ਕਾਲੇ ਧੰਨ ਖ਼ਿਲਾਫ਼ ਈ.ਡੀ. ਦਾ ਵੱਡਾ ਅਪਰੇਸ਼ਨ

ss1

ਕਾਲੇ ਧੰਨ ਖ਼ਿਲਾਫ਼ ਈ.ਡੀ. ਦਾ ਵੱਡਾ ਅਪਰੇਸ਼ਨ

ਨਵੀਂ ਦਿੱਲੀ : ਕਾਲੇ ਧਨ ਖ਼ਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਅੱਜ ਦੇਸ਼ ਭਰ ‘ਚ ਛਾਪੇਮਾਰੀ ਜਾਰੀ ਹੈ। ਈ.ਡੀ. ਦੇ ਅਧਿਕਾਰੀਆਂ ਨੇ ਇੱਕੋ ਵੇਲੇ 16 ਰਾਜਾਂ ‘ਚ 300 ਫ਼ਰਜ਼ੀ ਕੰਪਨੀਆਂ ‘ਤੇ ਧਾਵਾ ਬੋਲਿਆ ਹੈ। ਛਾਪੇਮਾਰੀ ‘ਚ ਈ.ਡੀ. ਨੇ ਹੈਦਰਾਬਾਦ ਦੀ ਵਿਸ਼ਵ ਜਿਉਤੀ ਰਿਅਲਟਰਸ ਪ੍ਰਾਈਵੇਟ ਲਿਮਟਿਡ ਸਮੇਤ ਕਈ ਕੰਪਨੀਆਂ ਦੀ 3.04 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਇਨ੍ਹਾਂ ਕੰਪਨੀਆਂ ‘ਤੇ ਦੋਸ਼ ਹੈ ਕਿ ਨੋਟ ਬੰਦੀ ਤੋਂ ਬਾਅਦ ਕਾਲੇ ਧਨ ਨੂੰ ਵਿਦੇਸ਼ਾਂ ‘ਚ ਭੇਜ ਰਹੀਆਂ ਸਨ।

  ਇਸ ਤੋਂ ਇਲਾਵਾ ਈ ਡੀ ਦੀ ਛਾਪੇਮਾਰੀ ਵਿੱਚ ਮੁੰਬਈ ਵਿੱਚ ਜਗਦੀਸ਼ ਪੁਰੋਹਿਤ ਨਾਮਕ ਇੱਕ ਸ਼ਖ਼ਸ ਦੇ ਪਤੇ ਤੋਂ 700 ਫ਼ਰਜ਼ੀ ਕੰਪਨੀਆਂ ਹੋਣ ਦਾ ਪਤਾ ਲੱਗਾ ਹੈ। ਸੂਤਰਾਂ ਦੇ ਅਨੁਸਾਰ ਇੱਥੋਂ ਬਰਾਮਦ ਹੋਏ ਦਸਤਾਵੇਜ਼ਾਂ ਵਿੱਚ ਐਨ ਸੀ ਪੀ ਦੇ ਆਗੂ ਛਗਨ ਭੁਜਬਲ ਦੇ 46 ਕਰੋੜ ਦੀ ਐਂਟਰੀ ਦਾ ਪਤਾ ਲੱਗਾ ਹੈ।

  ਈ ਡੀ ਦੇ ਛਾਪੇ ਦਿੱਲੀ, ਮੁੰਬਈ, ਕੋਲਕਾਤਾ, ਚੰਡੀਗੜ੍ਹ, ਪਟਨਾ, ਬੰਗਲੌਰ, ਚੇਨਈ , ਕੋਚੀ ਅਤੇ ਹੈਦਰਾਬਾਦ ਵਰਗੇ ਸ਼ਹਿਰਾਂ ਵਿੱਚ ਪੈ ਰਹੇ ਹਨ। ਯਾਦ ਰਹੇ ਕਿ 31 ਮਾਰਚ ਤੱਕ ਦੇਸ਼ ਤੋਂ ਬਾਹਰ ਰਹਿ ਰਹੇ ਲੋਕਾਂ ਦੇ ਲਈ ਪੁਰਾਣੇ ਨੋਟ ਬਦਲਣ ਦਾ ਅੰਤਿਮ ਮੌਕਾ ਸੀ। ਇਹ ਮਿਆਦ ਪੂਰੀ ਹੋਣ ਤੋਂ ਬਾਅਦ ਈ ਡੀ ਨੇ ਛਾਪੇਮਾਰੀ ਦੀ ਮੁਹਿੰਮ ਸ਼ੁਰੂ ਕੀਤੀ ਹੈ। ਏਬੀਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਈ ਡੀ ਦੇ ਨਿਰਦੇਸ਼ਕ ਕਰਨੈਲ ਸਿੰਘ ਨੇ ਆਖਿਆ ਹੈ ਕਿ ਕਾਲੇ ਧੰਨ ਦੀ ਖੇਡ ਵਿੱਚ ਜੋ ਵੀ ਵਿਅਕਤੀ ਸ਼ਾਮਲ ਹੋਇਆ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Share Button

Leave a Reply

Your email address will not be published. Required fields are marked *