ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਕਿਤੇ ਪੰਜਾਬ ਦੇ ਮਾੜੇ ਹਾਲਾਤਾਂ ਦੀ ਜੁੰਮੇਵਾਰ ਸਾਡੇ ਵੱਲੋਂ ਧਾਰ ਰੱਖੀ ਸਾਡੀ ਚੁੱਪ ਤਾ ਨਹੀ ………….

ਕਿਤੇ ਪੰਜਾਬ ਦੇ ਮਾੜੇ ਹਾਲਾਤਾਂ ਦੀ ਜੁੰਮੇਵਾਰ ਸਾਡੇ ਵੱਲੋਂ ਧਾਰ ਰੱਖੀ ਸਾਡੀ ਚੁੱਪ ਤਾ ਨਹੀ ………….

ਮੇਰਾ ਡੁੱਬਦਾ ਜਾਵੇ ਪੰਜਾਬ ਜੀ, ਕੋਈ ਇਹ ਦੀ ਨਜ਼ਰ ਉਤਾਰੋ ! ਵੈਸੇ ਤਾਂ ਇਹ ਸੱਤਰਾ ਹੀ ਕਾਫ਼ੀ ਹਨ ! ਮੇਰੇ ਪੰਜਾਬ ਦੀ ਦਾਸਤਾਨ ਬਿਆਨ ਕਰਨ ਨੂੰ ਪਰ ਫੇਰ ਵੀ ਬਹੁਤ ਕੁਝ ਪੰਜਾਬ ਦਾ ਬਾਹਰ ਨੂੰ ਜਾ ਰਿਹਾ ਹੈ ! ਬਾਹਰ ਤੋਂ ਭਾਵ ਫੋਰਨ ਦੇਸ ?ਜਿਵੇ ਅਮਰੀਕਾ ,ਇਟਲੀ ,ਯੂਰਪ ,ਆਸਟਰੇਲੀਆ ,ਕੈਨੇਡਾ,ਸਾਡੇ ਪੰਜਾਬ ਦੀ ਨੌਜਵਾਨੀ ਦਾ ਬਾਹਰ ਵੱਲ ਨੂੰ ਜਾਣਦਾ ਰੁਖ ਕੇਵਲ ਪੰਜਾਬ ਲਈ ਹੀ ਨਹੀ ,ਪੂਰੇ ਭਾਰਤ ਲਈ ਵੀ ਹਾਨੀਕਾਰਕ ਹੈ, ਪਰ ਜੇ ਕੋਈ ਸਮਝੇ ਤਾਂ ! ਇਸ ਗੱਲ ਨੂੰ ਵੀ ਸਮਝਣ ਲਈ ਬੰਦੇ ਦੀ ਜ਼ਮੀਰ ਜਾਗਦੀ ਹੋਵੇ ! ਬੰਦੇ ਦਾ ਇਮਾਨ ਦਰੁਸਤ ਹੋਣਾ ਚਾਹੀਦਾ ਹੈ !ਤਾ ਹੀ ਪੰਜਾਬ ਦਾ ਦੁੱਖ ਦਰਦ ਸਾਇਦ ! ਕੋਈ ਸਮਝ ਸਕੇ ! ਕੋਈ ਵਿਰਲਾ ਹੀ ਹੋਵੇਗਾ ਜੋ ਪੰਜਾਬ ਲਈ ਸੋਚਦਾ ਹੋਵੇ ! ਪੰਜਾਬ ਦੀ ਜਵਾਨੀ ਲਈ ਸੋਚਦਾ ਹੋਵੇ !ਪੰਜਾਬ ਦੇ ਕਹੇ ਜਾਣ ਵਾਲੇ ਸ਼ੇਰ ਪੁੱਤਰਾਂ ਵਾਰੇ ਸੋਚਦਾ ਹੋਵੇ ,ਪੰਜਾਬ ਦੀਆਂ ਸ਼ੇਰ ਬੱਚੀਆ ਵਾਰੇ ਸੋਚਦਾ ਹੋਵੇ ,ਨਹੀ ਤਾਂ ਸਾਰੇ ਦੇ ਸਾਰੇ ਆਪਣੀਆਂ ਹੀ ਜੇਬਾ ਭਰਨ ਵਿੱਚ ਮਸਰੂਫ ਲੱਗਦੇ ਹਨ ਪਰ ਲੱਗਣ ਵੀ ਕਿਉਂ ਨਾ ਆਖਿਰੀ ਰੱਬ ਨੂੰ ਵੀ ਤਾਂ ਮੂੰਹ ਵਿਖਾਉਣਾ ਹੈ ! ਰੱਬ ਕੇਹੜਾ ਖਾਲੀ ਹੱਥਾਂ ਵਾਲਿਆ ਨੂੰ ਪਸੰਦ ਕਰਦਾ ਹੈ !ਇਹਨਾ ਲਾਲਚੀ ਲੋਕਾਂ ਦੀ ਸ਼ੋਚ ਵੀ ਰੱਬ ਪ੍ਰਤੀ ਬਦਲ ਗਈ ਲੱਗਦੀ ਹੈ ਤਾਂ ਹੀ ਤਾ ਇਹਨਾ ਲਾਲਚੀ ਲੋਕਾਂ ਨੂੰ ਰੱਬ ਦਾ ਨਾ ਖੋਫ਼ ਨਾ ਕੋਈ ਡਰ ਨਾਂ ਦੀ ਕੋਈ ਚੀਜ਼ ਨਜ਼ਰ ਨਹੀ ਆਉਂਦੀ ਹੈ ! ਜੇਕਰ ਪੰਜਾਬ ਦੀ ਬਰਬਾਦੀ ਤੇ ਅੱਜ ਜੋ ਪੰਜਾਬ ਦੀ ਹਾਲਤ ਹੈ ਇਸ ਦੇ ਵੀ ਜ਼ੁਮੇਵਾਰ ਅਸੀਂ ਹੀ ਹਾਂ, ਬਾਅਦ ਵਿੱਚ ਸਾਡੇ ਵਲੋਂ ਚੁਣੇ ਹੋਏ ਲਾਲਚੀ ਨੇਤਾ ਜੀ, ਜੋ ਹਰ ਵਾਰ ਸਾਡੇ ਕੋਲ ਵੋਟਾ ਲਈ ਆਉਂਦੇ ਹਨ ਤੇ ਜਿੱਤਕੇ ਆਪਣੀ ਸੀਟ ਪੱਕੀ ਕਰਕੇ ਸਾਨੂੰ ਤੇ ਪੰਜਾਬ ਨੂੰ ਚੰਗੀ ਤਰਾਂ ਮਾਜ਼ਦੇ ਹਨ ਅੱਜ ਜੋ ਵੀ ਮੁਸਕਿਲਾਂ ਤੇ ਭੁੱਖਮਰੀ ਤੇ ਗ਼ਰੀਬੀ ਅੰਨਪੜਤਾ ਹੈ ਇਹਨਾ ਦੇ ਅਸੀਂ ਵੀ ਸਾਰੇ ਦੇ ਸਾਰੇ ਪੂਰੀ ਤਰਾਂ ਭਾਗੀਦਾਰ ਹਾਂ !ਪਰ ਮੰਨੇ ਕੇਹੜਾ ਹਰੇਕ ਆਖੇਗਾ ਕੀ ਮੈਂ ਤਾਂ ਵੋਟ ਚੰਗੇ ਨੂੰ ਪਾਈ ਸੀ ਮਾੜਾ ਤਾਂ ਅਸੀਂ ਕਦੇ ਚੁਣਿਆ ਹੀ ਨਹੀ ਜੇ ਅਸੀਂ ਨਹੀ ਚੁਣਿਆ ਤਾ ਫਿਰ ਕਿਸ ਨੇ ? ਜੇ ਚੰਗਾ ਚੁਣਿਆ ਸੀ ਤਾਂ ਸਾਡੀ ਮਾੜੀ ਹਾਲਤ ਦਾ ਜੁਮੇਵਾਰ ਕੌਣ ? ਅਸੀਂ ਚੰਗਿਆ ਦੇ ਰਾਜ ਵਿੱਚ ਨਰਕ ਕਿਉ ਭੋਗ ਰਹੇ ਹਾਂ !ਹੈ ਕੋਈ ਸਵਾਲ ਦਾ ਜਵਾਬ ,ਸਾਇਦ ਨਹੀ ! ਫੇਰ ਗਲਤੀ ਕਿਥੇ ਸੀ ਸਾਡੇ ਚੁਣਨ ਵੇਲੇ ਜਾਂ ਇਹ ਜਦੋਂ ਪੰਜਾਬ ਨੂੰ ਲੁੱਟ ਲੁੱਟ ਖਾਹ ਰਹੇ ਸੀ ! ਕਸੂਰ ਸਾਡੀ ਸਾਰੀ ਚੁੱਪ ਦਾ ਹੀ ਹੈ ,ਅੱਜ ਜੋ ਅਸੀਂ ਭੋਗ ਰਹੇ ਹਾਂ ਜਾ ਆਉਣ ਵਾਲੇ ਸਮੇਂ ਵਿੱਚ ਭੋਗਾ ਗੇ , ਸਿਰਫ ਤੇ ਸਿਰਫ ਸਾਡੀ ਚੁੱਪ ਦਾ ਹੀ ਕਸੂਰ ਹੋਵੇਗਾ ਅੱਜ ਸਾਡੀ ਚੁੱਪ ਦਾ ਹਰਜਾਨਾ ਸਾਇਦ ਸਾਡੀ ਆਉਣ ਵਾਲੀਆ ਪੀੜੀਆ ਨੂੰ ਚੁਕਾਉਣੀ ਪਵੇ ਜਿਵੇ ਅਸੀਂ ਅੱਜ ਚੁਕਾ ਰਹੇ ਹਾਂ ! ਹਮੇਸ਼ਾ ਸਾਡੀ ਚੁੱਪ ਹੀ ਕਸੂਰਵਾਰ ਮੰਨੀ ਜਾਣੀ ਹੈ ਅੱਗੇ ਫੈਸਲਾ ਆਪ ਦਾ ਹੈ ਚੁੱਪ ਵਾਲਾ ਜਾਂ ਬੁਲੰਦ ਆਵਾਜ਼ ਦਾ !ਸਮਝ ਵਿੱਚ ਨਹੀ ਆਉਂਦਾ ਕੀ ਪੰਜਾਬ ਦੇ ਹਾਲਾਤਾਂ ਤੇ ਇਮਾਨਦਾਰੀ ਵਾਲੀ ਨਜ਼ਰ ਕੋੰਣ ਮਾਰੇਗਾ ,ਕੇਹੜਾ ਪੰਜਾਬ ਦਾ ਦਰਦੀ ਬਣਕੇ ਆਵੇਗਾ !ਕਿੰਨਾ ਚੰਗਾ ਹੁੰਦਾ ਜੇ ਫਿਲਮਾਂ ਦੇ ਹੀਰੋ ਵਰਗਾ ਸਾਡੇ ਪੰਜਾਬ ਦਾ ਵੀ ਕੋਈ ਹੀਰੋ ਹੁੰਦਾ ਤੇ ਅਸੀਂ ਉਸ ਤੇ ਮਾਣ ਕਰਦੇ ! ਆਪਣੇ ਦੁੱਖ ਤਕਲੀਫਾਂ ਦੱਸਦੇ ਜੋ ਸਾਡੇ ਪੰਜਾਬ ਦੇ ਸੂਰਵੀਰ, ਯੋਧੇ ਤੇ ਸ਼ਹੀਦ ਸਨ ਉਹਨਾਂ ਦੀਆਂ ਉਮੀਦਾਂ ਤੇ ਸੋਚਾਂ ਨੂੰ ਵੀ ਇਹਨਾ ਬੇਈਮਾਨ ਲੋਕਾਂ ਨੇ ਬੂਰ ਨਹੀ ਪੈਣ ਦਿੱਤਾ !ਜੇਕਰ ਨਜਰ ਮਾਰੀਏ ਤਾਂ ਅੱਜ ਸਾਡਾ ਪੰਜਾਬ ਬਹੁਤ ਹੀ ਬੁਰੇ ਦੌਰ ਵਿਚੋਂ ਦੀ ਲੰਘ ਰਿਹਾ ਹੈ !ਕਿਉਕਿ ਸਾਡੇ ਪੰਜਾਬ ਦਾ ਭਵਿਖ ਕਹੇ ਜਾਣ ਵਾਲਾ ਜਵਾਨ ਪੰਜਾਬ ਵਿੱਚ ਰਹਿਣਾ ਪਸੰਦ ਨਹੀ ਕਰ ਰਿਹਾ ! ਸਾਡੇ ਪੰਜਾਬ ਦੀ ਨੌਜਵਾਨ ਪੀੜੀ ਇਥੇ ਪੜਕੇ ਰੁਜਗਾਰ ਲਈ ਬਾਹਰਲੇ ਮੁਲਕਾਂ ਨੂੰ ਜਾ ਰਹੀ ਹੈ !ਸਾਇਦ ਜੇ ਤੁਸੀਂ ਸਮਝੋ ਤਾ ਇੱਕਲੇ ਪੰਜਾਬ ਦੀ ਜਵਾਨੀ ਹੀ ਨਹੀ ਬਾਹਰ ਜਾ ਰਹੀ ਸਗੋ ਅਸੀਂ ਪੰਜਾਬ ਦੀ ਕਮਾਈ ਵੀ ਬਾਹਰਲੇ ਮੁਲਕਾਂ ਨੂੰ ਭੇਜ ਰਹੇ ਹਾਂ ਤੁਸੀੰ ਸੋਚੋਗੇ ਕਿਵੇ ?ਜੇਕਰ ਮੈਂ ਕਿਤੇ ਗਲਤ ਨਾ ਹੋਵਾ ਤਾਂ ਆਪਣੇ ਸਾਰੇ ਭਾਰਤ ਦੀ ਹੇਅਰ ਐਜੂਕੇਸ਼ਨ ਦਾ ਕੁੱਲ ਖ਼ਰਚਾ 35000 ਹਜ਼ਾਰ ਕਰੋੜ ਰੁਪਏ ਸਾਲਾਨਾ ਹੈ ਤੇ ਇਕੱਲੇ ਪੰਜਾਬ ਦਾ ਇੱਕ ਸਾਲ ਦਾ ਖ਼ਰਚਾ 70000 ਹਜ਼ਾਰ ਕਰ੍ਰੋੜ ਰੁਪਏ ਹੈ !ਪੂਰੇ ਭਾਰਤ ਤੋ ਦੁੱਗਣਾ ਹੁਣ ਤੁਸੀਂ ਸੋਚੋ ਕੀ ਜੇ ਇਸੇ ਤਰਾਂ ਪੰਜਾਬ ਦੀ ਨੌਜਵਾਨ ਪੀੜੀ ਬਾਹਰਲੇ ਮੁਲਕਾਂ ਨੂੰ ਜਾਣ ਲੱਗੀ ਤਾਂ ਸਮਝ ਲੈਣਾ ਕੀ ਪੰਜਾਬ ਤੇ ਪੰਜਾਬੀਅਤ ਦੀ ਅਸੀਂ ਲੋਕ ਹੋਦ ਖ਼ਤਮ ਕਰ ਰਹੇ ਹਾਂ ! ਪਰ ਜੇ ਕਰ ਬੇਰੁਜਗਾਰੀ ਵੱਲ ਨਜ਼ਰ ਮਾਰੀਏ ਜਾਂ ਸਾਡੇ ਪੰਜਾਬ ਦਾ ਸਿਸਟਮ ਵੇਖੀਏ ਤਾ ਬਾਹਰ ਜਾਣ ਵਿੱਚ ਹਰਜ ਵੀ ਕੀ ਏ ?ਕਿਉਕਿ ਅਸੀਂ ਉਸ ਪੰਜਾਬ ਦੇ ਵਸਨੀਕ ਹਾਂ ਜਿਥੇ ਗਰੈਜੂਏਟ ਬੰਦਾ ਵੀ ਦਸਵੀ ਫੇਲ ਜਾਂ ਦਸਵੀ ਪਾਸ ਨੇਤਾ ਤੋ ਆਪਣੇ ਉੱਜਵਲ ਭਵਿਖ ਦੀ ਕਾਮਨਾ ਕਰਦਾ ਹੈ ! ਹੁਣ ਤੁਸੀੰ ਦਸੋਂ ਭਲਾ ਕਿਸਦਾ ਹੋਣਾ ਹੈ ਦਸਵੀ ਫੇਲ ਜਾਂ ਦਸਵੀ ਪਾਸ ਦਾ ਸ਼ੋਚ ਤੁਹਾਡੀ ਆਪਣੀ ਹੈ !ਸਾਡੀ ਨੋਕਰੀ ਲਈ ਪੂਰਾ ਬਾਇਓਡਾਟਾ ਸਾਡਾ ਪੁਲਿਸ ਰਿਕਾਰਡ ਫਿਰ ਅਸੀਂ ਆਪਣਾ ਨੇਤਾ ਚੁਣਨ ਲਈ ਅੱਖਾ ਬੰਦ ਕਿਉ ਕਰ ਲੈਂਦੇ ਹਾਂ !ਉਸਦੀ ਡਿਗਰੀ ਉਸਦਾ ਪੁਲਿਸ ਰਿਕਾਰਡ ਜਾਂ ਆਚਰਣ ਸਰਟੀਫਿਕੇਟ ਕਿਉ ਨਹੀ ਜੱਗ ਜਾਹਰ ਹੁੰਦਾ !ਬੇਰੁਜਗਾਰੀ ਦੇ ਆਲਮ ਪੱਖੋ ਪੰਜਾਬ ਦਾ ਬਹੁਤ ਹੀ ਬੁਰਾ ਹਾਲ ਹੈ !ਹੁਣ ਤੁਸੀੰ ਪਿੱਛੇ ਜਹੇ ਇੱਕ ਨਜਰ ਮਾਰਨਾ ਤੇ ਯਾਦ ਕਰਨਾ ਕੀ ਇੱਕ ਚਪੜਾਸੀ ਦੀ ਪੋਸਟ ਲਈ ਹਜ਼ਾਰਾ ਦੀ ਗਿਣਤੀ ਵਿੱਚ ਅਪਲਾਈ ਕੀਤਾ ਗਿਆ !ਇਸ ਵਿੱਚ ਅਪਲਾਈ ਕਰਨ ਵਾਲੇ ਬਾਰਵੀ ਤੋਂ ਲੈਕੇ ਗਰੈਜੂਏਟ ,ਪੀ .ਐਚ. ਡੀ. ,ਇੰਜੀਨੀਅਰ ਤੱਕ ਦੇ ਬੇਰੁਜਗਾਰ ਸਨ ਤੇ ਸਾਡੇ ਪੰਜਾਬ ਦਾ ਭਵਿੱਖ ਸ਼ਾਮਿਲ ਸੀ ! ਕਾਸ਼ ਕਿਤੇ ਸਾਡੇ ਪੰਜਾਬ ਦੇ ਲੀਡਰਾਂ ਨੂੰ ਸ਼ਰਮ ਨਹੀ ਤਾਂ ਤਰਸ ਹੀ ਆ ਜਾਵੇ ਮੇਰੇ ਇਸ ਬੇਰੁਜਗਾਰ ਪੰਜਾਬ ਦੇ ਭਵਿੱਖ ਉੱਤੇ ਸਿਆਣੇ ਕਹਿੰਦੇ ਨੇ ਕੀ ਕਈ ਵਾਰੀ ਸਿਆਣਾ ਕਾਂ ਵੀ ਗੰਦ ਹੀ ਫ਼ਰੋਲ ਦਾ ਹੈ !ਕਿਤੇ ਸਿਆਣੇ ਬਣਦੇ ਬਣਦੇ ਤੁਸੀੰ ਵੀ ਕਾਂ ਵਾਲਾ ਕੰਮ ਨਾ ਕਰ ਲੈਣਾ ਬਾਕੀ ਇਹ ਪੰਜਾਬ ਦੀ ਜੰਨਤਾ ਦੇ ਮੂੜ ਦਾ ਕੋਈ ਪਤਾ ਨਹੀ ਕਦੋ ਇਹਨਾ ਨੇ ਸਿਤਰਾਂ ਦੇ ਹਾਰ ਪਾਉਣੇ ਸ਼ੁਰੂ ਕਰ ਦੇਣੇ ਹਨ !

ਹੁਣ ਪੰਜਾਬ ਦਾ ਨੌਜਵਾਨ ਵਰਗ ਇਹਨਾ ਲੀਡਰਾਂ ਦੇ ਲਾਰਿਆ ਤੋ ਅੱਕ ਚੁੱਕਾ ਹੈ ! ਜਿਆਦਾ ਨਹੀ ਤਾਂ ਬਹੁਤ ਸਾਰੇ ਪਿੰਡਾ ਦੇ ਲੋਕਾਂ ਨੇ ਇਹਨਾ ਧੋਖੇਵਾਜ ਤੇ ਮਤਲਬੀ ਲੀਡਰਾਂ ਦਾ ਪਿੰਡ ਪਿੰਡ ਸ਼ਹਿਰ ਸ਼ਹਿਰ ਵਾਈਕਾਟ ਕਰ ਦਿੱਤਾ ਬਹੁਤ ਸਾਰੇ ਪਿੰਡ ਵਾਸੀਆ ਨੇ ਸਾਫ਼ ਸਾਫ਼ ਪਿੰਡ ਦੇ ਬਾਹਰ ਲਿਖਕੇ ਲਗਵਾ ਦਿੱਤਾ ਹੈ ਕੀ ਏਸ ਪਿੰਡ ਵਿੱਚ ਸਿਆਸੀ ਬੰਦਿਆ ਦਾ ਆਉਣਾ ਸਖ਼ਤ ਮਨਾ ਹੈ !ਹੋਰ ਕੀ ਚਾਉਂਦੇ ਹੋ ਮੇਰੇ ਪੰਜਾਬ ਦੇ ਸਿਆਸੀ ਲੀਡਰੋ ਸ਼ਰਮ ਕਰੋ !ਅਜੇ ਵੀ ਵੇਲਾ ਹੈ ਸੰਭਲ ਜਾਉ ਨਹੀ ਸਮੇਂ ਨੇ ਅੱਗੇ ਸੰਭਲਨ ਦਾ ਮੋਕਾ ਵੀ ਨਹੀ ਦੇਣਾ ਅੱਗੇ ਫਿਰ ਆਪ ਜੀ ਦੀ ਮਰਜੀ ਕਿਉਕਿ ਸਮੇਂ ਨੇ ਕਦੇ ਕਿਸੇ ਨੂੰ ਜ਼ਿੰਦਗੀ ਵਿੱਚ ਜਿਆਦਾ ਮੋਕੇ ਨਹੀ ਦਿੱਤੇ ਨਾ ਹੀ ਕਦੇ ਦੇਵੇਗਾ !ਬਾਕੀ ਗੱਲ ਪੰਜਾਬ ਦੇ ਭਵਿੱਖ ਜਾਂ ਪੰਜਾਬ ਦੀ ਨੌਜਵਾਨੀ ਦੀ ਜੋ ਬਾਹਰ ਨੂੰ ਜਾ ਰਹੀ ਹੈ ਇਸ ਵਿੱਚ ਇਕੱਲੇ ਪੰਜਾਬ ਦਾ ਹੀ ਨਹੀ ਬਲਕਿ ਪੂਰੇ ਭਾਰਤ ਦਾ ਵੀ ਨੁਕਸਾਨ ਹੈ ਕਿਉਕਿ ਜੇਕਰ ਇਸੇ ਤਰਾਂ ਪੰਜਾਬ ਦੀ ਜਵਾਨੀ ਬਾਹਰ ਨੂੰ ਜਾਂਦੀ ਰਹੀ ਤਾ ਸਰੱਹਦਾਂ ਉੱਤੇ ਬਹਾਦਰ ਸੈਨਿਕਾ ਦੀ ਘਾਟ ਹੋ ਜਾਵੇਗੀ ਤੇ ਸਰੱਹਦਾਂ ਖ਼ਾਲੀ ਹੋ ਜਾਣਗੀਆ ਤੁਸੀਂ ਹੁਣ ਤੱਕ ਵੇਖ ਲਵੋ ਚਾਹੇ 62 ਦੀ ਲੜਾਈ ਚੀਨ ਨਾਲ ਤੇ 65 ਦੀ ਪਾਕਿਸਤਾਨ ਨਾਲ ਤੇ 71 ਦੀ ਵੀ ਪਾਕਿਸਤਾਨ (ਬੰਗਲਾ ਦੇਸ ) ਲੜੀ ਗਈ ਤੇ ਜਿੱਤ ਦਾ ਸੇਹਰਾ ਭਾਰਤ ਨੂੰ ਗਿਆ ਵਿਰੋਧੀਆਂ ਨੇ ਹਾਰ ਤੋਂ ਬਾਅਦ ਸਿਰਫ਼ ਤੇ ਸਿਰਫ਼ ਇਹ ਹੀ ਕਬੂਲ ਕੀਤਾ ਕੀ ਜੇ ਭਾਰਤ ਕੋਲ ਸਿੱਖ ਸਰਦਾਰ ਨਾ ਹੁੰਦੇ ਤਾ ਅਸੀਂ ਇਹ ਜੰਗ ਜਿੱਤ ਗਏ ਹੁੰਦੇ ! ਕਾਰਗਿਲ ਵਿੱਚ ਵੀ ਸਾਡੇ ਪੰਜਾਬੀਆਂ ਦੀ ਮੁੱਖ ਭੂਮਿਕਾ ਰਹੀ ਪਰ ਜਦੋ ਜੰਗ ਲੱਗਦੀ ਹੈ ਹਰੇਕ ਸਿਪਾਹੀ ਪੂਰੀ ਇਮਾਨਦਾਰੀ ਨਾਲ ਜੰਗ ਦਾ ਮੈਦਾਨ ਫ਼ਤਿਹ ਕਰਦਾ ਹੈ !ਪਰ ਫੇਰ ਵੀ ਪੰਜਾਬ ਦੇ ਸਿੱਖ ਸਰਦਾਰਾਂ ਦਾ ਨਾਮ ਬੜੀ ਹੀ ਦਲੇਰੀ ਤੇ ਫ਼ਕਰ ਨਾਲ ਲਿਆ ਜਾਂਦਾ ਹੈ !ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕੀ ਹੁਣ ਤੱਕ ਸਾਡੀਆ ਸਰਕਾਰਾਂ ਨੇ ਪੰਜਾਬ ਦੇ ਸਕੂਲਾਂ ਵਿੱਚ ਸਾਰਾਗੜੀ ਦੇ 21 ਸਿੱਖ ਸਰਦਾਰਾਂ ਦਾ ਇਤਿਹਾਸ ਪੜਾਉਣਾ ਵੀ ਚੰਗਾ ਨਹੀ ਸਮਝਿਆ ਕੀ ਕਿਤੇ ਪੰਜਾਬ ਦੇ ਲੋਕ ਜਾਗ ਨਾ ਜਾਵਣ ਆਖਿਰ ਕੀ ਮਾੜਾ ਹੋਇਆ ਪੰਜਾਬ ਤੋਂ ਜੋ ਅੱਜ ਮੰਦੀ ਦਾ ਤੇ ਬੇਰੁਜਗਾਰੀ ਦਾ ਸ਼ਿਕਾਰ ਹੋਇਆਂ ਪਿਆ ਹੈ ਦੁਬਾਰਾ ਪੰਜਾਬ ਦੇ ਸਿਆਸਤਦਾਨਾ ਨੂੰ ਬੇਨਤੀ ਕਰਾਗਾ ਕੀ ਡੁਬਦੇ ਜਾਂਦੇ ਪੰਜਾਬ ਵਾਰੇ ਸੋਚੋ ,ਵਗ ਰਹੇ ਨਸ਼ੇ ਦੇ ਦਰਿਆ ਵਾਰੇ ਸੋਚੋ ! ਫੈਲ ਰਹੇ ਪ੍ਰਦੂਸ਼ਣ ਵਾਰੇ ਸੋਚੋ ,ਦਿਨੋੰ ਦਿਨ ਪੰਜਾਬ ਦੇ ਜਵਾਨਾ ਨੂੰ ਸੱਪ ਵਾਂਗੂ ਡੰਗਣ ਵਾਲੇ ਬੇਰੁਜਗਾਰੀ ਦੇ ਸੱਪ ਵਾਰੇ ਸੋਚੋ ਜੇ ਤੁਸੀਂ ਹੋਸ ਤੋ ਨਹੀ ਕੰਮ ਲਿਆ ਤਾ ਪੰਜਾਬ ਹੁਨਰ ਪੱਖੋ ਤੇ ਨੋਜਵਾਨਾ ਪੱਖੋ ਬਿਲਕੁਲ ਖ਼ਾਲੀ ਹੋ ਜਾਵੇਗਾ ਅਜੇ ਵੀ ਬਹੁਤ ਸਮਾ ਹੈ ਪੰਜਾਬ ਵਾਰੇ ਸੋਚੋ ਪੰਜਾਬ ਦੇ ਲੋਕਾਂ ਵਾਰੇ ਸੋਚੋ!

ਗੁਰਪ੍ਰੀਤ ਸਿੰਘ ਜਖਵਾਲੀ
ਫਤਿਹਗੜ੍ਹ ਸਾਹਿਬ
98550 36444

Leave a Reply

Your email address will not be published. Required fields are marked *

%d bloggers like this: