Tue. Feb 25th, 2020

ਕਿਉ ਅੱਜ ਦੀ ਔਰਤ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ ?

ਕਿਉ ਅੱਜ ਦੀ ਔਰਤ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ ?

ਜੀ ਹਾਂ ਬਿਲਕੁੱਲ ਸੱਚ ਅੱਜ ਦੀ ਔਰਤ ਆਪਣੇ ਵਿਰਸੇ ਨਾਲੋ ਟੁੱਟ ਕੇ ਪੱਛਮੀ ਸੱਭਿਆਚਾਰ ਦੀ ਲਪੇਟ ਵਿੱਚ ਆ ਗਈ ਹੈ।ਅਤੇ ਹਰ ਪੱਖੋ ਆਪਣੇ ਅਮੀਰ ਪੰਜਾਬੀ ਵਿਰਸੇ ਨੂੰ ਛੱਡ ਪੱਛਮੀ ਰੀਤੀ ਰਿਵਾਜਾ ਨੂੰ ਪਹਿਲ ਦੇ ਰਹੀ ਹੈ।ਕਿਉਕਿ ਅੱਜ ਦੀ ਔਰਤ ਰਾਤੋ ਰਾਤ ਪ੍ਰਸਿੱਧ ਹੋਣਾ ਲੋਚਦੀ ਹੋਈ ਆਪਣੀ ਇਨਸਾਨੀਅਤ ਵੀ ਗਵਾ ਰਹੀ ਹੈ। ਜਿਵੇ ਸਿਆਣੇ ਕਹਿੰਦੇ ਹਨ ਕਿ ਖਰਬੂਜੇ ਨੂੰ ਵੇਖ ਖਰਬੂਜਾ ਰੰਗ ਵਟਾ ਲੈਦਾ ਉਵੇ ਹੀ ਅੱਜਕੱਲ ਦੇ ਬੱਚੇ ਵੀ ਵੇਖੋ ਵੇਖੀ ਇੱਕ ਤੋਂ ਇੱਕ ਵੱਧਕੇ ਰੀਸ ਕਰਦੇ ਹਨ ਭਵੇਂ ਕੁੜੀ ਹੋਵੇ ਜਾਂ ਮੁੰਡਾ।ਪਹਿਲਾ ਤਾਂ ਲੋਕ ਆਹ ਚਾਕਲੇਟ ਡੇ,ਰੋਜ ਡੇ,ਪ੍ਰਪੋਜ ਡੇ ਵੈਲਨਟਾਇਨ ਡੇ ਕੁਝ ਅਜਿਹਾ ਮਨਾਉਦੇ ਨਹੀ ਸਨ।ਅੱਜ ਦੇ ਕੁੜੀਆ,ਮੁੰਡੇ ਨਵਾਂ ਹੀ ਕੰਮ ਕਰਦੇ ਹਨ ਤਾਂ ਹੀ ਤਾਂ ਅਨਸੁਖਾਵੀਆ ਘਟਨਾਵਾਂ ਅਤੇ ਔਰਤਾ ਤੇ ਜੁਲਮ ਵੱਧ ਰਹੇ ਹਨ।ਕਿਉ ਨੌਜਵਾਨ ਵਰਗ ਲਈ ਬੱਸ ਇੱਕ ਹੀ ਕਿੱਤਾ ਰਹਿ ਗਿਆ ਖੁਸ਼ੀ ਮਨਾਉਣ ਦਾ ਅੱਧੀ ਅੱਧੀ ਰਾਤ ਨੂੰ ਇੱਕਿਲਆ ਘੁੰਮਦੇ ਨੇ ਮਾਂ ਪਿਉ ਨਾਲ ਨਹੀ ਆਪਣੀ ਖੁਸ਼ੀ ਸਾਝੀ ਕਰ ਸਕਦੇ। ਕੀ ਮਾਪਿਆ ਦਾ ਪਿਆਰ ਬੱਚੇ ਲਈ ਪਹਿਲਾ ਪਿਆਰ ਨਹੀ ਹੁੰਦਾ?