ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਕਾਲੀ ਮਿਰਚ ਖਾਣ ਨਾਲ ਖਤਮ ਹੁੰਦੀਆਂ ਨੇ ਕਈ ਬਿਮਾਰੀਆਂ

ਕਾਲੀ ਮਿਰਚ ਖਾਣ ਨਾਲ ਖਤਮ ਹੁੰਦੀਆਂ ਨੇ ਕਈ ਬਿਮਾਰੀਆਂ

ਫੈਟ ਘੱਟ ਕਰਨਾ

ਕਾਲੀ ਮਿਰਚ ਅਤੇ ਗੁਨਗੁਨੇ ਪਾਣੀ ਸ਼ਰੀਰ `ਚ ਵਧਿਆ ਹੋਇਆ ਫੈਟ ਘੱਟ ਕਰਦੀ ਹੈ। ਇਸ ਦੇ ਨਾਲ ਹੀ ਕੈਲੋਰੀ ਨੂੰ ਬਰਨ ਕਰਕੇ ਵਜਨ ਘੱਟ ਕਰਨ `ਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਜੁਕਾਮ ਹੋਣ `ਤੇ ਕਾਲੀ ਮਿਰਚ ਗਰਮ ਦੁੱਧ ਨਾਲ ਮਿਲਾਕੇ ਪੀਣ ਨਾਲ ਅਰਾਮ ਮਿਲਦਾ ਹੈ। ਇਸ ਤੋਂ ਇਲਾਵਾ ਜੁਕਾਮ ਬਾਰ-ਬਾਰ ਹੁੰਦਾ ਹੈ, ਛਿੱਕਾਂ ਲਗਾਤਾਰ ਜਾਰੀ ਹਨ ਤਾਂ ਕਾਲੀ ਮਿਰਚ ਦੀ ਗਿਣਤੀ ਇਕ ਤੋਂ ਸ਼ੁਰੂ ਕਰਕੇ ਰੋਜ਼ ਇਕ ਵਧਾਉਂਦੇ ਹੋਏ ਪੰਦਰਾਂ ਤੱਕ ਲੈ ਜਾਵੇ ਫਿਰ ਪ੍ਰਤੀ ਇਕ ਘਟਾਉਂਦੇ ਜਾਵੇ ਪੰਦਰਾਂ ਤੋਂ ਇਕ `ਤੇ ਆਵੇ। ਇਸ ਤਰ੍ਹਾਂ ਜੁਕਾਮ ਦੀ ਪ੍ਰੇਸ਼ਾਨੀ `ਚ ਆਰਾਮ ਮਿਲੇਗਾ।

 

ਕਬਜ਼ ਦੂਰ ਕਰਦੀ ਹੈ

ਕਬਜ਼ ਦੇ ਰੋਗੀਆਂ ਲਈ ਪਾਣੀ ਦੇ ਨਾਲ ਕਾਲੀ ਮਿਰਚ ਦੀ ਵਰਤੋਂ ਕਰਨਾ ਕਾਫੀ ਲਾਭਦਾਇਕ ਹੁੰਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਕ ਕੱਪ ਪਾਣੀ `ਚ ਨਿੰਬੂ ਦਾ ਰਸ ਅਤੇ ਕਾਲੀ ਮਿਰਚ ਦਾ ਚੂਰਣ ਅਤੇ ਲੂਣ ਪਾਕੇ ਪੀਣ ਨਾਲ ਗੈਸ ਤੇ ਕਬਜ਼ ਦੀ ਸਮੱਸਿਆ ਕੁਝ ਹੀ ਦਿਨਾਂ `ਚ ਠੀਕ ਹੋ ਜਾਂਦੀ ਹੈ।

 

ਸ਼ਰੀਰਕ ਸਮਰਥਾ ਵਧਦੀ ਹੈ

ਗੁਨਗੁਨੇ ਪਾਣੀ ਨਾਲ ਕਾਲੀ ਮਿਰਚ ਦੀ ਵਰਤੋਂ ਕਰਨ ਨਾਲ ਸ਼ਰੀਰਕ ਸਮਰਥਾ ਵਧਦੀ ਹੈ। ਨਾਲ ਹੀ ਸ਼ਰੀਰ `ਚ ਪਾਣੀ ਦੀ ਕਮੀ `ਤੇ ਕੰਟਰੋਲ ਹੁੰਦਾ ਹੈ। ਇਹ ਸ਼ਰੀਰ ਦੇ ਅੰਦਰ ਦੀ ਐਸਡੀਟੀ ਦੀ ਸਮੱਸਿਆ ਨੂੰ ਹੀ ਖਤਮ ਕਰਦਾ ਹੈ।

ਡੀਹਾਈਡਰੇਸ਼ਨ

ਜੇਕਰ ਤੁਹਾਨੂੰ ਡੀਹਾਈਡਰੇਸ਼ਨ ਦੀ ਸਮੱਸਿਆ ਹੈ ਤਾਂ ਕਾਲੀ ਮਿਰਚ ਦੀ ਗੁਨਗੁਨੇ ਪਾਣੀ ਨਾਲ ਵਰਤੋਂ ਕਰਨ ਨਾਲ ਸ਼ਰੀਰ `ਚ ਪਾਣੀ ਦੀ ਕਮੀ ਨਹੀਂ ਹੁੰਦੀ। ਇਸ ਨਾਲ ਥਕਾਨ ਦਾ ਅਨੁਭਵ ਵੀ ਨਹੀਂ ਹੁੰਦਾ। ਇਸਦੇ ਨਾਲ ਹੀ ਚਮੜੀ `ਚ ਵੀ ਰੁਖਾਪਨ ਨਹੀਂ ਆਉਂਦਾ।

Leave a Reply

Your email address will not be published. Required fields are marked *

%d bloggers like this: