‘ਕਾਲਾ’ ਦਾ ਟਰੇਲਰ ਰਿਲੀਜ਼, ਰਜਨੀਕਾਂਤ ਨਾਲ ਲੜਦੇ ਦਿਖੇ ਨਾਨਾ ਪਾਟੇਕਰ

ss1

‘ਕਾਲਾ’ ਦਾ ਟਰੇਲਰ ਰਿਲੀਜ਼, ਰਜਨੀਕਾਂਤ ਨਾਲ ਲੜਦੇ ਦਿਖੇ ਨਾਨਾ ਪਾਟੇਕਰ

ਬਾਲੀਵੁੱਡ ਸੁਪਰਸਟਾਰ ਰਜਨੀਕਾਂਤ ਦੀ ਫਿਲਮ ‘ਕਾਲਾ’ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਫਿਲਮ ਦੇ ਟਰੇਲਰ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਸ ‘ਤ ਰਜਨੀਕਾਂਤ ਮੁੰਬਈ ਦੇ ਇਕ ਧਾਰਾਵੀ ਗੈਂਗਸਟਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੇ ਹਨ। ਫਿਲਮ ਦੇ ਟਰੇਲਰ ਨੂੰ ਤਮਿਲ, ਤੇਲੁਗੁ ਤੇ ਹਿੰਦੀ ਭਾਸ਼ਾਵਾਂ ‘ਚ ਵੀ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਫਿਲਮ ਦੇ ਹਿੰਦੀ ਟੀਜ਼ਰ ਨੂੰ ਵੀ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਲੋਕਾਂ ਨੂੰ ਖੂਬ ਪਸੰਦ ਕੀਤਾ ਸੀ। ਫਿਲਮ ਦੇ ਟਰੇਟਰ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਨਾਨਾ ਪਾਟੇਕਰ ਨੇ ਇਸ ਫਿਲਮ ‘ਚ ਰਾਜਨੇਤਾ ਦੀ ਭੂਮਿਕਾ ਨਿਭਾਈ ਹੈ, ਜਦੋਂਕਿ ਰਜਨੀਕਾਂਤ ਫਿਰ ਤੋਂ ਗਰੀਬਾਂ ਦਾ ਮਸੀਹਾ ਬਣ ਕੇ ਸਾਹਮਣੇ ਆਉਂਦੇ ਹਨ।
ਦੱਸਣਯੋਗ ਹੈ ਕਿ ਫਿਲਮ ‘ਚ ਰਤਨੀਕਾਂਤ ਨਾਲ ਹੁਮਾ ਕੁਰੈਸ਼ੀ, ਨਾਨਾ ਪਾਟੇਕਰ ਤੇ ਅੰਜਲੀ ਪਾਟਿਲ ਮੁੱਖ ਭੂਮਿਕਾ ‘ਚ ਹਨ। ‘ਕਾਲਾ’ ਦਾ ਨਿਰਦੇਸ਼ਨ ਪੀਏ ਰੰਜੀਤ ਕਰ ਰਹੇ ਹਨ ਅਤੇ ਅਭਿਨੇਤਾ ਧਨੁਸ਼ ਨੇ ਇਸਨੂੰ ਪ੍ਰੋਡਿਊਸ ਕੀਤਾ ਹੈ। ਇਹ ਫਿਲਮ 7 ਜੂਨ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

Share Button