ਕਾਲੇ ਧਨ ਨੂੰ ਸਫੇਦ ਕਰਨ ਵਾਲੀ ਕੈਸ਼ੀਅਰ ਸਸਪੈਂਡ

ss1

ਕਾਲੇ ਧਨ ਨੂੰ ਸਫੇਦ ਕਰਨ ਵਾਲੀ ਕੈਸ਼ੀਅਰ ਸਸਪੈਂਡ

ਸੰਗਰੂਰ: ਨੋਟਬੰਦੀ ਤੋਂ ਬਾਅਦ ਕਾਲੇ ਧਨ ਨੂੰ ਸਫੇਦ ਕਰਨ ਲਈ ਧੂਰੀ ਦੀ ਸਟੇਟ ਬੈਂਕ ਆਫ ਇੰਡੀਆ ਬੈਂਕ ‘ਚ ਚੱਲ ਰਹੇ ਗੋਰਖਧੰਦੇ ਦਾ ਖੁਲਾਸਾ ਹੋਣ ਤੋਂ ਬਾਅਦ ਕਾਰਵਾਈ ਹੋਈ ਹੈ। ਮਨਰੇਗਾ ਮਜ਼ਦੂਰਾਂ ਦੇ ਖਾਤੇ ‘ਚ ਕਾਲਾ ਧਨ ਜਮ੍ਹਾਂ ਕਰਵਾਉਣ ਤੇ ਕਢਵਾਉਣ ਦੇ ਮਾਮਲੇ ‘ਚ ਬੈਂਕ ਕੈਸ਼ੀਅਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਬੈਂਕ ਮੈਨੇਜਰ ਰਾਜੇਸ਼ ਮੁਤਾਬਕ ਪਿੰਡ ਰਾਜੋਮਾਜਰਾ ਦੇ 17 ਖਾਤਿਆਂ ਨੂੰ ਲੈ ਕੇ ਗੜਬੜ ਘੁਟਾਲਾ ਹੋਣ ਦੀ ਸ਼ਿਕਾਇਤ ਆਈ ਸੀ। ਇਸ ‘ਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਪਤਾ ਲੱਗਾ ਕਿ ਜਿਸ ਬੈਂਕ ਆਈ.ਡੀ. ਦੀ ਵਰਤੋਂ ਕਰ ਖਾਤਿਆਂ ‘ਚ ਟ੍ਰਾਂਜ਼ੈਕਸ਼ਨਾਂ ਕੀਤੀਆਂ ਗਈਆਂ ਹਨ, ਉਹ ਬੈਂਕ ਕੈਸ਼ੀਅਰ ਦੀਪਸ਼ਿਖਾ ਦੀ ਹੈ। ਅਜਿਹੇ ‘ਚ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਦਰਅਸਲ ਸੰਗਰੂਰ ਦੇ ਧੂਰੀ ਇਲਾਕੇ ਦੇ ਪਿੰਡ ਰਾਜੋਮਾਜਰਾ ਦੇ ਕਰੀਬ 150 ਮਨਰੇਗਾ ਮਜਦੂਰਾਂ ਦੇ ਜਨਧਨ ਖਾਤਿਆਂ ‘ਚ ਖੁਦ ਹੀ ਪੈਸਾ ਜਮ੍ਹਾਂ ਕਰ ਕੇ ਕਢਵਾ ਲਿਆ ਗਿਆ ਸੀ। ਜਦ ਇਸ ਗੋਰਖਧੰਦੇ ਦਾ ਸ਼ਿਕਾਰ ਹੋਏ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਬੈਂਕ ਨੂੰ ਘੇਰ ਕੇ ਪ੍ਰਦਰਸ਼ਨ ਕੀਤਾ ਸੀ। ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Share Button

Leave a Reply

Your email address will not be published. Required fields are marked *