ਮਾਪੇ ਵੀ ਕਿਉ ਤੋਰਦੇ ਹਨ ਧੀਆਂ ਨੂੰ ਬਾਹਰ ਕਿਸੇ ਅਨਜਾਣ ਮੁੰਡੇ ਨਾਲ ਜਾਂ ਫਿਰ ਮਾਪਿਆ ਨੂੰ ਪਤਾ ਹੀ ਨਹੀ ਹੁੰਦਾ ਕਿ ਉਨ੍ਹਾਂ ਦੀ ਧੀ ਰਾਤਾਂ ਨੂੰ ਕਿਥੇ ਤੇ ਕਿਸ ਨਾਲ ਹੈ?ਜੇਕਰ ਮਾਪੇ ਵੀ ਆਪਣੇ ਬੱਚਿਆ ਤੇ ਕੰਟਰੌਲ ਕਰਨ ਤਾਂ ਔਰਤਾ,ਲੜਕੀਆ ਫਿਰ ਵੀ ਇਸ ਵੱਧ ਰਹੇ ਜੁਲਮਾ ਤੇ ਗੈਂਗਰੇਪ ਤੋ ਬਚ ਸਕਦੀਆ ਹਨ।ਮੈ ਇੱਕ ਔਰਤ ਹੋਣ ਦੇ ਨਾਤੇ ਮੇਰੀਆ ਸਾਰੀਆ ਭੈਣਾ,ਬੱਚੀਆ,ਮਾਤਾਵਾ ਨੂੰ ਦੱਸਣਾ ਚੁੰਹਦੀ ਹਾਂ ਕਿ ਔਰਤ ਉਹ ਸਕਤੀ ਹੈ ਜਿਸ ਨਾਲ ਸੰਸਾਰ ਅੱਗੇ ਚਲਦਾ ਹੈ ਜਿਵੇ ਗੁਰਬਾਣੀ ਦੇ ਮਹਾਂ ਵਾਕ ਅਨੁਸਾਰ =ਸੋ ਕਿਉ ਮੰਦਾ ਆਖਿਏ ਜਿਤੁ ਜੰਮਿਹ ਰਾਜਾਨ।ਬੀਬਾ ਜੀ ਮਾਈ ਭਾਗੋ ਜੀ ਵੀ ਇੱਕ ਇਸਤਰੀ ਹੀ ਸਨ ਜਿੰਨਾ ਨੇ ਜੰਗ ਦੇ ਮੈਦਾਨ ਵਿੱਚ ਵੈਰੀਆ ਦੀਆ ਭਾਜੜਾ ਪਾਈਆ ਸਨ।ਪਰ ਇਸ ਦੇ ਉਲਟ ਅੱਜ ਅਸੀ ਕੀ ਕਰ ਰਹੇ ਹਾਂ।ਹੁਣ ਜਰਾ ਸੋਚੋ ਕਿ ਅਸੀ ਅੱਜ ਮਾਈ ਭਾਗੋ ਜੀ ਦੀਆਂ ਵਾਰਿਸ ਕਹਾਉਣ ਦੇ ਕਾਬਲ ਹਾਂ।ਕਿਉਕਿ ਅਸੀ ਭੈਣਾ ,ਬੀਬੀਆ ਇਸ ਤ੍ਹਰਾ ਫੈਸ਼ਨਾ ਦੀ ਹੋੜ ਵਿੱਚ ਇੱਕ ਦੂਜੀ ਤੋਂ ਅੱਗੇ ਵੱਧਦੀਆਂ ਜਾਂਦੀਆ ਹਾਂ ਕਿ ਅੱਗਾ ਦੌੜ ਪਿੱਛਾ ਚੌੜ ਵਾਲੀ ਗੱਲ ਸਿੱਧ ਹੋਈ ਜਾ ਰਹੀ ਹੈ।

