹੁਤ ਬੁੱਧੀਮਾਨ ਤੇ ਤੇਜ਼ ਸੀ। ਉਹ ਮਹਾਰਾਜਾ ਦਾ ਪਿਆਰਾ ਘੋੜਾ ਬਣ ਗਿਆ ਕਿਉਂਕਿ ਮਹਾਰਾਜਾ ਦੀ ਆਪਣੀ ਲੰਬਾਈ 5.5 ਇੰਚ ਸੀ।
29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮਨਾਉਣ ਲਈ ਗੁਰੂਦੁਆਰਾ ਡੇਰਾ ਸਾਹਿਬ ਵਿੱਚ ਲਗਪਗ 465 ਭਾਰਤੀ ਸਿੱਖ ਸ਼ਰਧਾਲੂ ਲਾਹੌਰ ਜਾ ਰਹੇ ਹਨ। ਇੱਥੇ ਹੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ ਹੈ, ਜਿੱਥੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ ਸੀ। 27 ਜੂਨ ਤੋਂ 6 ਜੁਲਾਈ ਤੱਕ ਵੱਖ-ਵੱਖ ਸਮਾਗਮ ਹੋਣਗੇ।

Leave a Reply

Your email address will not be published. Required fields are marked *

%d bloggers like this: