ਕਾਵਾਸਾਕੀ ਨੇ ਭਾਰਤ ‘ਚ ਲਾਂਚ ਕੀਤੀ ਆਪਣੀ ਨਵੀਂ ਮਿਡ-ਸਾਈਜ਼ ਕਰੂਜ਼

ਕਾਵਾਸਾਕੀ ਨੇ ਭਾਰਤ ‘ਚ ਲਾਂਚ ਕੀਤੀ ਆਪਣੀ ਨਵੀਂ ਮਿਡ-ਸਾਈਜ਼ ਕਰੂਜ਼

Kawasaki Vulcan S Launched

ਜਾਪਾਨ ਦੀ ਦੋ ਪਹਿਆ ਨਿਰਮਾਤਾ ਕੰਪਨੀ ਕਾਵਾਸਾਕੀ ਨੇ ਭਾਰਤੀ ਬਾਜ਼ਾਰ ਵਿੱਚ ਆਪਣੀ ਨਵੀਂ ਮਿਡ – ਸਾਇਜ ਕਰੂਜਰ Vulcan S ਨੂੰ ਲਾਂਚ ਕਰ ਦਿੱਤਾ ਹੈ । ਇਸਨੂੰ ਪਰਲ ਲਾਵਾ ਆਰੇਂਜ ਕਲਰ ਵਿੱਚ ਲਾਂਚ ਕੀਤਾ ਗਿਆ ਹੈ । ਕਾਵਾਸਾਕੀ ਇੰਡੀਆ ਨੇ ਇਸ ਬਾਇਕ ਨੂੰ 5.58 ਲੱਖ ਰੁਪਏ ਦੀ ਕੀਮਤ ‘ਤੇ ਲਾਂਚ ਕੀਤਾ ਹੈ। ਦੱਸ ਦੇਈਏ ਕਿ ਕੰਪਨੀ ਨੇ ਇਸ ਬਾਇਕ ਨੂੰ ਸਭ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਵਿੱਚ ਲਾਂਚ ਕੀਤਾ ਸੀ ।

ਉਸ ਦੌਰਾਨ ਕੰਪਨੀ ਨੇ ਇਸਨੂੰ ਸਿਰਫ ਬਲੈਕ ਕਲਰ ਵਿੱਚ ਹੀ ਲਾਂਚ ਕੀਤਾ ਸੀ । ਭਾਰਤੀ ਬਾਜ਼ਾਰ ਵਿੱਚ ਇਸ ਬਾਇਕ ਦਾ ਸਿੱਧਾ ਮੁਕਾਬਲਾ Street 750 , UM Renegade Commando ਅਤੇ ਰਾਇਲ ਐਨਫੀਲਡ ਨਾਲ ਹੋਣ ਵਾਲਾ ਹੈ। ਇਹਨਾਂ ਸਾਰੀਆਂ ਮੋਟਰਸਾਈਕਲਾਂ ਦੀ ਕੀਮਤ 6 ਲੱਖ ਦੇ ਨੇੜੇ ਆਉਂਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸਦਾ ਆਰੇਂਜ ਕਲਰ ਗਾਹਕਾਂ ਦੀ ਡਿਮਾਂਡ ‘ਤੇ ਹੀ ਲਾਂਚ ਕੀਤਾ ਹੈ ।

ਇਸ ਨਾਲ Vulcan S ਦੇ ਪ੍ਰਤੀ ਗਾਹਕਾਂ ਦਾ ਹੋਰ ਜ਼ਿਆਦਾ ਰੁਝੇਵਾਂ ਵਧੇਗਾ । ਗੱਲ ਕਰੀਏ Vulcan S ਦੇ ਫੀਚਰਸ ਕੀਤੀ ਤਾਂ ਕੰਪਨੀ ਨੇ ਇਸ ਵਿੱਚ 4 – ਸਟਰੋਕ ਪੈਰੇਲਲ ਟਵਿਨ ਸਲੰਡਰ ਇੰਜਨ ਪੇਸ਼ ਕੀਤਾ ਹੈ । ਇਹ ਇੰਜਨ 60 bhp ਦੀ ਸਮਰੱਥਾ ਦੇ ਨਾਲ 63nm ਦਾ ਕੋਇਲ ਟਾਰਕ ਜਨਰੇਟ ਕਰਦਾ ਹੈ । ਕੰਪਨੀ ਨੇ ਇਸ ਇੰਜਨ ਨੂੰ ਟਰਾਂਸਮਿਸ਼ਨ ਲਈ 6 ਸਪੀਡ ਗਿਅਰ ਬਾਕਸ ਨਾਲ ਲੈਸ ਕੀਤਾ ਹੈ ।

Share Button

Leave a Reply

Your email address will not be published. Required fields are marked *

%d bloggers like this: