Sun. Jul 21st, 2019

ਕਿਰਨਜੀਤ ਦੁਲੇਅ ਨੂੰ 2016 ਵਿਰਜੀਨੀਆ ਸ਼ੈਰਿਫਜ ਇੰਸਟੀਚਿਊ਼ਟ ਸਕਾਲਰਸ਼ਿਪ ਨਾਲ ਸਨਮਾਨਿਤ ਕੀਤਾ

ਕਿਰਨਜੀਤ ਦੁਲੇਅ ਨੂੰ 2016 ਵਿਰਜੀਨੀਆ ਸ਼ੈਰਿਫਜ ਇੰਸਟੀਚਿਊ਼ਟ ਸਕਾਲਰਸ਼ਿਪ ਨਾਲ ਸਨਮਾਨਿਤ ਕੀਤਾ

Courtsy Dulai family

ਵਿਰਜੀਨੀਆ 20 ਜੁਲਾਈ (ਸੁਰਿੰਦਰ ਢਿਲੋਂ) ਬੀਤੇ ਦਿੰਨੀ ਆਇਲ ਆਫ ਵਾਈਟ ਕਾਉਂਟੀ ਦੇ ਸ਼ੈਰਿਫ ਮਾਰਕ ਮਾਰਸ਼ਲ ਨੇ ਭਾਰਤੀ ਮੂਲ ਦੀ ਕਿਰਨਜੀਤ ਦੁਲੇਅ ਨੂੰ 2016 ਵਿਰਜੀਨੀਆ ਸ਼ੈਰਿਫਜ ਇੰਸਟੀਚਿਊ਼ਟ ਸਕਾਲਰਸ਼ਿਪ ਨਾਲ ਸਨਮਾਨਿਤ ਕੀਤਾ |ਇਹ ਸਕਾਲਰਸ਼ਿਪ ਕਿਰਨਜੀਤ ਨੂੰ ਚੌਥੀ ਵਾਰ ਲਗਾਤਾਰ ਪ੍ਰਦਾਨ ਕੀਤਾ ਗਿਆ ਹੈ ਉਸ ਨੇ ਆਇਲ ਆਫ ਵਾਈਟ ਕਾਉਂਟੀ ਸ਼ੇਰਿਫ ਦਫਤਰ ਨਾਲ ਆਪਣੀ ਇੰਟਰਨਸ਼ਿਪ ਵੀ ਪੂਰੀ ਕਰ ਲਈ ਹੈ |ਸ਼ੇਰਿਫ ਨੇ ਉਸ ਦੇ ਕੰਮ ਦੀ ਸ਼ਲਾਘਾ ਵੀ ਕੀਤੀ |
ਕਿਰਨਜੀਤ ਦੁਲੇਅ ਦੀ ਇਸ ਪ੍ਰਾਪਤੀ ਤੇ ਸਮੁੱਚੇ ਭਾਰਤੀ ਭਾਈਚਾਰੇ ਵਿਚ ਖੁਸ਼ੀ ਪਾਈ ਜਾ ਰਹੀ ਹੈ ਇਹ ਪ੍ਰਗਟਾਵਾ ਗੁਰੂ ਨਾਨਕ ਫੁਉਡੇਸ਼ਨ ਦੇ ਸਕੱਤਰ ਸੁਰਿੰਦਰ ਸਿੰਘ ਚਾਨਾ ਨੇ ਕਰਦੇ ਹੋਏ ਕਿਹਾ ਕੇ ਸਮਾਜ ਸੈਵੀ ਕਾਰਜਾਂ ਪ੍ਰਤੀ ਬੱਚਿਆਂ ਨੂੰ ਸੁਚੇਤ ਕਰਦੇ ਰਹਿਣਾ ਤੇ ਪ੍ਰੇਰਨਾ ਪ੍ਰਦਾਨ ਕਰਨਾ ਸਾਡਾ ਸੱਭ ਦਾ ਮੁੱਡਲਾ ਫਰਜ ਬਣਦਾ ਹੈ |ਕਿਰਨਜੀਤ ਦੁਲੇਅ ਗੁਰੂ ਨਾਨਕ ਫਾਉਡੇਸ਼ਨ ਦੇ ਯੂਥ ਗਰੁੱਪ ਦੀ ਸਰਗਰਮ ਮੈਬਰ ਹੈ |
ਇਥੇ ਵਰਨਣਯੋਗ ਹੈ ਕੇ ਕਿਰਨਜੀਤ ੳਲਡ ਡੋਮੀਨੀਅਨ ਯੂਨੀਵਰਸਿਟੀ ਦੀ ਡੀਨ ਲਿਸਟ ਤੇ ਹੈ |ਕਿਰਨਜੀਤ ਦੇ ਪਿਤਾ ਬਲਜੀਤ ਸਿੰਘ ਦੁਲੇਅ ਤੇ ਮਾਤਾ ਸ੍ਰੀਮਤੀ ਮਨਜਿੰਦਰ ਕੌਰ ਦੁਲੇਅ ਨੇ ਦੱਸਿਆ ਕੇ ਅਸੀਂ ਖੁਸ਼ ਹਾਂ ਕੇ ਬੱਚੇ ਸਮਾਜ ਪ੍ਰਤੀ ਕੁਝ ਕਰਨ ਤੇ ਜਾਨਣ ਦੀ ਚਾਹਤ ਰੱਖਦੇ ਹਨ |ਉਨ੍ਹਾਂ ਨੇ ਕਿਹਾ ਕੇ ਅਸੀਂ ਬਹੁੱਤ ਖੁਸ਼ੀ ਮਹਿਸੂਸ ਕਰਦੇ ਹਾਂ ਕਿਰਨਜੀਤ ਪੜ੍ਹਾਈ ਦੇ ਨਾਲ ਨਾਲ ਅਜਿਹੇ ਖੇਤਰ ਵਿਚ ਵੀ ਅਥਾਹ ਦਿਲਚਸਪੀ ਰੱਖਦੀ ਹੈ |

Leave a Reply

Your email address will not be published. Required fields are marked *

%d bloggers like this: