Wed. Jun 19th, 2019

ਕਾਸ਼ ! ਸਕੂਲਾਂ ਵਿੱਚ ਵੀ ਭੀੜ ਹੁੰਦੀ

ਕਾਸ਼ ! ਸਕੂਲਾਂ ਵਿੱਚ ਵੀ ਭੀੜ ਹੁੰਦੀ

31 ਮਾਰਚ ਨੂੰ ਸਾਡੇ ਸਮਾਜ ਅੰਦਰ ਦੋ ਤਸਵੀਰਾਂ ਨੇ ਜਨਮ ਲਿਆਂ ਜਿਸ ਵਿੱਚ ਠੇਕਿਆਂ ਤੇ ਭੀਡ਼ ਅਤੇ ਸਕੂਲ ਖਾਲੀ ਨਜ਼ਰ ਆਏ, ਸਮਝਣ ਜਾ ਸਮਝਾਉਣ ਲਈ ਕਿਸੇ ਨੂੰ ਜਰੂਰਤ ਨਹੀ ਹਰ ਅਕਲਮੰਦ ਅੱਖੀ ਡਿੱਠੀਆਂ ਤਸਵੀਰਾਂ ਵਿੱਚੋ ਆਉਣ ਵਾਲੇ ਸਮਾਜ ਦੀ ਝਲਕ ਦੇਖ ਰਿਹਾਂ ਸੀ ।
ਸ਼ਰਾਬ ਦੇ ਠੇਕਿਆਂ ਤੇ ਅੰਨੇਵਾਹ ਆਪਣੀ ਹੱਕ ਦੀ ਕਮਾਈ ਨੂੰ ਕਿਸ ਤਰਾਂ ਰੋਡ਼ ਰਹੇ ਸਨ, ਬਹੁਤ ਮਾਣ ਮਹਿਸੂਸ ਕਰ ਰਹੇ ਸਨ ਕੀ ਅਸੀ ਸਸਤੀ ਸ਼ਰਾਬ ਖਰੀਦ ਲਈ ਹੈ, ਜਿਸ ਸਮਾਜ ਵਿੱਚ ਲੋਕ ਸ਼ਰਾਬ ਖਰੀਦ ਕੇ ਮਾਣ ਮਹਿਸੂਸ ਕਰਨ, ਉਸ ਸਮਾਜ ਦਾ ਭਵਿੱਖ ਤੇ ਭਵਿੱਖਬਾਣੀ ਕਰਨ ਦੀ ਜਰੂਰਤ ਦੀ ਲੋਡ਼ ਨਹੀ ਹੈ।। ਦੂਸਰੇ ਪਾਸੇ ਬੱਚੇ ਆਪਣੇ ਮਾਪਿਆਂ ਦੀ ਉਡੀਕ ਕਰ ਰਹੇ ਸਨ, ਕਦੋ ਪਾਪਾਂ ਆਏ ਅਤੇ ਅਸੀ ਸਕੂਲ ਨਤੀਜਾਂ ਸੁਣਨ ਲਈ ਜਾਈਏ, ਅੱਖਾਂ ਭਰ ਆਉਦੀਆਂ ਹਨ, ਸ਼ਰਮ ਨਾਲ ਸਿਰ ਝੂਕ ਜਾਦਾਂ ਹੈ, ਸਾਰਾ ਪਰਿਵਾਰ ਹੀ ਸਸਤੀ ਸ਼ਰਾਬ ਲਈ ਇੱਕ ਪਾਸੇ ਸਹਿਮਤੀ ਜਤਾਂ ਰਹੇ ਸਨ। ਸਸਤੀ ਸ਼ਰਾਬ ਲਈ ਹਰ ਕੋਈ ਪੂਰੀ ਵਾਂਹ ਲਾ ਰਿਹਾਂ ਸੀ,ਪਿੰਡ ਦੇ ਸਕੂਲ ਨੂੰ ਜਾਦੇ ਰਾਹ ਸੁੰਨੇ ਹੋ ਗਏ ਸਨ । ਬੱਚਿਆਂ ਤੇ ਕੀ ਅਸਰ ਪਿਆਂ ਹੋਵੇਗਾਂ, ਸਸਤੀ ਸ਼ਰਾਬ ਦੀਆਂ ਬੋਤਲਾਂ ਖਰੀਦ ਕੇ ਘਰਾਂ ਵਿੱਚ ਜਸ਼ਨ ਮਨਾਏ ਜਾ ਰਹੇ ਸਨ, ਬੱਚੇ ਦੇ ਪਾਸ ਹੋਣ ਦੀ ਕਿਸੇ ਨੂੰ ਕੋਈ ਖੁਸ਼ੀ ਨਹੀ ਜਾਪ ਰਹੀ ਸੀ।31 ਮਾਰਚ ਨੂੰ ਸ਼ਰਾਬ ਸਸਤੀ ਹੋਣ ਸੰਬੰਧੀ ਥਾਂ-ਥਾਂ ਤੇ ਵੱਡੇ ਵੱਡੇ ਪੋਸਟਰ ਲੱਗੇ ਹੋਏ ਸਨ, ਹਰ ਕਿਸੇ ਦੀ ਜੁਬਾਨ ਤੇ ਸ਼ਰਾਬ, ਬੀਅਰ ਦੀਆਂ ਸਸਤੀਆਂ ਹੋਈਆਂ ਬੋਤਲਾਂ ਬਾਰੇ ਚਰਚਾਂ ਸੀ।ਸ਼ਰਾਬ ਦੀ ਹੋਮ ਡਿਲਵਰੀ ਵੀ ਕੀਤੀ ਜਾ ਰਹੀ ਸੀ, ਫੋਨ ਦੀਆਂ ਘੰਟੀਆਂ ਵੀ ਅੱਜ ਵੱਧ ਵੱਜ ਰਹੀਆਂ ਸਨ, ਹਰ ਕੋਈ ਸਸਤੀ ਸ਼ਰਾਬ ਬਾਰੇ ਪਤਾਂ ਲਗਾਂ ਰਹੇ ਸਨ। ਹਰ ਕੋਈ ਕਹਿ ਰਿਹਾਂ ਸੀ ਅੱਜ ਸ਼ਰਾਬ ਦੇ ਠੇਕਿਆਂ ਤੇ ਰੋਣਕਾਂ ਹੀ ਰੋਣਕਾਂ ਨੇ, ਪਰ ਇਹੋ ਜਿਹੀਆਂ ਰੋਣਕਾਂ ਕਿਸ ਸਮਾਜ ਦੀਆਂ ਸਥਾਪਨਾਂ ਕਰਨਗੀਆਂ ਉਸ ਲਈ ਸਿੱਟੇ ਭੁਗਤਣ ਲਈ ਵੀ ਤਿਆਰ ਰਹੀਏ। ਬਹੁਤ ਖੁਸ਼ੀ ਵਾਲੀ ਗੱਲ ਹੋਣੀ ਸੀ, ਸਸਤੀ ਸ਼ਰਾਬ ਖਰੀਦਣ ਦੀ ਬਜਾਏ ਆਪਣੇ ਬੱਚਿਆਂ ਨੂੰ ਕਿਤਾਬਾਂ, ਕਾਪੀਆਂ, ਸਾਹਿਤ ਨਾਲ ਜੁਡ਼ਨ ਲਈ ਉਪਰਾਲੇ ਕੀਤੇ ਜਾਦੇ। ਜਿਸ ਨਾਲ ਆਉਣ ਵਾਲਾਂ ਚੰਗੇ ਸਮਾਜ ਦੀ ਸਥਾਪਨਾਂ ਕਰਦੇ, ਪਰ ਇਸ ਸਭ ਸੋਚਣ ਲਈ ਕਿਸੇ ਕੋਲ ਸਮਾਂ ਹੀ ਨਹੀ ਸੀ। ਕਿਉਕੀ ਸਸਤੀ ਸ਼ਰਾਬ ਨੇ ਸਾਡੀ ਬੁੱਧੀ ਨੂੰ ਸਮਾਂ ਹੀ ਨਹੀ ਬਖਸ਼ਿਆਂ। 31 ਮਾਰਚ ਨੂੰ ਸਰਕਾਰੀ ਸਕੂਲਾਂ ਦੇ ਨਤੀਜੇ ਵੀ ਆਉਣੇ ਸਨ,ਸਲਾਨਾਂ ਦਿਵਸ, ਮਾਪੇ ਅਧਿਆਪਕ ਮਿਲਣੀ ਵੀ ਸੀ, ਪਰ ਦੇਖਿਆਂ ਗਿਆਂ ਕੀ ਪਿੰਡਾਂ ਦੇ ਸਕੂਲਾਂ ਵਿੱਚ ਭੀਡ਼ ਦੀ ਬਜਾਏ ਠੇਕਿਆਂ ਤੇ ਵੱਧ ਭੀਡ਼ ਸੀ, ਹੁਣ ਅਸੀ ਆਪ ਹੀ ਅੰਦਾਜ਼ਾ ਲਾਈਏ ਕੀ ਕਿੱਧਰ ਨੂੰ ਅਸੀ ਜਾ ਰਹੇ ਹਾਂ। ਕਾਸ਼! ਸ਼ਰਾਬ ਸਸਤੀ ਹੋਣ ਦੀ ਬਜਾਏ ਕਿਤਾਬਾਂ ਸਸਤੀਆਂ ਹੋਣ ਦੀਆਂ ਸਟਾਲਾਂ ਲੱਗਦੀਆਂ, ਸਕੂਲਾਂ ਵਿੱਚ ਇਸ ਤਰਾਂ ਭੀਡ਼ ਹੁੰਦੀ ਹੋ ਜਾਦੀ ਤਾ ਵਧੀਆਂ ਹੁੰਦਾਂ। ਇੱਕ ਵਿਦਿਆਰਥੀ ਆਪਣਾਂ ਪਾਸ ਹੋਏ ਨਤੀਜੇ ਦੀ ਖੁਸ਼ੀ ਲਈ ਘਰ ਨੂੰ ਭੱਜਿਆਂ ਆ ਰਹਿਆਂ ਸੀ, ਦੂਸਰੇ ਪਾਸੇ ਮਾਪੇ ਸ਼ਰਾਬ ਸਸਤੀ ਲਈ ਘਰ ਤੋ ਨਿਕਲ ਕੇ ਭੱਜ ਦੋਡ਼ ਕਰ ਰਿਹਾਂ ਸੀ। ਪਿਛਲੇ ਸਾਲ 800 ਸਕੂਲ ਸਰਕਾਰੀ ਸਕੂਲ ਬੰਦ ਕਰਨ ਦਾ ਐਲਾਨ ਹੋਇਆਂ ਸੀ, ਲੋਕਾਂ ਦੀ ਜਾਗ੍ਰਿਤੀ ਨਾਲ ਸਰਕਾਰ ਨੂੰ ਫੈਸਲਾਂ ਰੋਕਣਾਂ ਪਿਆਂ ਸੀ, ਪਰ ਹੁਣ ਆਉਣ ਵਾਲੇ ਦਿਨਾਂ ਅੰਦਰ ਸਕੂਲ ਬੰਦ ਹੋਣ ਦਾ ਆਕਡ਼ਾਂ ਸੋ ਵਿੱਚ ਨਹੀ ਹਜ਼ਾਰਾਂ ਵਿੱਚ ਹੋ ਸਕਦਾ ਹੈ।ਕੱਲ ਦੀਆਂ ਠੇਕੇ ਵਾਲੀਆਂ ਰੋਣਕਾਂ ਨੇ ਇਹ ਸਿੱਧ ਕਰ ਦਿੱਤਾਂ ਹੈ ਕੀ ਸਾਨੂੰ ਸਿੱਖਿਆ ਦੀ ਬਜਾਏ ਠੇਕਿਆਂ ਦੀ ਵੱਧ ਜਰੂਰਤ ਹੈ, ਇਸ ਲਈ ਆਉਣ ਵਾਲੇ ਸਮੇ ਅੰਦਰ ਪਿੰਡਾਂ ਵਿੱਚ ਸਕੂਲ ਬੰਦ ਹੋਣ ਗਏ ਅਤੇ ਠੇਕੇ ਖੁੱਲੇ ਨਜ਼ਰ ਆਉਣ ਗਏ, ਇਸ ਵਿੱਚ ਕੋਈ ਝੂਠ ਨਹੀ ਹੈ, ਜੋ ਅਸੀ ਬੀਜਾਂ ਗਏ, ਉਹ ਹੀ ਅਸੀ ਵੱਢਾਂ ਗਏ। ਬਹੁਤ ਹੀ ਤ੍ਰਸਾਦੀ ਵਾਲੀ ਗੱਲ ਸਾਹਮਣੇ ਆਈ ਅਤੇ ਇਹ ਕੋਡ਼ਾਂ ਸੱਚ ਸਾਹਮਣੇ ਆਇਆਂ ਕੀ 31 ਮਾਰਚ ਦੀਆਂ ਅੱਖੀ ਦੇਖਿਆਂ ਤਸਵੀਰਾਂ ਵਿੱਚੋ ਕਿਤਾਬਾਂ ਹਾਰਦੀਆਂ ਹੋਈਆਂ ਅਤੇ ਸ਼ਰਾਬ ਦੀਆਂ ਬੋਤਲਾਂ ਜਿੱਤਦੀਆਂ ਨਜ਼ਰ ਆਇਆਂ ਹਨ।

ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾ
ਜਿਲਾਂ ਫਾਜ਼ਿਲਕਾਂ
99887 66013

Leave a Reply

Your email address will not be published. Required fields are marked *

%d bloggers like this: