ਕਿਤੇ ਤਰੱਕੀ ਦੇ ਨਾ ਉੱਤੇ ਅਸੀਂ ਜਿੰਦਗੀ ਲਈ ਕਈ ਅਲਾਮਤਾ ਤਾਂ ਨਹੀ ਸਹੇੜ ਰਹੇ ?

ਕਿਤੇ ਤਰੱਕੀ ਦੇ ਨਾ ਉੱਤੇ ਅਸੀਂ ਜਿੰਦਗੀ ਲਈ ਕਈ ਅਲਾਮਤਾ ਤਾਂ ਨਹੀ ਸਹੇੜ ਰਹੇ ?
ਅੱਜ ਦੀ ਤਰੱਕੀ ਵਿੱਚ ਅਸੀਂ ਆਪਣਾ ਆਉਣ ਵਾਲਾ ਕੱਲ ਤਾਂ ਨੀ ਦਾਅ ਤੇ ਲਾ ਰਹੇ !
ਕਿਤੇ ਤਰੱਕੀ ਦੇ ਨਾਮ ਤੇ ਸਿਆਸੀ ਬੰਦੇ ਆਪਣੀ ਤਾਂ ਨੀ ਤਰੱਕੀ ਕਰਗੇ

ਤਰੱਕੀ ਜਿੰਦਗੀ ਦੀ ਇੱਕ ਖ਼ਾਸ ਉਪਲੱਬਦੀ ਹੰਦੀ ਹੈ ,ਜਾਂ ਤਰੱਕੀ ਕਰਨਾ ਹਰ ਦੇਸ ਜਾਂ ਹਰੇਕ ਇਨਸਾਨ ਦਾ ਸੁਪਨਾ ਹੁੰਦਾ ਹੈ !ਸੋਚਣਾ ਕੀ 72 ਸਾਲਾਂ ਦੀ ਤਰੱਕੀ ਵਿੱਚ ਆਮ ਆਦਮੀ ਜਾਂ ਜ਼ਮੀਨੀ ਹਕ਼ੀਕਤ ਤੱਕ ਕੀ ਹਰ ਵਰਗ ਖੁਸ਼ਹਾਲ ਤੇ ਪ੍ਰਫੁੱਲਤ ਹੈ ! ਸਾਇਦ ਜਵਾਬ ਆਪ ਸਭ ਨੂੰ ਮਿਲ ਹੀ ਗਿਆ ਹੋਣਾ ਜੇ ਮੇਰੀ ਦੀ ਗੱਲ ਕਰਾ ਤਾਂ ਜਵਾਬ ਨਾ ਵਿੱਚ ਹੀ ਹੋਵੇਗਾ !ਪਿਆਰੇ ਦੇਸ ਵਾਸੀਓ ਤੁਸੀਂ ਆਪ ਹੀ ਅੰਦਾਜਾ ਲਗਾਉਣਾ ਕੀ ਅਸੀਂ 72ਸਾਲਾਂ ਵਿੱਚ ਵੀ ਅੱਜ ਕਿਥੇ ਖੜੇ ਹਾਂ ,ਤਰੱਕੀ ਜਰੂਰ ਹੋਈ ਹੈ ਪਰ ਸਿਆਸਤਦਾਨਾ ਦੀ ਸਿਆਸੀ ਬੰਦਿਆ ਦੀ ਜਾਂ ਇਹਨਾ ਦੇ ਕਰੀਬੀਆ ਦੀ ਬਾਕੀ 80% ਤੋਂ 85%ਦੇਸ ਵਾਸੀ ਅੱਜ ਵੀ ਸਘੰਰਸ਼ ਤੇ ਨਿੱਤ ਦੀਆਂ ਮੁਸਕਿਲਾ ਨਾਲ ਲੜ ਤੇ ਜੂਝ ਰਹੇ ਹਨ ! ਤਰੱਕੀ ਸੜਕਾਂ ਤੇ ਪੁਲਾਂ ਦਾ ਹੀ ਨਿਰਮਾਣ ਕਰਨਾ ਤਰੱਕੀ ਹੈ ਤਾਂ ਅਸੀਂ ਇਥੇ ਵੀ ਗਲਤ ਹਾਂ ,ਇਹਨਾ ਸੜਕਾਂ ਤੇ ਪੁਲਾਂ ਦਾ ਨਿਰਮਾਣ ਕਰਨ ਵੇਲੇ ਵੀ ਅਸੀਂ ਲੱਖਾਂ ਦੇ ਹਿਸਾਬ ਨਾਲ ਦਰੱਖਤਾਂ ਦੀ ਬਲੀ ਦੇ ਬੈਠੇ ਹਾਂ ! ਸਾਫ਼ ਸੁਥਰੇ ਤੇ ਹਵਾਦਾਰ ,ਛਾਂ ਦਾਰ ਦਰੱਖਤ ਅਨੇਕਾਂ ਪੰਛੀਆਂ ਦੇ ਘਰ ਉਜਾੜ ਚੁੱਕੇ ਹਾਂ ,ਅਸੀਂ ਫੇਰ ਵੀ ਖੁਸ ਹਾਂ ਕੀ ਦੇਸ ਤਰੱਕੀ ਕਰ ਰਿਹਾ ਹੈ ! ਕੀ ਆਪਣਾ ਸਭ ਕੁੱਝ ਦਾਅ ਤੇ ਲਾਹ ਦੇਣਾ ਜਾਂ ਭਵਿੱਖ ਨੂੰ ਹਨੇਰੇ ਵੱਲ ਧਕੇਲ ਦੇਣਾ ਹੀ ਤਰੱਕੀ ਹੈ ਤਾਂ ਅਸੀਂ ਸਿਆਣੇ ਨਹੀ ਮੂਰਖ ਹਾਂ !

ਜੋ ਆਪਣੇਂ ਹੱਥੀ ਹੀ ਆਪਣਾ ਤੇ ਆਪਣੀਆ ਆਉਣ ਵਾਲੀਆਂ ਨਸ਼ਲਾਂ ਦੇ ਗ੍ਲ ਘੁੱਟ ਰਹੇ ਹਾਂ ! ਪਹਿਲਾਂ ਆਦਿਵਾਸੀ ਜੋ ਜੰਗਲਾਂ ਵਿੱਚ ਗੁਫਾਵਾਂ ਵਿੱਚ ਰਹਿੰਦਾ ਸੀ,ਜੰਗਲੀ ਜੀਵਨ ਤੋਂ ਦੁਨਿਆਵੀ ਜੀਵਨ ਜਿਉਣ ਲੱਗਾ,ਪਰ ਅੱਜ ਦਾ ਇਨਸਾਨ ਖੁਸ਼ਹਾਲ ਜੀਵਨ ਨੂੰ ਨਰਕ ਵੱਲ ਧਕੇਲ ਰਿਹਾ ਹੈ ! ਅਸੀਂ ਫੈਕਟਰੀਆਂ ਦਾ ਪ੍ਰਦੂਸ਼ਤ ਪਾਣੀ ਤੇ ਹੋਰ ਰਹਿਦ ਖੂਦ ਅਸੀਂ ਨਾਲਿਆਂ ਨਦੀਆਂ ਦਾ ਪਾਣੀ ਵੀ ਦੂਸ਼ਿਤ ਕਰ ਰਹੇ ਹਾਂ ,ਜਿਸ ਕਾਰਨ ਹਜ਼ਾਰਾਂ ਗਿਣਤੀ ਵਿੱਚ ਜੀਵ ਜੰਤੂ ਜਿਵੇਂ ਮੱਛੀਆਂ ਮਰੀਆਂ ਅਜੇ ਵੀ ਬਹੁਤ ਸਾਰਾ ਕੈਮੀਕਲ ਧਰਤੀ ਦੇ ਸੀਨੇ ਉਤਾਰ ਰਹੇ ਹਾਂ ! ਜਿਸਦਾ ਨਤੀਜਾਂ ਅਸੀਂ ਕੈਸ਼ਰ ਵਰਗੀ ਬਿਮਾਰੀ ਦੇ ਰੂਪ ਵਿੱਚ ਭੁਗਤ ਰਹੇ ਹਾਂ ! ਖੋਜਕਰਤਾ ਤਾਂ ਬਿਆਨ ਕਰ ਰਹੇ ਨੇ ਕੀ ਧਰਤੀ ਦੇ ਹੇਠਲਾ ਪਾਣੀ ਤਕਰੀਬਨ ਦੂਸ਼ਿਤ ਹੋ ਚੁੱਕਾ ਹੈ ! ਜਿਸ ਵਿੱਚੋ ਸਿਰਫ ਪੀਣਯੋਗ ਪਾਣੀ 30% ਹੀ ਬਾਕੀ ਬਚਿਆ ਹੈ ,ਅਸੀਂ ਪਾਣੀ ਹਵਾ ਦੂਸ਼ਿਤ ਕਰਕੇ ਵੀ ਬਹੁਤ ਖ਼ੁਸ ਹਾਂ.ਕਿਉਕਿ ਫੈਕਟਰੀਆਂ ਤੇ ਉਦਯੋਗ ਸਥਾਪਤ ਕਰਕੇ ਅਸੀਂ ਤਰੱਕੀ ਕੀਤੀ ਹੈ ,ਪਰ ਖੋਹ ਕੀ ਰਹੇ ਹਾਂ ?ਕਦੇ ਸੋਚਿਆ ਹੀ ਨਹੀ ਨਾ ਕਦੇ ਅਸੀਂ ਸੋਚਣ ਦੀ ਕੋਸਿ਼ਸ਼ ਕੀਤੀ ਹੈ ! ਸਾਡੇ ਦੇਸ ਦੇ ਵਿਗਿਆਨੀਆਂ ਨੇ ਪਰਮਾਣੁ ਹਥਿਆਰ ਬਣਾ ਲਏ ਇਹ ਵੀ ਇੱਕ ਉਪਲੱਬਦੀ ਹੈ ! ਖੋਜਾ ਜਾਂ ਪਰੀਖਣ ਕਰਕੇ ਆਸਮਾਨ ਦੇ ਸੀਨੇ ਪ੍ਰਦੂਸ਼ਣ ਜਾਂ ਪਾਣੀ ਵਿੱਚ ਉਤਾਰਕੇ ਕੁਦਰਤੀ ਸਰੋਤਾਂ ਨੂੰ ਹੀ ਹਾਨੀ ਪੁਹਚਾਈ ਜਾਂਦੀ ਹੈ ,ਮਨੁੱਖੀ ਮਾਰੂ ਹਥਿਆਰ ਬਣਾਕੇ ਅਸੀਂ ਇਨਸਾਨ ਤਰੱਕੀ ਦੱਸ ਰਹੇ ਹਾਂ ,ਕੋਈ ਇਨਸਾਨੀ ਜਿੰਦਗੀ ਨੂੰ ਖੁਸ਼ਹਾਲ ਤੇ ਬਚਾਉਣ ਵਾਲੀ ਉਪਲੱਬਦੀ ਦੱਸਣਾ ! ਮੋਬਾਇਲ ਫ਼ੋਨ ਜਾਂ ਇੰਟਰਨੈੱਟ ਨੇ ਭਾਵੇਂ ਦੁਨੀਆਂ ਸਾਡੀ ਵੱਡੀ ਤੋਂ ਛੋਟੀ ਕਰ ਦਿੱਤੀ ਵੀਡਿਉ ਕਾਲ ਰਾਹੀ ਜਾਂ ਆਡਿਉ ਕਾਲ ਰਾਹੀ ਦੇਸਾਂ ਬਦੇਸਾਂ ਵਿੱਚ ਬੈਠੇ ਗੱਲਾਂ ਕਰ ਸਕਦੇ ਹਾਂ !ਇੱਕ ਦੂਜੇ ਨੂੰ ਵੇਖ ਤੇ ਹਾਲ ਚਾਲ ਪੁੱਛ ਸਕਦੇ ਹਾਂ ! ਪਰ ਜੋ ਇਸ ਇੰਟਰਨੈੱਟ ਦੀ ਦੁਨੀਆਂ ਨੇ ਸਾਨੂੰ ਅਪਣਿਆ ਤੋਂ ਦੂਰ ਕਰ ਦਿੱਤਾ ,ਇਕੱਠੇ ਹੋਕੇ ਵੀ ਇੱਕਲਿਆਂ ਵਾਂਗੂ ਬੈਠੇ ਰਹਿੰਦੇ ਹਾਂ !ਦੂਸਰਾ ਇਹਨਾ ਫੋਨਾ ਦੇ ਲੱਗੇ ਟਾਵਰ ਜਾਂ ਲੱਗ ਰਹੇ ਟਾਵਰ ਦਿਨੋ ਦਿਨ ਸਾਡੇ ਸਰੀਰ ਤੇ ਸਾੰਨੂ ਮਾਨਸਿਕ ਤੌਰ ਤੇ ਕਮਜ਼ੋਰ ਕਰੀ ਜਾ ਰਹੇ ਹਨ ! ਇਹਨਾ ਦਾ ਸਭ ਤੋ ਬੁਰਾ ਅਸਰ ਸਾਡੇ ਛੋਟੇ ਬੱਚਿਆ ਤੇ ਹੁੰਦਾ ਜੋ ਦਿਮਾਗੀ ਤੌਰ ਬੀਮਾਰ ਹੁੰਦੇ ਜਾ ਰਹੇ ਹਨ ! ਇਹਨਾ ਟਾਵਰਾ ਦੀਆਂ ਤਰੰਗਾਂ ਨੇ ਸਾੰਨੂ ਬਹੁਤ ਸਾਰੀਆ ਬਿਮਾਰੀਆ ਦੇ ਰਾਹ ਪਾ ਦਿੱਤਾ ਤੇ ਪੰਛੀਆਂ ਦੀਆਂ ਕਾਫ਼ੀ ਨਸ਼ਲਾਂ ਖ਼ਤਮ ਕਰ ਦਿੱਤੀਆ ਪਰ ਅਸੀਂ ਫੇਰ ਵੀ ਬਹੁਤ ਖੁਸ ਹਾਂ ਕੀ ਅਸੀਂ ਤਰੱਕੀ ਕਰ ਰਹੇ ਹਾਂ! ਸਾਡੀ ਰੋਜ਼ਾਨਾ ਜਿੰਦਗੀ ਵਿੱਚ ਵੱਧ ਰਹੀ ਪਲਾਸਟਿਕ ਦੀ ਵਰਤੋਂ ਵੀ ਸਾੰਨੂ ਬਿਮਾਰੀਆ ਜਿਵੇਂ ਕੈਸ਼ਰ ਵਰਗੀ ਬਿਮਾਰੀ ਵੀ ਤੋਹਫ਼ੇ ਦੇ ਰੂਪ ਵਿੱਚ ਪ੍ਰਦਾਨ ਕਰ ਰਹੀ ਹੈ ਅਸੀਂ ਲੋਕਾਂ ਨੇ ਪਿਤੱਲ ਤੇ ਸਟੀਲ ,ਕੱਚੇ ਭਾਂਡੇ ਛੱਡਕੇ ਐਲੋਮੀਨੀਅਮ ਤੇ ਪਲਾਸਟਿਕ ਨੇ ਸਾਡੀ ਜਿੰਦਗੀ ਵਿੱਚ ਥਾਂ ਬਣਾਕੇ ਸਾੰਨੂ ਆਪਣੀ ਗਿਰਫ਼ ਵਿੱਚ ਲੈ ਲਿਆ !ਸਾਡਾ ਖਾਣਾ ਪੀਣਾ ਜ਼ਿਆਦਾਤਰ ਇਹਨਾ ਵਿੱਚ ਹੋਣ ਕਰਕੇ ਅਸੀਂ ਬਿਮਾਰੀਆ ਦੇ ਆਦੀ ਹੁੰਦੇ ਜਾਂ ਰਹੇ ਹਾਂ,ਪਰ ਅਸੀਂ ਖ਼ੁਸ ਹਾਂ ਤਰੱਕੀ ਹੋ ਰਹੀ ਹੈ ! ਪਿਆਰੇ ਦੇਸ ਵਾਸਿਉ ਸੋਚਣਾ ਕੀ ਪੈਸੇ ਵਾਲੇ ਤਾਂ ਫੋਰਨ ਜਾਂ ਬਦੇਸਾਂ ਵਿੱਚ ਆਪਣਾ ਇਲਾਜ਼ ਕਰਾ ਲੈਣਗੇ ਫੇਰ ਭਾਰਤ ਦੀ 85% ਜੰਨਤਾ ਦਾ ਕੀ ਬਣੇਗਾ ,ਉਹ ਕਿਥੇ ਜਾਣਗੇ ਜਿਸ ਤਰਾਂ ਅਸੀਂ ਆਪਣੀ ਹੀ ਜਿੰਦਗੀ ਵਿੱਚ ਜ਼ਹਿਰ ਘੋਲ ਰਹੇ ਹਾਂ ,ਇਸ ਤਰਾਂ ਤਾਂ ਅਸੀਂ ਇਨਸਾਨੀ ਜਿੰਦਗੀ ਲੰਬੀ ਤੋਂ ਛੋਟੀ ਬਣਾ ਰਹੇ ਹਾਂ ! ਅਸੀਂ ਜੋ ਵਰਤ ਰਹੇ ਹਾਂ ਜਾਂ ਜੋ ਕਰ ਰਹੇ ਹਾਂ ਉਸਦਾ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ,ਅਸੀਂ ਜਿੰਨੇ ਵੀ ਆਰਾਮ ਵਾਲੀ ਜਿੰਦਗੀ ਬਿਤਾਉਣੀ ਚਾਹੀ ਉਹਨਾ ਹੀ ਨੁਕਸਾਨ ਅਸੀਂ ਇਸ ਓਜੋਨ ਪਰਤ ਨੂੰ ਪਹੁੰਚਾ ਰਹੇ ਹਾਂ,ਚਾਹੇ ਉਹ ਸਾਡੇ ਏ .ਸੀ.ਹੋਣ ਚਾਹੇ ਸਾਡੇ ਫਰਿਜ਼ ਹੋਣ ,ਜੇਕ਼ਰ ਅਸੀਂ ਜਿੰਦਗੀ ਜਿਉਣੀ ਹੈ ਤਾਂ ਸਾਫ਼ ਵਾਤਾਵਰਣ ਵਿੱਚ ਆਉਣਾ ਹੈ ਤਾਂ ਪਹਿਲਾ ਹਰਿਆਲੀ ਅੱਖਾ ਦੇ ਸਾਹਮਣੇ ਤੇ ਫਿਰ ਜਿੰਦਗੀ ਖੁਸ਼ਹਾਲ ਹੋਵੇਗੀ , ਮੋਟੀ ਜੇਹੀ ਗੱਲ ਹੈ ਕੁਦਰਤੀ ਸਰੋਤ ਬਚਾਉਣਾ ਹਰੇਕ ਵਿਅਕਤੀ ਦਾ ਮੁਢਲਾ ਫਰਜ਼ ਹੋਵੇ ਤਾਂ ਅਸੀਂ ਜਿੰਦਗੀ ਵਧੀਆ ਤੇ ਖੁਸ਼ਹਾਲ ਬਿਤਾ ਸਕਦੇ ਹਾਂ ! ਸਾਡੀ ਨੌਜਵਾਨ ਪੀੜੀ ਪੜ ਲਿਖਕੇ ਬਾਹਰ ਜਾਣਾ ਪਸੰਦ ਕਰਦੀ ਹੈ ! ਇਥੇ ਵੀ ਕੀ ਸਾਡਾ ਕਸੂਰ ਹੈ ,ਬੱਚੇ ਇਥੇ ਪੜਕੇ ਡਾਕਟਰੀ ਦੀ ਪੜਾਈ ਕਰਕੇ ਬਾਹਰਲੇ ਮੁਲਕਾਂ ਵਿੱਚ ਜਾਣਾ ਪਸੰਦ ਕਰਦੇ ਹਨ ਕੀ ਇਥੇ ਅਸੀਂ ਗਲਤ ਹਾਂ ਜਾਂ ਸਾਡਾ ਪ੍ਰਸਾਸਨ ਤੇ ਸਰਕਾਰਾਂ ਦੀ ਕੋਈ ਹੋਸੀ ਸ਼ੋਚ ਦਾ ਨਤੀਜਾ ਹੈ !ਜੇਕ਼ਰ ਗੱਲ ਸੱਚ ਕਹੀਏ ਤਾਂ ਸਰਕਾਰਾਂ ਆਮ ਲੋਕਾਂ ਪ੍ਰਤੀ ਕਦੇ ਵਫ਼ਾਦਾਰ ਨਾ ਸੀ ਨਾ ਕਦੇ ਹੋਣਗੀਆਂ ! ਹੁਣ ਤੱਕ ਜਿੰਨੇ ਵੀ ਸਿਆਸੀ ਬੰਦੇ ਸਿਆਸਤ ਵਿੱਚ ਆਏ ਲੱਖਾਂ ਤੋਂ ਕਰੋੜਾਂ ,ਅਰਬਾਂ –ਖਰਬਾਂ ਵਿੱਚ ਇਨਕਮ ਜਾ ਪੰਹੁਚੀ ਪਰ ਵਿਚਾਰੀ ਜੰਨਤਾ ਦਾ ਮਨੋਬਲ ਡਿੱਗਦਾ ਹੀ ਗਿਆ ! ਅਸੀਂ ਅੱਜ ਦੀ ਘੜੀ ਜਿਆਦਾਤਰ ਲੋਕ ਦੋ ਵਖਤ ਦੀ ਰੋਟੀ ਦੇ ਮੁਹਤਾਜ ਹੋਏ ਵੇ ਹਾਂ ! ਸਦਾ ਦੇਸ ਅੰਨਦਾਤਾ ਜਾਂ ਅੰਨ ਦੇ ਭੰਡਾਰ ਦੇ ਵਜੋ ਜਾਣਿਆ ਜਾਂਦਾ ਹੈ ! ਪਰ ਆਮ ਲੋਕ ਫੇਰ ਵੀ ਭੁੱਖੇ ਦੇ ਭੁੱਖੇ ,ਜਿਆਦਾਤਰ ਲੋਕ ਭੁੱਖ ਦੇ ਨਾਲ ਵੀ ਮਰ ਜਾਂਦੇ ਹਨ ! ਸਾਡਾ ਦੇਸ ਫਿਰ ਵੀ ਤਰੱਕੀ ਦੀ ਰਾਹ ਤੇ ਹੈ !ਸਾਡੇ ਦੇਸ ਦਾ ਕਿਸਾਨ ਅਨਾਜ ਉਗਾਕੇ ਵੀ ਖੁਦਕੁਸੀਆਂ ਕਰੀ ਜਾ ਰਿਹਾ ਆਖ਼ਿਰ ਸਰਕਾਰਾਂ ਕਿੱਥੇ ਇਮਾਨਦਾਰ ਹਨ ,ਜੇਕ਼ਰ ਸਰਕਾਰਾਂ ਨੂੰ ਹੁਣ ਵੀ ਹੋਸ ਨਾ ਆਈ ਜਾਂ ਹੋਸ ਤੋਂ ਕੰਮ ਨਹੀ ਲਿਆ ਗਿਆ ਤਾਂ ਸਰਕਾਰ ਨੂੰ ਆਮ ਵਰਗ ਤੇ ਵਪਾਰੀ ਵਰਗ ਦੇ ਗੁੱਸੇ ਦਾ ਸ਼ਿਕਾਰ ਹੋਣ ਲਈ ਤਿਆਰ ਬਰ ਤਿਆਰ ਰਹਿਣ ! ਕਿਉਕਿ ਆਮ ਬੰਦੇ ਦੀ ਪਾਵਰ ਉਸਦੀ ਵੋਟ ਹੀ ਹੈ ,ਇਹ ਵੋਟ ਹੁਣ 2019 ਵਿੱਚ ਆਪਣੀ ਭੂਮਿਕਾ ਨਿਭਾਏਗੀ ! ਦੁਆ ਕਰਦੇ ਹਾਂ ਕੀ ਏਸ ਵਾਰ ਹਰੇਕ ਵਰਗ ਪੂਰੀ ਇਮਾਨਦਾਰੀ ਨਾਲ ਆਪਣੀ ਵੋਟ ਸਹੀ ਤੇ ਦੇਸ ਦੀ ਤਰੱਕੀ ਲਈ ਪਾਵੇ ਤਾਂ ਜੋ ਸਾਡਾ ਦੇਸ ਸੱਚ-ਮੁਚ ਹੀ ਤਰੱਕੀ ਦੇ ਰਾਹ ਤੇ ਚੱਲਦਾ ਨਜ਼ਰ ਆਵੇ !

ਗੁਰਪ੍ਰੀਤ ਸਿੰਘ ਜਖਵਾਲੀ (ਫਤਿਹਗੜ੍ਹ ਸਾਹਿਬ )
ਮੋਬਾਇਲ ਫੋਨਃ 98550 36444

Share Button

Leave a Reply

Your email address will not be published. Required fields are marked *

%d bloggers like this: