ਕਿਰਤੀ ਕਾਮਿਆਂ ਦਾ ਦੇਸ਼ ਦੀ ਤਰੱਕੀ ਵਿੱਚ ਵੱਡਮੁੱਲਾ ਯੋਗਦਾਨ : ਚੰਦੂਮਾਜਰਾ

ss1

ਕਿਰਤੀ ਕਾਮਿਆਂ ਦਾ ਦੇਸ਼ ਦੀ ਤਰੱਕੀ ਵਿੱਚ ਵੱਡਮੁੱਲਾ ਯੋਗਦਾਨ : ਚੰਦੂਮਾਜਰਾ

ਮੈਂਬਰ ਲੋਕ ਸਭਾ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਆਈ.ਟੀ ਸਿਟੀ ਵਿਖੇ ਕਿਰਤੀ ਕਾਮਿਆਂ ਦੇ ਸਕੂਲਾਂ ‘ਚ ਪੜਦੇ 71 ਬੱਚਿਆਂ ਨੂੰ ਮੁਫ਼ਤ ਸਾਇਕਲ ਵੰਡੇ

16-21

ਐਸ.ਏ.ਐਸ.ਨਗਰ: 15  ਜੂਨ 2016: ਕਿਰਤੀ ਕਾਮਿਆਂ ਦਾ ਦੇਸ਼ ਅਤੇ ਸੂਬਿਆਂ ਦੀ ਤਰੱਕੀ ਵਿੱਚ ਵੱਡਮੁੱਲਾ ਯੋਗਦਾਨ ਹੁੰਦਾ ਹੈ । ਪੰਜਾਬ ਸਰਕਾਰ ਨੇ ਸੂਬੇ ‘ਚ ਕਿਰਤੀ ਕਾਮਿਆਂ ਅਤੇ ਉਨ੍ਹਾਂ  ਦੇ ਬੱਚਿਆਂ ਦੀ ਭਲਾਈ ਲਈ ਅਨੇਕਾਂ ਸਕੀਮਾਂ ਬਣਾ ਕੇ ਉਨ੍ਹਾਂ ਨੂੰ ਅਮਲੀ ਜਾਮਾ ਪਹਿਣਾਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੈਂਬਰ ਲੋਕ ਸਭਾ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਆਈ.ਟੀ ਸਿਟੀ ਮੋਹਾਲੀ ਵਿਖੇ ਪੰਜਾਬ ਬਿਲਡਿੰਗ ਅਦਰ ਕੰਟਰਕਸਨ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਕਿਰਤੀ ਕਾਮਿਆਂ ਦੇ ਸਕੂਲਾਂ ‘ਚ ਪੜਦੇ ਬੱਚਿਆਂ ਨੂੰ ਮੁਫ਼ਤ ਸਾਇਕਲ ਵੰਡ ਸਮਾਰੋਹ ਸਮੇਂ ਆਪਣੇ ਸੰਬੋਧਨ ਵਿੱਚ ਕੀਤਾ। ਉਨ੍ਹਾਂ ਇਸ ਮੌਕੇ ਕਿਰਤੀ ਕਾਮਿਆਂ ਦੇ ਸਕੂਲਾਂ ‘ਚ ਪੜ੍ਹਦੇ 71 ਬੱਚਿਆਂ ਨੂੰ ਮੁਫ਼ਤ ਸਾਇਕਲ ਵੰਡੇ।
ਪ੍ਰੋ: ਚੰਦੂਮਾਜਰਾ ਨੇ ਆਖਿਆ ਕਿ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਨੇ ਰਾਜ ਦੇ ਸਮੂਹ ਵਰਗਾਂ ਲਈ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਹਨ। ਪਰੰਤੂ ਹੇਠਲੇ ਪੱਧਰ ਤੱਕ ਜਾਣਕਾਰੀ ਨਾ ਹੋਣ ਕਾਰਨ ਕੁੱਝ ਲੋਕ ਇਨ੍ਹਾਂ ਸਕੀਮਾਂ ਦਾ ਲਾਹਾਂ ਨਹੀਂ ਲੈ ਰਹੇ। ਪਰੰਤੂ ਹੁਣ ਸਰਕਾਰ ਵੱਲੋਂ ਅਜਿਹੇ ਸਮਾਗਮ ਕਰਵਾਕੇ ਜਿਥੇ ਲਾਭਪਾਤਰੀਆਂ ਨੂੰ ਸਕੀਮਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਉਥੇ ਉਨ੍ਹਾਂ ਨੂੰ ਸਕੀਮਾਂ ਦਾ ਲਾਭ ਵੀ ਵੰਡਿਆ ਜਾਂਦਾ ਹੈ। ਉਨ੍ਹਾਂ ਹੋਰ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਲੋਕ ਭਲਾਈ ਦੀਆਂ ਸਕੀਮਾਂ ਸਹੀ ਮੁਆਇਨਿਆਂ ਵਿੱਚ ਲੋਕਾਂ ਤੱਕ ਨਹੀਂ ਪੁਜੱਦੀਆਂ ਸਨ ਅਤੇ ਹੁਣ ਇਹ ਸਕੀਮਾਂ ਲੋਕਾਂ ਤੱਕ ਪੁੱਜਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਵੱਡੀ ਪੱਧਰ ਤੇ ਲੀਕੇਜ ਰੁੱਕੀ ਹੈ। ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਦੇਸ਼ ‘ਚ 01 ਕਰੋੜ ਲੋਕਾਂ ਵੱਲੋਂ ਗੈਸ ਸਬਸਿਡੀ ਛੱਡਣ ਨਾਲ ਹੁਣ ਉਨ੍ਹਾਂ ਲੋਕਾਂ ਨੂੰ ਵੀ ਰਸੋਟੀ ਗੈਸ ਮਿਲ ਰਹੀਂ ਹੈ ਜਿਹੜੇ ਪਹਿਲਾਂ ਬਾਲਣ ਨਾਲ ਰਸੋਈ ਚਲਾਉਂਦੇ ਸਨ।
ਪ੍ਰੋ: ਚੰਦੂਮਾਜਰਾ ਨੇ ਇਸ ਮੌਕੇ ਪੱਤਰਕਾਰਾਂ ਵੱਲੌਂ ਮੋਹਾਲੀ ਸ਼ਹਿਰ ਦੇ ਵਿਕਾਸ ਕਾਰਜਾਂ ਲਈ 416 ਕਰੋੜ ਰੁਪਏ ਦੀ ਰਾਸ਼ੀ ਸਬੰਧੀ  ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਸ ਰਾਸੀ ਵਿਚੋਂ 80 ਕਰੋੜ ਰੁਪਏ ਸ਼ਹਿਰ ਦੀਆਂ ਸੜਕਾਂ ਤੇ ਖਰਚ ਕੀਤੇ ਗਏ ਹਨ ਅਤੇ ਬਕਾਇਆ ਰਾਸ਼ੀ ਵੀ ਤਰਤੀਬ ਵਾਰ ਸ਼ਹਿਰ ਦੇ ਵਿਕਾਸ ਕਾਰਜਾਂ ਤੇ ਖਰਚ ਕੀਤੀ ਜਾਵੇਗੀ। ਇਸ ਮੌਕੇ ਸਹਾਇਕ ਕਿਰਤ ਕਮਿਸ਼ਨਰ ਸ੍ਰੀਮਤੀ ਮੋਨਾ ਪੁਰੀ ਨੇ  ਪੰਜਾਬ ਬਿਲਡਿੰਗ ਅਦਰ ਕੰਟਰਕਸਨ ਵਰਕਰਜ਼ ਵੈਲਫੇਅਰ ਬੋਰਡ ਵੱਲੌਂ ਕਿਰਤੀ ਕਾਮਿਆਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਮਾਗਮ ਵਿੱਚ ਅਕਾਲੀ ਜਥਾ ਸ਼ਹਿਰ ਦੇ ਪ੍ਰਧਾਨ ਸ੍ਰ: ਪਰਮਜੀਤ ਸਿੰਘ ਕਾਹਲੋ, ਐਸ.ਸੀ. ਵਿੰਗ ਦੇ ਪ੍ਰਧਾਨ ਸ੍ਰ: ਗੁਰਮੁੱਖ ਸਿੰਘ ਸੋਹਲ, ਕੌਂਸਲਰ ਅਤੇ ਵਾਇਸ ਚੇਅਰਮੈਨ ਸਹਿਕਾਰੀ ਬੈਂਕ ਸ੍ਰ: ਸੁਖਦੇਵ ਸਿੰਘ ਪਟਵਾਰੀ, ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਪ੍ਰੋ: ਚੰਦੂਮਾਜਰਾ ਦੇ ਓ.ਐਸ.ਡੀ ਸ੍ਰ: ਹਰਦੇਵ ਸਿੰਘ ਹਰਪਾਲਪੁਰ ਸਮੇਤ ਕਿਰਤ ਵਿਭਾਗ ਅਤੇ ਐਲ.ਐਨ.ਟੀ ਕੰਪਨੀ ਦੇ ਨੁਮਾਇੰਦੇ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *