Sun. Jun 16th, 2019

ਕਿਮ ਜੋਂਗ ਉਨ ਨੇ ਜਨਰਲ ਨੂੰ ਦਿੱਤੀ ਰੂਹ ਕੰਭਾ ਦੇਣ ਵਾਲੀ ਮੌਤ

ਕਿਮ ਜੋਂਗ ਉਨ ਨੇ ਜਨਰਲ ਨੂੰ ਦਿੱਤੀ ਰੂਹ ਕੰਭਾ ਦੇਣ ਵਾਲੀ ਮੌਤ

ਬੇਰਹਿਮਦਿਲੀ ਅਤੇ ਨਫ਼ਰਤ ਦਾ ਬਦਲਾ ਲੈਣ ਲਈ ਮਸ਼ਹੂਰ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦਾ ਇਕ ਹੋਰ ਖ਼ੌਫ਼ਨਾਕ ਕਾਰਾ ਸਾਹਮਣੇ ਆਇਆ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਕਿਮ ਨੇ ਇਕ ਜਨਰਲ ਨੂੰ ਪਿਰਾਨ੍ਹਾ ਮੱਛੀਆਂ ਨਾਲ ਭਰੇ ਟੈਂਕ ਚ ਸੁੱਟ ਕੇ ਮੌਤ ਦੀ ਸਜ਼ਾ ਦਿੱਤੀ ਹੈ।

ਰਿਪੋਰਟ ਮੁਤਾਬਕ ਕਥਿਤ ਤੌਰ ਤੇ ਇਕ ਜਨਰਲ ਨੂੰ ਕਿਮ ਦੇ ਘਰ ਦੇ ਅੰਦਰ ਹੀ ਪਿਰਾਨ੍ਹਾ ਮੱਛੀਆਂ ਨਾਲ ਭਰੇ ਟੈਂਕ ਚ ਸੁੱਟਿਆ ਗਿਆ। ਜਨਰਲ ’ਤੇ ਤਖ਼ਤਾ ਪਲਟ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ ਸੀ। ਰਿਪੋਰਟ ਚ ਕਿਹਾ ਗਿਆ ਕਿ 1965 ਚ ਆਈ ਜੇਮਜ਼ ਬਾਂਡ ਦੀ ਫ਼ਿਲਮ ਯੂ ਓਨਲੀ ਲਿਵ ਟੁਆਇਸ ਤੋਂ ਪ੍ਰੇਰਿਤ ਹੋ ਕੇ ਸਜ਼ਾ ਨੂੰ ਅੰਜਾਮ ਦਿੱਤਾ ਗਿਆ। ਫਿਲਮ ਚ ਇਸ ਤਰ੍ਹਾਂ ਦੀ ਸਜ਼ਾ ਫ਼ਿਲਮਾਈ ਗਈ ਸੀ।

ਰਿਪੋਰਟ ਚ ਦਾਅਵਾ ਕੀਤਾ ਗਿਆ ਕਿ ਟੈਂਕ ਚ ਬ੍ਰਾਜ਼ੀਲ ਤੋਂ ਮੰਗਵਾਈਆਂ ਗਈਆਂ ਸੈਂਕੜੇ ਪਿਰਾਨ੍ਹਾ ਮੱਛੀਆਂ ਜਮਾਂ ਸਨ, ਜਿਸ ਚ ਜਨਰਲ ਨੂੰ ਸੁੱਟਿਆ ਗਿਆ। ਹਾਲਾਂਕਿ ਜਨਰਲ ਦਾ ਨਾਂ ਨਹੀਂ ਛਾਪਿਆ ਗਿਆ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਖ਼ਬਰ ਆਈ ਸੀ ਕਿ ਅਮਰੀਕਾ ਨਾਲ ਸਮਝੌਤਾ ਨਾ ਹੋ ਸਕਣ ਕਾਰਨ ਤਾਨਾਸ਼ਾਹ ਕਿਮ ਨੇ 16 ਸੀਨੀਅਰ ਅਫ਼ਸਰਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਸੀ।

ਪਿਰਾਨ੍ਹਾਂ ਮੱਛੀ ਬਾਰੇ ਕਿਹਾ ਜਾਂਦਾ ਹੈ ਕਿ ਇਹ ਮੱਛੀ ਦੁਨੀਆ ਦੀ ਸਭ ਤੋਂ ਖਤਰਨਾਕ ਮੱਛੀ ਹੈ। ਇਹ ਮੱਛੀ ਇਨਸਾਨਾਂ ਨੂੰ ਵੀ ਖਾ ਜਾਂਦੀ ਹੈ। ਇਸ ਮੱਛੀ ਦੇ ਦੰਦ ਕਾਫੀ ਤੇਜ਼ ਹੁੰਦੇ ਹਨ ਤੇ ਮਿੰਟਾਂ ਚ ਉਹ ਚੀਰ-ਫਾੜ ਕਰ ਦਿੰਦੀਆਂ ਹਨ।

Leave a Reply

Your email address will not be published. Required fields are marked *

%d bloggers like this: