” ਕਾਲੇ ਕਾਂ “

ss1

” ਕਾਲੇ ਕਾਂ “

” ਆ ਬਈ ਹੁਣ ਤਾਂ ਤੇਰੀਆਂ ਪੰਜੇ ਘਿਓ ‘ਚ’ ਨੇ ਜਦ ਕੇ ਤੁਹਾਡੀ ਸਰਕਾਰ ਆ ਗਈ । ਗੁਆਂਢੀ ” ਗੋੋੋੋਪੀ ” ਨੇ ਪੂਲੀ ਤੇ ਖੜੇ ” ਮੀਤ ” ਨੂੰ ਕਿਹਾ ।

              ਕਾਹਦੀਆਂ ਸਰਕਾਰਾਂ ਨੇ ਵੀਰਾਂ  ਇਹ ਤਾਂ  ਕਾਲੇ ਕਾਵਾਂ ਦੀਆਂ ਸਰਕਾਰਾਂ ਨੇ ਗਰੀਬਾਂ ਦੇ ਬੱਚਿਆਂ ਦਾ ਹੱਕ ਵੀ ਆਪ ਹੀ ਖਾ ਜਾਂਦੇ ਨੇ , ਕੱਲ੍ਹ ਮੇਰਾ ਮੁੰਡਾ ਪਹਿਲੇ ਦਿਨ ਸਰਕਾਰੀ ਨੌਕਰੀ ਤੇ ਗਿਆ  ,, ਸਾਰਾ ਟੱਬਰ ਬਹੁਤ ਖੁਸ਼ੀ ਮਨਾ ਰਿਹਾ ਸੀ , ਲੈਕਿਨ ਆਸਾ ਦਾ ਬੰਨ੍ਹ ਉਂਦੋ ਟੁੱਟ ਗਿਆ  , ਜਦੋਂ ਦਫਤਰ ਵਿਚੋਂ ਮੁੰਡੇ ਨੇ ਫੋਨ ਕੀਤਾ ਬਾਪੂ ਨੌਕਰੀ ਨਹੀਂ ਮਿਲੀ , ਕੀ ਗੱਲ ਹੋਈ ਪੁੱਤ ਮੇਰੀ ਜਗ੍ਹਾ ਤੇ ” ਮੰਤਰੀ ” ਨੇ ਫੋਨ ਕਰਕੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਨੌਕਰੀ ਤੇ ਲੱਗਵਾ ਦਿੱਤਾ ।
              ” ਸਾਰਾ ਟੱਬਰ ਨਰਾਸ਼ ਹੋ ਕੇ ਬੈਠ ਗਿਆ “
  ਇੱਥੇ ਤਾਂ ਚਾਰੇ ਪਾਸੇ ਕਾਲੇ ਕਾਵਾਂ ਦੀਆਂ ਡਾਰਾਂ ਬੈਠੀਆਂ ਨੇ ਜੋ ਭਰੇ ਮੂੰਹ ਵਿੱਚ ਵੀ ਬੁਰਕੀਆਂ ਤੁੰਨੀ ਜਾਂ ਰਹੇ ਨੇ ਪਰ ਇੱਕ ਵੀ ਬੁਰਕੀ ਥੱਲੇ ਨਹੀਂ ਡਿੱਗਣ ਦਿੰਦੇ, ਇਹ ਕਾਲੇ ਕਾਂ ਕਿਸੇ ਹੋਰ ਦੀ ਭੁੱਖ ਨਹੀਂ ਮਿਟਾ ਸਕਦੇ । “ਮੀਤ” ਦੇ ਦਰਦ ਭਰੇ ਬੋਲ ਸੁਣ ਕੇ” ਗੋਪੀ ” ਪੱਥਰ ਦੇ ਬੁੱਤ ਦੀ  ਤਰ੍ਹਾਂ ਖੜ੍ਹਾ ਹੀ ਰਹਿ ਗਿਆ ।
ਹਾਕਮ ਸਿੰਘ ਮੀਤ ਬੌਂਦਲੀ
” ਮੰਡੀ ਗੋਬਿੰਦਗੜ੍ਹ “
Share Button

Leave a Reply

Your email address will not be published. Required fields are marked *