Sun. Sep 15th, 2019

ਕਿਉਂ ਵਾਪਰਦੀਐਂ ਵਾਰ ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਗਨ ਭੇਂਟ ਹੋਣ ਦੀਆਂ ਘਟਨਾਵਾਂ ਤੇ ਗ੍ਰੰਥੀ ਸਿੰਘਾਂ ਦੀ ਕੁੱਟਮਾਰ

ਕਿਉਂ ਵਾਪਰਦੀਐਂ ਵਾਰ ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਗਨ ਭੇਂਟ ਹੋਣ ਦੀਆਂ ਘਟਨਾਵਾਂ ਤੇ ਗ੍ਰੰਥੀ ਸਿੰਘਾਂ ਦੀ ਕੁੱਟਮਾਰ

ਅੱਜ ਸਾਡੇ ਸਿੱਖ ਧਰਮ ਨੂੰ ਗੂਝੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਜੇਕਰ ਵੇਖਿਆ ਜਾਵੇ ਕਿ ਅੱਜ ਤੋਂ 15-20 ਸਾਲ ਪਹਿਲਾਂ ਵੀ ਬਿਜਲੀ ਸਾਡੇ ਘਰਾਂ ਵਿੱਚ ਹੁੰਦੀ ਸੀ, ਪੰਜਾਬੀ ਸੂਬੇ ਵਿੱਚ ਦੇਖਣ ਵਾਲੀ ਇਹ ਗੱਲ ਹੈ ਕਿ ਪਹਿਲਾਂ ਸਾਡੇ ਕੱਚੇ ਘਰਾਂ ਵਿੱਚ ਕੱਚੀ ਫੀਟਿੰਗ ਹੁੰਦੀ ਸੀ, ਅੱਜ ਪੱਕੇ ਮਕਾਨ ਅਤੇ ਪੱਕੀ ਫੀਟਿੰਗ ਨਕਨੀਕ ਨਾਲ ਘਰਾਂ ਦੀਆਂ ਕੰਧਾਂ ਵਿੱਚ ਪਾਈਪਾਂ ਪਾਕੇ ਤਾਰਾਂ ਪਾਈਆਂ ਜਾਂਦੀਆਂ ਹਨ ਜਿਸ ਨਾਲ ਸ਼ਾਰਟ ਸਰਕਿਟ ਹੋਣ ਦੀ ਕੋਈ ਸੰਭਾਵਨੀ ਨਹੀਂ ਬਣਦੀ। ਫੇਰ ਵੀ ਅੱਜ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਉਂ ਅਗਨ ਭੇਂਟ ਹੁੰਦੇ ਹਨ? ਉਥੇ ਹੋਰ ਪਈਆਂ ਚੀਜ਼ਾਂ ਕਿਉਂ ਨਹੀਂ ਸੜਦੀਆਂ? ਗੁਰਦੁਆਰਾ ਸਾਹਿਬ ਵਿੱਚ ਹੋਰ ਕਿਸੇ ਥਾਂ ਤੇ ਬਿਜਲੀ ਦਾ ਸ਼ਾਰਟ ਸਰਕਿਟ ਕਿਉਂ ਨਹੀਂ ਹੁੰਦਾ? ਜੇਕਰ ਸਰਕਿਟ ਹੁੰਦਾ ਹੈ ਤਾਂ ਉਥੇ ਗੁਰੂ ਘਰ ਵਿੱਚ ਹੋਰ ਕੋਈ ਸੇਵਾਦਾਰ ਜਾਂ ਡਿਊਟੀ ਨਹੀਂ ਨਿਭਾ ਰਿਹਾ ਹੁੰਦਾ?
ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਹੀ ਕਿਉਂ ਹੁੰਦਾ ਹੈ? ਇਹ ਘਟਨਾਵਾਂ ਇੱਕਾ ਦੁੱਕਾ ਆਮ ਹੀ ਹੋ ਰਹੀਆਂ ਹਨ? ਪਰ ਏਨਾ ਕੁੱਝ ਹੋ ਜਾਣ ਤੇ ਵੀ ਅਸੀਂ ਸੁਚੇਤ ਨਹੀਂ ਹੋਏ, ਸਾਡੇ ਗੁਰੂ ਘਰਾਂ ਵਿੱਚ ਗ੍ਰੰਥੀ ਸਿੰਘ, ਲਾਂਗਰੀ ਜਾਂ ਕੋਈ ਸੇਵਾਦਾਰ ਜਰੂਰ ਹੁੰਦੇ ਹਨ ਜਦੋਂ ਇਹਨਾ ਘਟਨਾਵਾਂ ਨੇ ਜਨਮ ਲਿਆ ਉਸ ਤੋਂ ਬਾਅਦ ਸਾਰੇ ਗੁਰੂ ਘਰਾਂ ਵਿੱਚ ਸੀਸੀਟੀਵੀ ਕੈਮਰੇ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ ਲਈ ਅਸੀਂ ਸਾਰੇ ਪ੍ਰਬੰਧ ਕੀਤੇ ਹੋਏ ਹਨ ਤੇ ਫੇਰ ਵੀ ਇਹ ਘਟਨਾਵਾਂ ਕਿਉਂ? ਇਸ ਨੂੰ ਬੜੀ ਗੰਭੀਰਤਾ ਨਾਲ ਲੈਣ ਦੀ ਲੋੜ ਹੈ।
ਸੋਚਿਆ ਜਾਵੇ ਕਿ ਇਹ ਕੋਈ ਡੂੰਘੀਆਂ, ਚਾਲਾਂ ਜਾਂ ਸਾਜਿਸ਼ਾਂ ਤਾਂ ਨਹੀਂ? ਜੇਕਰ ਇਹੋ ਜਿਹੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਫੇਰ ਅਸੀਂ ਬਹੁਤ ਪਛੜ ਜਾਵਾਂਗੇ, ਸਾਡੇ ਦੁਸ਼ਮਣਾਂ ਦੇ ਹੌਂਸਲੇ ਵੱਧ ਜਾਣਗੇ ਤੇ ਸਾਡੇ ਧਰਮ ਨੂੰ ਠੇਸ ਪਹੁੰਚਾਉਣ ਵਾਲਿਆਂ ਦੀ ਗਿਣਤੀ ਵੱਧ ਜਾਵੇਗੀ। ਪਰ ਇਹ ਕਿਸੇ ਇੱਕ ਦਾ ਕੰਮ ਨਹੀਂ, ਇਹ ਸਭ ਕੁੱਝ ਸਾਨੂੰ ਸਾਰੀਆਂ ਸਿੱਖ ਸੰਗਤਾਂ ਨੂੰ ਮਿਲਕੇ ਕਰਨਾ ਚਾਹੀਦਾ ਹੈ। ਦਾਸ ਇਸ ਤੋਂ ਪਹਿਲਾਂ ਵੀ ਲਿਖ ਚੁੱਕਿਆ ਹੈ ਕਿ ਗੁਰੂ ਘਰਾਂ ਵਿੱਚ ਗ੍ਰੰਥੀ ਸਿੰਘ, ਡਾਲੀਵਾਲਾ ਜਾਂ ਹੋਰ ਵੀ ਮੁਲਾਜ਼ਮ ਹਨ ਉਹ ਕੋਈ ਬਹੁਤੇ ਵੱਡੇ ਘਰਾਂ ਦੇ ਨਹੀਂ ਸਗੋਂ ਉਹ ਗਰੀਬ ਪਰਿਵਾਰਾਂ ਦੇ ਨਾਲ ਸਬੰਧਤ ਹਨ ਤੇ ਆਪਣੇ ਬੱਚੇ ਪਾਲਣ ਲਈ ਥੋੜੀ ਬਹੁਤੀ ਤਨਖਾਹ ਤੇ ਸੇਵਾ ਨਿਭਾ ਰਹੇ ਹਨ ਫੇਰ ਉਹ ਵਿਚਾਰੇ ਸੇਵਾ ਕਰ ਰਹੇ ਹਨ ਤੇ ਆਪਣੀਆਂ ਬੇਇਜਤੀਆਂ ਵੀ ਬਰਦਾਸ਼ਤ ਕਰ ਰਹੇ ਹਨ ਕਿਉਂਕਿ ਇਹ ਗਰੀਬ ਹਨ, ਜੇਕਰ ਤੁਹਾਡੇ ਵਿੱਚ ਹਿੰਮਤ ਹੈ ਤਾਂ ਤੁਸੀਂ ਕਿਸੇ ਹੋਰ ਨੂੰ ਕੁੱਝ ਕਹਿਕੇ ਦੇਖੋ ਤੁਹਾਨੂੰ ਉਸਦਾ ਜਵਾਬ ਬਹੁਤ ਜਲਦ ਮਿਲ ਜਾਵੇਗਾ। ਪਰ ਹੁਣੇ ਹੁਣੇ ਕਈ ਘਟਨਾਵਾਂ ਹੋ ਗਈਆਂ ਜਿਵੇਂ ਕਿ ਜਿਲਾ ਬਠਿੰਡਾ ਦੇ ਪਿੰਡ ਜੈ ਸਿੰਘ ਵਾਲਾ ਅਤੇ ਗੁਰਦੁਆਰਾ ਹਮੀਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਡਿਊਟੀ ਤੋਂ ਸੇਵਾ ਮੁਕਤ ਕਰਨ ਤੋਂ ਬਾਅਦ ਆਪਣਾ ਸਮਾਨ ਚੁੱਕਣ ਆਏ ਗ੍ਰੰਥੀ ਦੀ ਕੁੱਟਮਾਰ ਕੀਤੀ ਗਈ, ਦਾਹੜਾ ਸਾਹਿਬ ਦੀ ਬੇਅਦਬੀ ਕੀਤੀ ਗਈ। ਇਸੇ ਤਰਾਂ ਤਾਬਿਆ ਵਿੱਚ ਬੈਠੇ ਗ੍ਰੰਥੀ ਸਿੰਘ ‘ਤੇ ਬੇਸਬਾਲ ਨਾਲ ਹਮਲਾ ਕਰਕੇ ਕੁੱਟਮਾਰ ਕੀਤੀ ਗਈ ਅਤੇ ਗੁਰਦੁਆਰਾ ਸਾਹਿਬ ਸਾਡੇ ਲਈ ਸਤਿਕਾਰਯੋਗ ਸਥਾਨ ਹੈ, ਜਦੋਂ ਅਸੀਂ ਧਾਰਮਿਕ ਸਥਾਨਾ ਤੇ ਇਹੋ ਜਿਹੀਆਂ ਕੁੱਟਮਾਰ ਵਰਗੀਆਂ ਘਟਨਾਵਾਂ ਤੋਂ ਪਰਹੇਜ ਨਹੀਂ ਕਰਦੇ, ਇਹਨਾਂ ਲੋਕਾਂ ਨੇ ਗੁਰੂਘਰਾਂ ਦਾ ਸਤਿਕਾਰ ਨਾ ਕਰਦੇ ਹੋਏ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ।
ਇਹੋ ਜਿਹੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜਾਵਾਂ ਦਿੱਤੀਆਂ ਜਾਣ, ਤਾਂ ਜੋ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ। ਪਰ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਸਾਡੀ ਸ਼ੋ੍ਰਮਣੀ ਕਮੇਟੀ ਕੋਈ ਅਜਿਹਾ ਨਿਯਮ ਬਣਾਵੇ, ਇਹਨਾ ਸੇਵਾ ਕਰ ਰਹੇ ਗ੍ਰੰਥੀਆਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕੇ ਤਾਂ ਜੋ ਇਹ ਆਪਣੀ ਸੇਵਾ ਨਿਰਵਿਘਨ ਕਰ ਸਕਣ ਤੇ ਇਹਨਾਂ ਲਈ ਤਨਖਾਹ ਵਿੱਚ ਵਾਧਾ ਤੇ ਸੇਵਾ ਦਾ ਸਮਾਂ ਵੀ ਮੁਕੱਰਰ ਕੀਤਾ ਜਾਵੇ, ਇਹਨਾਂ ਦੇ ਬੱਚਿਆਂ ਲਈ ਪੜਾਈ ਦਾ ਪ੍ਰਬੰਧ ਕੀਤਾ ਜਾਵੇ, ਇਹ ਸਭ ਕੁੱਝ ਸ਼ੋ੍ਰਮਣੀ ਕਮੇਟੀ ਖੁਦ ਕਰੇ। ਜੇਕਰ ਇਹ ਨਹੀਂ ਹੁੰਦਾ ਤਾਂ ਸਾਡੇ ਸੂਬੇ ਦੇ ਗੁਰਸਿੱਖ ਵੀਰਾਂ ਨੂੰ ਇਹਨਾ ਦੀ ਸੁਰੱਖਿਆ ਲਈ ਯੋਗ ਤੇ ਢੁੱਕਵੇਂ ਪ੍ਰਬੰਧ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ ਪਰ ਸਾਨੂੰ ਉਮੀਦ ਨਹੀਂ ਕਿ ਸਾਡੀ ਸ਼ੋ੍ਰਮਣੀ ਕਮੇਟੀ ਇਹਨਾ ਲਈ ਕੁੱਝ ਕਰੇਗੀ। ਇਸ ਲਈ ਸਾਡੇ ਗੁਰਸਿੱਖ ਵੀਰ ਜਰੂਰ ਇਹਨਾ ਲਈ ਉਪਰਾਲਾ ਕਰਨ ਤੇ ਗੁਰੂ ਘਰਾਂ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਰੱਖਿਆ ਲਈ ਵੀ ਢੁੱਕਵੇਂ ਪ੍ਰਬੰਧ ਕਰੇ ਤਾਂ ਜੋ ਇਹ ਅਗਨ ਭੇਂਟ ਵਰਗੀਆਂ ਘਟਨਾਵਾਂ ਵਾਰ ਵਾਰ ਨਾ ਹੋਣ।

ਐਸ.ਐਸ. ਵੈਦ
ਭੁੁੱਚੋ ਮੰਡੀ
ਮੋ. 94632-59121

Leave a Reply

Your email address will not be published. Required fields are marked *

%d bloggers like this: