ਕਿਰਤੀ ਫ਼ਕੀਰ

ਕਿਰਤੀ ਫ਼ਕੀਰ

 

ਜੀ ਅਸੀਂ ਅੱਜ ਦੇ ਫ਼ਕੀਰ ਹਾਂ,
ਬੁੱਲਾਂ ਤੇ ਸਾਡੇ ਹਾਸੇ ਰਹਿੰਦੇ,
ਉਂਝ ਮੁੱਢੌਂ ਹਿਜਰਾਂ ਦੇ ਹਬੀਬ ਹਾਂ,
ਜੀ ਅਸੀਂ …….।
ਮਜਬੂਰੀਆਂ ਦਾ ਅਸੀਂ ਝੋਲਾ ਪਾਇਆ,
ਮਿਹਨਤਾਂ ਦਾ ਅਸੀਂ ਅਲਾਪ ਹੈ ਲਾਇਆ,
ਇੱਟਾਂ ਪੱਥਰ ਤੋੜ ਬਣਾਉਂਦੇ,ਇਸ ਜਹਾਨ ਦੀ ਤਸਵੀਰ ਹਾਂ,
ਜੀ ਅਸੀਂ …….।
ਸਾਰੇ ਜਹਾਨ ਨੂੰ ਨਿੱਤ ਅਸੀਂ ਸਾਫ਼ ਹਾਂ ਕਰਦੇ,
ਜ਼ੁਲਮ ਹਡਾਉਂਦੇ ਭੂੱਖੇ ਢਿੰਡ ਕੰਮ ਕਰਦੇ,
ਫਿਰ ਵੀ ਅਸੱਭਿਅਕ ਬੱਤਮੀਜ਼ ਹਾਂ,
ਜੀ ਅਸੀਂ …….।
ਅਸੀਂ ਸਬਰਾਂ ਦੇ ਘੁੱਟ ਢਿੱਡ ਭਰ ਭਰ ਪੀਤੇ,
ਸਦੀਆਂ ਤੋਂ ਬੁਲ ਸਾਡੇ ਹੁਕਮਰਾਨਾਂ ਨੇ ਸੀਤੇ,
ਅਸੀਂ ਇਨਸਾਫ਼ ਦੇ ਮੱਥੇ ਡੂੰਘੀ ਝਰੀਟ ਹਾਂ,
ਜੀ ਅਸੀਂ …….।
ਸ਼ਹਿਰਾਂ ਨੂੰ ਰੋਸ਼ਨੀ ਨਾਲ ਸਜਾ ਕੇ,
ਮੁਰਦਿਆਂ ਨੂੰ ਸ਼ਮਸ਼ਾਨ ਘਾਟ ਸੁਲਾ ਕੇ,
ਅਸੀਂ ਕੁੱਲੀਆਂ ਚ,ਸੜਕਾਂ ਖੁੱਲੀਆਂ ਚ,
ਅਸੀਂ ਬੇਫਿਕਰੇ ਸੌਦੇ ਨੀਂਦ ਹਾਸੀਨ ਹਾ,
ਜੀ ਅਸੀਂ …….।

ਕੇ ਐਸ ਅਫਸ਼ਾਰ

Share Button

Leave a Reply

Your email address will not be published. Required fields are marked *

%d bloggers like this: