ਕਿਰਨਜੀਤ ਕੌਰ ਦਾ 19 ਵਾ ਸਹੀਦੀ ਸਮਾਗਮ 12 ਅਗਸਤ ਨੂੰ ਮਨਾਉਣ ਸਬੰਧੀ ਕੀਤੀਆਂ ਵਿਚਾਰਾ

ss1

ਕਿਰਨਜੀਤ ਕੌਰ ਦਾ 19 ਵਾ ਸਹੀਦੀ ਸਮਾਗਮ 12 ਅਗਸਤ ਨੂੰ ਮਨਾਉਣ ਸਬੰਧੀ ਕੀਤੀਆਂ ਵਿਚਾਰਾ

24-16 (2)
ਮਹਿਲ ਕਲਾਂ 23 ਜੁਲਾਈ (ਭੁਪਿੰਦਰ ਸਿੰਘ ਧਨੇਰ/ ਗੁਰਭਿੰਦਰ ਗੁਰੀ)- ਸਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲ ਕਲਾਂ ਦੀ ਅਗਵਾਈ ਹੇਠ ਅੱਜ ਸਥਾਨਕ ਅਨਾਜ ਮੰਡੀ ਵਿਖੇ ਐਕਸ਼ਨ ਕਮੇਟੀ ਦੇ ਆਗੂਆਂ ਦੀ ਮੀਟਿੰਗ ਹੋਈ। ਇਸ ਮੌਕੇ ਐਕਸ਼ਨ ਕਮੇਟੀ ਦੇ ਕਨਵੀਨਰ ਗੁਰਬਿੰਦਰ ਸਿੰਘ ਤੇ ਲੋਕ ਆਗੂ ਮਨਜੀਤ ਸਿੰਘ ਧਨੇਰ, ਸਾਥੀ ਨਰੈਣ ਦੱਤ ਨੇ ਕਿਹਾ ਕਿ ਕਿਰਨਜੀਤ ਕੌਰ ਦਾ ਕਾਤਲੀ ਲਾਣਾ ਸਜਾ ਪੂਰੀ ਹੋਣ ਤੋਂ ਬਾਅਦ ਨਵੀਆਂ ਨਵੀਆਂ ਸਾਜ਼ਿਸ਼ਾਂ ਰਚ ਰਿਹਾ ਹੈ ਅਤੇ ਸਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਦੇ ਨਾਮ ਨੂੰ ਮਿਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੇ ਮਹਿਲ ਕਲਾਂ ਦੇ ਦੌਰੇ ਦੌਰਾਨ ਸਕੂਲ ਦੇ ਨਾਮ ਨੂੰ ਐਕਸ਼ਨ ਕਮੇਟੀ ਦੇ ਮਿਲੇ ਵਫ਼ਦ ਨੂੰ ਮੁੜ ਅਸਲ ਸਥਿਤੀ ਚ ਬਹਾਲ ਕਰਨ ਦਾ ਭਰੋਸਾ ਦਿੱਤਾ ਸੀ। ਪਰ 30 ਜੁਲਾਈ ਤੱਕ ਦਾ ਜਿਲ੍ਹਾ ਪ੍ਰਸ਼ਾਸਨ ਨੂੰ ਸਮਾਂ ਦਿੱਤਾ ਗਿਆ ਹੈ ਕਿ ਉਹ ਮੁੱਖ ਮੰਤਰੀ ਦੇ ਕੀਤੇ ਐਲਾਨ ਨੂੰ ਲਾਗੂ ਕਰੇ ਨਹੀ ਤਾਂ ਲੋਕਾਂ ਨੰੂ ਨਾਲ ਲੈ ਕੇ ਸਕੂਲ ਦੇ ਬੋਰਡ ਉੱਪਰ ਦੁਬਾਰਾ ਨਾਮ ਲਿਖਿਆ ਜਾਵੇਗਾ। ਜਿਸ ਦੀ ਜਿੰਮੇਵਾਰੀ ਬਾਦਲ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਭਦੌੜ 27,28 ਅਤੇ 29 ਜੁਲਾਈ ਹਲਕੇ ਦੇ ਦੌਰੇ ਦੌਰਾਨ ਸਰਕਾਰ ਦੇ ਫਿਰ ਦੋਗਲੇ ਮਿਆਰ ਨੂੰ ਨੰਗਾ ਕੀਤਾ ਜਾਵੇਗਾ। ਐਕਸ਼ਨ ਕਮੇਟੀ ਦੇ ਸੁਰਿੰਦਰ ਸਿੰਘ ਜਲਾਲਦੀਵਾਲ,ਮਲਕੀਤ ਸਿੰਘ ਵਜੀਦਕੇ ਅਤੇ ਹਰਚਰਨ ਸਿੰਘ ਚੰਨਾ ਨੇ ਕਿਹਾ ਕਿ ਸਾਡੇ ਸੰਘਰਸ਼ਸੀਲ ਲੋਕਾਂ ਵਾਸਤੇ ਅਨੇਕਾਂ ਚੁਨੌਤੀਆਂ ਬਰਕਰਾਰ ਹਨ ਅਤੇ ਔਰਤਾਂ ਉੱਪਰ ਜਬਰ ਸਾਰੇ ਹੱਦਾਂ ਬੰਨ੍ਹੇ ਪਾਰ ਕਰ ਰਿਹਾ ਹੈ, ਕੇਂਦਰੀ ਹਕੂਮਤ ਵੱਲੋਂ ਆਪਣੇ ਹਿੰਦੂ ਫਾਂਸੀਵਾਦੀ ਏਜੰਡੇ ਤਹਿਤ ਘੱਟ ਗਿਣਤੀ ਮੁਸਲਮਾਨਾਂ ਤੇ ਦਲਿਤਾਂ ਨੂੰ ਮਿਥ ਕੇ ਜਬਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਲੋਕ ਵਿਰੋਧੀ ਸੱਭਿਆਚਾਰਕ ਰਾਹੀਂ ਨੌਜਵਾਨਾਂ ਨੂੰ ਕੁਰਾਹੇ ਪਾ ਦਿੱਤਾ ਗਿਆ ਅਤੇ ਹੱਕ ਮੰਗਦੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੀ ਥਾਂ ਡਾਂਗਾਂ ਨਾਲ ਨਿਵਾਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਤੇ ਮਜ਼ਦੂਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਰਜ਼ੇ ਦੇ ਬੋਝ ਕਾਰਨ ਖੁਦਕੁਸੀਆਂ ਕਾਰਨ ਲਈ ਮਜਬੂਰ ਹਨ ਤੇ ਇਸ ਸਭ ਕੁਝ ਦੇ ਬਾਵਜੂਦ ਵੀ ਸੰਘਰਸ਼ਸੀਲ਼ ਲੋਕਾਂ ਦੇ ਸੰਘਰਸ਼ਾਂ ਦੇ ਫੁਟਾਰੇ ਲੋਕ ਮਨਾ ਵਿੱਚ ਪਾਈ ਜਾ ਰਹੀ ਬੇਚੈਨੀ ਦਾ ਸਬੂਤ ਹਨ।ਇਸ ਸਮੇਂ ਸਾਥੀ ਕੁਲਵੰਤ ਰਾਏ ਪੰਡੋਰੀ ,ਨਿਹਾਲ ਸਿੰਘ ਦਸੌਧਾ ਸਿੰਘ ਵਾਲਾ, ਜਰਨੈਲ ਸਿੰਘ,ਮਾਸਟਰ ਗੁਰਦੇਵ ਸਿੰਘ ਸਹਿਜੜਾ,ਅਮਰਜੀਤ ਸਿੰਘ ਕੁੱਕੂ,ਪ੍ਰੀਤਮ ਸਿੰਘ ਦਰਦ,ਮਾਸਟਰ ਦਰਸਨ ਸਿੰਘ ਤੇ ਮਲਕੀਤ ਸਿੰਘ ਈਨਾਂ ਮਹਿਲ ਕਲਾਂ ਨੇ 12 ਅਗਸਤ ਨੂੰ ਅਨਾਜ ਮੰਡੀ ਮਹਿਲ ਕਲਾਂ ਵਿਖੇ ਬੀਬੀ ਕਿਰਨਜੀਤ ਕੌਰ ਦੀ ਬਰਸੀ ਤੇ ਕਾਫਲੇ ਬੰਨ੍ਹ ਕੇ ਹਜ਼ਾਰਾਂ ਦੀ ਗਿਣਤੀ ਚ ਪੁੱਜਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਵਾਰ ਐਕਸ਼ਨ ਕਮੇਟੀ ਕੋਲ ਫੰਡ ਦੀ ਸਥਿਤੀ ਬਿਹਤਰ ਹੋਣ ਕਰਕੇ ਸਮੂਹਿਕ ਰੂਪ ਚ ਫੰਡ ਨਾ ਇਕੱਤਰ ਕਰਨ ਦਾ ਫੈਸਲਾ ਕੀਤਾ ਹੈ।

Share Button

Leave a Reply

Your email address will not be published. Required fields are marked *