ਹਰ ਲੜਕੀ ਦੀ ਇਹੀ ਇੱਛਾ ਹੁੰਦੀ ਹੈ ਕਿ ਮੈਂ ਹੀ ਸਭ ਤੋਂ ਸੁੰਦਰ ਲੱਗਾ।ਭੈਣ ਜੀ ਮੇਰੇ ਹਿਸਾਬ ਨਾਲ ਤਾਂ ਸੂਰਤ ਨਾਲੋ ਸੀਰਤ ਦਾ ਸੁੰਦਰ ਹੋਣਾ ਜਿਆਦਾ ਜਰੂਰੀ ਹੁੰਦਾ ਹੈ ਕਿਉਕਿ ਸਾਨੂੰ ਆਪਣੀ ਅਕਲ,ਮਿੱਠੀ ਜੁਬਾਨ,ਅਤੇ ਕੀਤੇ ਹੋਏ ਚੰਗੇ ਕੰਮਾ ਨਾਲ ਸਭਨਾ ਤੋ ਪਿਆਰ ਤੇ ਸਤਿਕਾਰ ਮਿਲ ਜਾਂਦਾ ਹੈ।ਇਸ ਲਈ ਸਾਦਾ ਖਾਉ ,ਸਾਦਾ ਪਹਿਨੋ,ਪੜਾਈ ਦੇ ਨਾਲ,ਨਾਲ ਘਰਦੇ ਕੰਮਾ ਦੀ ਮੁਹਾਰਤ ਵੀ ਸਿੱਖੋ। ਭੜਕੀਲਾ ਪਹਿਰਾਵਾ ਅਤੇ ਆਪਹੁਦਰਾਪਨ ਹੀ ਅਜਿਹੀਆ ਅਨਸੁਖਾਵੀਆ ਘਟਨਾਵਾ ਨੂੰ ਸੱਦਾ ਦਿੰਦਾ ਹੈ।ਇਸ ਲਈ ਸਾਦਗੀ,ਸੰਜਮ,ਸ਼ਰਮ,ਹਯਾ,ਲੱਜਾ ਜਿਹੇ ਗਹਿਣੇ ਪਹਿਨ ਵੱਡਿਆ ਦਾ ਸਤਿਕਾਰ ਅਤੇ ਛੋਟਿਆ ਨਾਲ ਪਿਆਰ ਕਰੋ।ਕਦੇ ਵੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾੳ ਤੇ ਕਿਸੇ ਦਾ ਵਿਸ਼ਵਾਸ ਨਾ ਤੋੜੋ।ਕਈ ਕੁੜੀਆਂ ਰਾਤੋ ਰਾਤ ਪ੍ਰਸਿੱਧੀ ਪਾਉਣ ਲਈ ਗਲਤ ਰਸਤਾ ਚੁਣ ਲੈਦੀਆਂ ਹਨ ਤੇ ਮਾੜੀ ਸੰਗਤ ਵਿੱਚ ਪੈਕੇ ਆਪਣਾ ਤਾਂ ਨੁਕਸਾਨ ਕਰਦੀਆਂ ਹੀ ਹਨ ਨਾਲ,ਨਾਲ ਹੋਰ ਵੀ ਕਈ ਘਰ ਖਰਾਬ ਕਰ ਦਿੰਦੀਆ ਹਨ ।ਜੋ ਸਾਰੀ ਔਰਤ ਜਾਤ ਲਈ ਸ਼ਰਮਸਾਰ ਹੋਣ ਵਾਲੀ ਗੱਲ ਹੋ ਜਾਂਦੀ ਹੈ ਕਿਉਕਿ ਗਲਤੀ ਕੋਈ ਇੱਕ ਕਰਦੀ ਹੈ ਤੇ ਖਮਿਆਜਾ ਹੋਰ ਵੀ ਕਈ ਹੋਣਹਾਰ ਬੱਚੀਆ ਨੂੰ ਭੁਗਤਣਾ ਪੈਂਦਾ ਹੈ ਮਾਪੇ ਆਪਣੀ ਇੱਜਤ ਪੱਖੋ ਡਰਦੇ ਕਈ ਵਾਰ ਕੁੜੀਆਂ ਨੂੰ ਇੱਕਲੇ ਘਰੋ ਬਾਹਰ ਭੇਜਣ ਤੋਂ ਪਿੱਛੇ ਹੀ ਹਟ ਜਾਦੇ ਹਨ।

ਇਸ ਤ੍ਹਰਾ ਹੋਣਹਾਰ ਬੱਚੇ ਵੀ ਆਪਣਾ ਕੁਝ ਬਨਣ ਦਾ ਸੁਨਹਿਰੀ ਮੌਕਾ ਗਵਾ ਬੈਠਦੇ ਹਨ।ਸੋ ਭੇਣੋ ਭੜਕੀਲਾ ਪਹਿਰਾਵਾ,ਗਲਤ ਸੋਚ,ਮਾੜੀ ਸੰਗਤ ਅਤੇ ਛੌਟ ਕੱਟ ਰਸਤਾ ਛੱਡ ਕੇ ਜਰਾ ਆਪਣੇ ਅਗਾਂਹ ਵਾਲੀ ਜਿਦੰਗੀ ਬਾਰੇ ਸੋਚੋ ਐਸੀ ਪ੍ਰਸਿੱਧੀ ਤਾਂ ਕਿਸੇ ਕੰਮ ਨਹੀ ਆਉਦੀ ਜਿਹੜੀ ਮਾਪਿਆ ,ਸੁਹਰਿਆ ਅਤੇ ਆਪਣਾ ਸਿਰ ਹੀ ਸ਼ਰਮ ਨਾਲ ਝੁਕਾ ਦੇਵੇ ਅਤੇ ਜੋ ਸਾਰੀ ਔਰਤ ਜਾਤ ਦੇ ਮੂੰਹ ਤੇ ਥੱਪੜ ਵਾਲੀ ਗੱਲ ਹੋ ਜਾਵੇ।ਗੁਰਬਾਣੀ ਮੁਤਾਬਕ ਚੱਲੀਏ ਤਾਂ ਗੁਰੂ ਸਾਹਿਬਾ ਨੇ ਦੱਸਿਆ ਹੈ ਕਿ {ਏਹ ਨੇਤਰੋ ਮੇਰਿੳ ਹਰ ਬਿਨ ਅਵਰਿ ਨਾ ਦੇਖੋ ਕੋਇ} ਭੈਣੋ ਤਰਸ ਕਰੋ ਦੇਸ ਦੀ ਜਵਾਨੀ ਤੇ ਕਿਉ ਜਵਾਨੀ ਨੂੰ ਕੁਰਾਹੇ ਪਾ ਰਹੀਆ ਹੋ। ਖੈਰ ਮੇਰੀਆ ਸਾਰੀਆਂ ਭੈਣਾ ਤੇ ਇੱਕੋ ਜਿਹੀਆ ਨਹੀ ਹਨ।ਪਰ ਫਿਰ ਵੀ ਅਜਿਹੇ ਕੰਮ ਨਾ ਕਰੋ ਜਿਸ ਨਾਲ ਆਪਣੇ ਨਾਲ ਕੋਈ ਅਨਹੋਣੀ ਵਾਪਰ ਜਾਏ ਤੇ ਫਿਰ ਬਿਨਾ ਪਛਤਾਵੇ ਆਪਣੇ ਕੋਲ ਬਚੇ ਹੀ ਕੁਝ ਨਾ।ਔਰਤ ਦਾ ਸਭ ਤੋ ਵੱਡਾ ਗਹਿਣਾ ਔਰਤ ਦੀ ਇੱਜਤ,ਸਾਦਗੀ,ਸ਼ਰਮ,ਲੱਜਾ,ਸ਼ਹਿਣਸ਼ੀਲਤਾ,ਇਮਾਨਦਾਰੀ,ਇਨਸਾਨੀਅਤ,ਮਿਹਨਤ ਅਤੇਮਮਤਾ ਹੈ ਜੀ।ਇਸ ਲਈ ਜਿੰਨੀ ਮਰਜੀ ਵੀ ਦੁੱਖ,ਤਕਲੀਫ ਤੇ ਗਰੀਬੀ ਆ ਜਾਵੇ ਇੰਨਾ ਦਾ ਪੱਲਾ ਨਾ ਛੱਡੋ ।ਮੇਰੀ ਮੇਰੇ ਦੇਸ ਦੇ ਸਾਰੇ ਨੌਜਵਾਨ ਵੀਰਾਂ ਨੂੰ ਵੀ ਬੇਨਤੀ ਹੈ ਕਿ ਐਸੀਆ ਚੀਜਾ ਤੋ ਬਚ ਕੇ ਰਹੋ ਜੋ ਤੁਹਾਡੀ ਜਿੰਦਗੀ ਖਰਾਬ ਕਰ ਦਿੰਦੀਆ ਹਨ ਤੇ ਤੱਰਕੀ ਦੇ ਰਾਹ ਵਿੱਚ ਰੋੜਾ ਬਣਦੀਆ ਹਨ।ਵੀਰੋ ਐਸੀਆ ਫਿਲਮਾ,ਗਾਣਿਆ ਨੂੰ ਕਦੇ ਵੀ ਨਾ ਦੇਖੋ ਤੇ ਸੁਣੋ ਜੋ ਤਹਾਨੂੰ ਜਿੰਦਗੀ ਦੇ ਸਹੀ ਰਸਤੇ ਤੋ ਭਟਕਾਉਦੀਆ ਹਨ।ਅਤੇ ਔਰਤਾ ਨਾਲ ਗਲਤ ਤਰੀਕੇ ਪੇਸ਼ ਆਉਣ ਅਤੇ ਔਰਤਾ ਤੇ ਜੁਲਮ ਕਰਨ ਲਈ ਉਕਸਾਉਦੀਆ ਹਨ।ਇਹੀ ਸਾਰੀਆ ਉਪਰੋਕਤ ਗੱਲਾ ਵੱਲ ਮੇਰੀਆ ਭੈਣਾ ਵੀ ਧਿਆਨ ਦੇਣ ਅਤੇ ਆਪਣੇ ਤੇ ਹੋ ਰਹੇ ਜੁਲਮਾ ਤੋ ਬਚਣ ਅਤੇ ਆਪਣੀ ਸੋਚ ਦਾ ਸਹੀ ਇਸਤੇਮਾਲ ਕਰਨ ਮੇਰੇ ਦੇਸ ਦੇ ਬੱਚੇ,ਬੱਚੀਆ। ਇਸ ਨਾਲ ਹੀ ਤਾਂ ਹੀ ਇੱਕ ਚੰਗੇ ਸਮਾਜ ਦੀ ਸਿਰਜਣਾ ਹੋਵੇਗੀ ਤੇ ਔਰਤਾ ਨਾਲ ਹੋ ਰਹੀਆ ਮਾੜੀਆ ਘਟਨਾਵਾ ਬੰਦ ਹੋਣਗੀਆ।ਸੋ ਮੇਰੀਆ ਭੈਣਾ ਨੂੰ ਬੇਨਤੀ ਹੈ ਕਿ ਆਪਣੇ ਪੰਜਾਬੀ ਵਿਰਸੇ ਨੂੰ ਸੰਭਾਲੋ ਪੱਛਮੀ ਸੱਭਿਆਚਾਰ ਤੋ ਦੂਰ ਰਹਿਕੇ ਆਪਣਾ ਅਤੇ ਆਪਣੇ ਦੇਸ ਦਾ ਭੱਵਿਖ ਬਣਾਓ ਤਾਂ ਜੋ ਮੇਰਾ ਦੇਸ ਤਰੱਕੀ ਦੀਆਂ ਰਾਹਾ ਵੱਲ ਜਾ ਸਕੇ ਤੇ ਔਰਤਾ ਤੇ ਜੁਲਮ ਹੋਣੇ ਬੰਦ ਹੋ ਜਾਣ।

ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ
94786 58384

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: