ਕਾਲਜ ਵਿਖੇ ਕਿਸਾਨੀ ਸੰਕਟ ਉੱਤੇ ਇੱਕ ਰੋਜ਼ਾ ਅੰਤਰ-ਰਾਸਟਰੀ ਸੈਮੀਨਾਰ ਕਰਵਾਇਆ ਗਿਆ

ss1

ਕਾਲਜ ਵਿਖੇ ਕਿਸਾਨੀ ਸੰਕਟ ਉੱਤੇ ਇੱਕ ਰੋਜ਼ਾ ਅੰਤਰ-ਰਾਸਟਰੀ ਸੈਮੀਨਾਰ ਕਰਵਾਇਆ ਗਿਆ

ਮੂਨਕ 12 ਮਾਰਚ( ਸੁਰਜੀਤ ਸਿੰਘ ਭੁਟਾਲ) ਯੂਨੀਵਰਸਿਟੀ ਕਾਲਜ, ਮੂਨਕ (ਸੰਗਰੂਰ) ਵਿਖੇ ਇੱਕ ਰੋਜਾ ‘ਖੇਤੀਬਾੜੀ ਸੰਕਟ ਅਤੇ ਪੰਜਾਬ ਵਿੱਚ ਕਿਸਾਨ ਆਤਮ ਹੱਤਿਆਵਾਂ : ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਵਾਤਾਵਰਨਿਕ ਮੁੱਦਿਆਂ ਉੱਤੇ ਅੰਤਰ-ਰਾਸਟਰੀ ਸੈਮੀਨਾਰ ਕਰਵਾਇਆ ਗਿਆ । ਇਸ ਵਿੱਚ ਪ੍ਰਧਾਨਗੀ ਭਾਸ਼ਣ ਡਾ. ਧਿਆਨ ਕੌਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਸ. ਅਮਰਦੀਪ ਸਿੰਘ ਰਾਏ (ਆਈ.ਪੀ.ਐਸ.) ਆਈ.ਜੀ. ਪਟਿਆਲਾ ਰੇਂਜ, ਤੇ ਡਾ. ਜਤਿੰਦਰ ਸਿੱਧੂ ਸੈਕਟਰੀ, ਐਜੂਕੇਸ਼ਨ ਐਸ.ਜੀ.ਪੀ.ਸੀ. ਵਿਸ਼ੇਸ ਤੌਰ ਤੇ ਭਾਸ਼ਣ ਦਿੱਤਾ।
ਇਸ ਸੈਮੀਨਾਰ ਦੇ ਵਿਸ਼ੇ ਦਾ ਕੂੰਜੀਵਤ ਭਾਸ਼ਣ ਡਾ. ਵਰਿੰਦਰਪਾਲ ਸਿੰਘ, ਪ੍ਰੋਫੈਸਰ ਆਫ ਐਮੀਨੈਂਸ (ਇਕੋਨੋਮਿਕ ਥਿਊਰੀ) ਪੰਜਾਬੀ ਯੂਨੀਵਰਸਿਟੀ, ਪਟਿਅਆਲਾ ਨੇ ਦਿੱਤਾ । ਇਸ ਵਿਸ਼ੇ ਦੇ ਮੁੱਖ ਅੰਤਰ-ਰਾਸ਼ਟਰੀ ਤੌਰ ਤੇ ਪੁੱਜੇ ਮੁੱਖ ਬੁਲਾਰੇ ਇੰਦਰਜੀਤ ਸਿੰਘ ਜੇਜੀ, ਕੌਰਨਲ ਯੂਨੀਵਰਸਿਟੀ, ਨਿਊਯਾਰਕ ਅਤੇ ਪ੍ਰਭ ਕੈਂਥ, ਡਾਇਰੈਕਟਰ, ਪਲੈਨਟ ਵਨ ਫਾਊਂਡੇਸ਼ਨ, ਕਨੈਡਾ ਨੇ ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕੀਤੇ । ਡਾ. ਲਖਵਿੰਦਰ ਸਿੰਘ ਮੁੱਖੀ ਅਰਥ-ਸ਼ਾਸਤਰ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਡਾ. (ਪ੍ਰੋ) ਅਨੁਪਮਾ ਨੇ ਆਪਣੇ ਵਿਚਾਰ ਸਾਝੇ ਕੀਤੇ ਅਤੇ ਇਹਨਾਂ ਵਿੱਚ ਭੁਪਿੰਦਰ ਸਿੰਘ ਮਾਨ, ਭਾਰਤੀ ਕਿਸਾਨ ਯੂਨੀਅਨ ਦੇ ਰਾਸਟਰੀ ਪ੍ਰਤੀਨਿੱਧ ਨੇ ਸ਼ਿਰਕਤ ਕੀਤੀ। ਡਾ. ਸੁਖਪਾਲ ਸਿੰਘ, ਆਈ.ਆਈ.ਐਮ. ਅਹਿਮਦਾਬਾਦ ਤੋਂ ਵਿਸ਼ੇਸ ਤੌਰ ਤੇ ਪਹੁੰਚੇ, ਤੇ ਇਹਨਾਂ ਤੋਂ ਇਲਾਵਾ ਅੱਸੀ ਤੋਂ ਵੱਧ ਵੱਖਰੇ-ਵੱਖਰੇ ਪਰਚੇ ਪੇਸ਼ ਕੀਤੇ।

ਅੰਤ ਵਿੱਚ ਡਾ. ਸੁਖਪਾਲ ਸਿੰਘ ਨੇ ਸਾਰੇ ਸੈਮੀਨਾਰ ਦੇ ਤੱਤ ਪੇਸ ਕੀਤੇ ਅਤੇ ਸੈਮੀਨਾਰ ਦੀ ਸਮਾਪਤੀ ਕੀਤੀ । ਪ੍ਰਿੰਸੀਪਲ ਡਾ. ਰਾਜਿੰਦਰ ਸਿੰਘ, ਪ੍ਰਿੰਸੀਪਲ ਯੂਨੀਵਰਸਿਟੀ ਕਾਲਜ, ਮੂਨਕ (ਸੰਗਰੂਰ) ਨੇ ਕਾਲਜ ਪਹੁੰਚੇ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ । ਸੈਮੀਨਾਰ ਦੇ ਅਖੀਰ ਵਿੱਚ ਅੰਤਰ-ਰਾਸਟਰੀ ਸੈਮੀਨਾਰ ਦੀ ਕਨਵੀਨਰ ਡਾ. ਗੀਤ ਲਾਂਬਾ ਨੇ ਸਾਰੇ ਮਹਿਮਾਨਾਂ ਦਾ ਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ ।

Share Button

Leave a Reply

Your email address will not be published. Required fields are marked *