ਕਾਲੋਮਾਜਰਾ ਵਿਖੇ ਵਿਸ਼ਵ ਅਬਾਦੀ ਦਿਵਸ ਮਨਾਇਆ

ss1

ਕਾਲੋਮਾਜਰਾ ਵਿਖੇ ਵਿਸ਼ਵ ਅਬਾਦੀ ਦਿਵਸ ਮਨਾਇਆ

12-26

ਬਨੂੜ, 11 ਜੁਲਾਈ (ਰਣਜੀਤ ਸਿੰਘ ਰਾਣਾ): ਸਿਹਤ ਵਿਭਾਗ ਵੱਲੋਂ ਮਨਾਏ ਜਾ ਰਹੇ ਵਿਸ਼ਵ ਅਬਾਦੀ ਦਿਵਸ ਪੰਦਰਵਾੜੇ ਤਹਿਤ ਅੱਜ ਮੁਢਲਾ ਸਿਹਤ ਕੇਂਦਰ ਕਾਲੋਮਾਜਰਾ ਵਿਖੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਬਲਾਕ ਅਧੀਨ ਕੰਮ ਕਰਦੀ ਆਸ਼ਾ ਵਰਕਰ, ਏਐਸਆਈ, ਐਸ ਆਈ, ਐਲ ਆਈ, ਐਲ ਐਚ ਸਮੇਤ ਪਤਵੰਤਿਆ ਨੇ ਸਮੂਲੀਅਤ ਕੀਤੀ।
ਐਸਐਮਓ ਡਾ. ਬੀਕੇ ਧਵਨ ਦੀ ਰਹਿਨੁਮਾਈ ਹੇਠ ਹੋਏ ਇਸ ਸੈਮੀਨਾਰ ਵਿੱਚ ਡਾ. ਪੂਨਮ ਗੁਪਤਾ, ਡਾ. ਪਰਦੀਪ ਸਿੰਘ, ਡਾ ਸ਼ਰਮਾ, ਰੁਪਿੰਦਰ ਕੋਰ, ਏ ਕੋਰ ਆਸਾ ਵਰਕਰ, ਯਾਦਵਿੰਦਰ ਸਿੰਘ ਮੇਲ ਵਰਕਰ ਅਤੇ ਬੀ.ਈ.ਈ ਦਲਜੀਤ ਕੋਰ ਨੇ ਪਰਿਵਾਰ ਨਿਯੋਜਨ ਪ੍ਰੋਗਰਾਮ ਦੇ ਸਾਧਨਾ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਅਤੇ ਸਰਕਾਰ ਵੱਲੋ ਇਸ ਪ੍ਰੋਗਰਾਮ ਤਹਿਤ ਚਲਾਈ ਜਾ ਰਹੀਆ ਸਕੀਮਾ ਬਾਰੇ ਜਾਗਰੂਕ ਕੀਤਾ ਗਿਆ। ਉਨਾਂ ਐਨ.ਐਸ.ਵੀ ਮਰਦਾ ਲਈ, ਔਰਤਾ ਲਈ ਪੀ.ਪੀ.ਆਈ.ਯੂ.ਸੀ.ਡੀ ਅਤੇ ਨਲ-ਬੰਦੀ ਅਪਰੇਸ਼ਨ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਤੋ ਇਲਾਵਾ ਪਰਿਵਾਰ ਨਿਯੋਜਨ ਦੇ ਕੱੱਚੇ ਸਾਧਨਾ ਜਿਵੇਂ ਸੀ.ਸੀ, ਔਰਲ ਪੀਲਜ ਸਬੰਧੀ ਵੀ ਵਿਸਥਾਰ ਦੱਸਿਆ ਗਿਆ। ਉਨਾਂ ਕਿਹਾ ਕਿ ਸਰਕਾਰੀ ਸਿਹਤ ਕੇਂਦਰਾਂ ਵਿੱਚ ਉਕਤ ਵਿਧੀਆ ਦੀ ਮੁਫਤ ਸਹੂਲਤ ਹੈ। ਜਿਨਾਂ ਦਾ ਫਾਇਦਾ ਉਠਾ ਕੇ ਪਰਿਵਾਰ ਨੂੰ ਸੀਮਤ ਰੱਖਿਆ ਜਾ ਸਕਦਾ ਹੈ ਅਤੇ ਅਬਾਦੀ ਉੱਤੇ ਕੰਟਰੋਲ ਕੀਤਾ ਜਾ ਸਕਦਾ ਹੈ।

Share Button

Leave a Reply

Your email address will not be published. Required fields are marked *