ਕਾਲਜ ਦੀਆਂ ਲੜਕੀਆਂ ਨਾਲ ਛੇੜਖਾਨੀ ਦੇ ਦੋਸ਼ ‘ਚ 32 ਨਾਮਜ਼ਦ
ਕਾਲਜ ਦੀਆਂ ਲੜਕੀਆਂ ਨਾਲ ਛੇੜਖਾਨੀ ਦੇ ਦੋਸ਼ ‘ਚ 32 ਨਾਮਜ਼ਦ
ਮੋਗਾ : ਕਾਲਜ ਅੰਦਰ ਦਾਖਲ ਹੋ ਕੇ ਗਾਲੀ-ਗਲੋਚ ਕਰਕੇ ਕਾਲਜ ਦੀਆਂ ਕੁੜੀਆਂ ਨਾਲ ਛੇੜਖਾਨੀ ਤੇ ਗ਼ਲਤ ਵਿਵਹਾਰ ਕਰਨ ਤੇ ਟੀਚਰ ਸਟਾਫ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ‘ਚ ਪੁਲਿਸ ਵੱਲੋਂ 30 ਅਣਪਛਾਤਿਆਂ ਸਣੇ 32 ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਅਜੀਤਵਾਲ ਦੇ ਸਹਾਇਕ ਥਾਣੇਦਾਰ ਸੁਲੱਖਣ ਸਿੰਘ ਨੇ ਦੱਸਿਆ ਕਿ ਰਵੀ ਕੁਮਾਰ ਪਿ੫ੰਸੀਪਲ ਪੋਲੀਟੈਕਨੀਕਲ ਐੱਮ.ਐੱਲ. ਐੱਮ. ਕਾਲਜ ਕਿਲੀਚਾਹਲ ਨੇ ਪੁਲਿਸ ਨੂੰ ਦਰਜ ਕਰਾਏ ਬਿਆਨ ‘ਚ ਕਿਹਾ ਕਿ ਦਿਲਪ੍ਰੀਤ ਸਿੰਘ ਵਾਸੀ ਸਲਾਮਪੁਰਾ (ਸਿੱਧਵਾਂਬੇਟ), ਕਰਮ ਸਿੰਘ ਵਾਸੀ ਗਿੱਦੜਵਿੰਡੀ ਅਤੇ 30 ਅਣਪਛਾਤੇ ਵਿਅਕਤੀ ਕਾਲਜ ਦੇ ਗੇਟ ‘ਤੇ ਪ੫ਧਾਨਗੀ ਦਾ ਪੋਸਟਰ ਲਗਾਉਂਦੇ ਹੋਏ ਨਾਅਰੇਬਾਜ਼ੀ ਕਰ ਰਹੇ ਸਨ ਜਿਨ੍ਹਾਂ ਨੂੰ ਰੋਕਣ ‘ਤੇ ਉਹ ਕਾਲਜ ਦਾ ਗੇਟ ਟੱਪ ਕੇ ਅੰਦਰ ਆ ਗਏ ਤੇ ਮੇਨ ਗੇਟ ਦਾ ਤਾਲਾ ਤੋੜ ਦਿੱਤਾ ਅਤੇ ਨਾਅਰੇ ਲਗਾਉਂਦੇ ਹੋਏ ਅਤੇ ਗੰਦੀਆਂ ਗਾਲ੍ਹਾਂ ਕੱਢਦੇ ਹੋਏ ਕਾਲਜ ਅੰਦਰ ਦਾਖਲ ਹੋ ਕੇ ਗਏ ਅਤੇ ਕਾਲਜ ਦੀਆਂ ਕੁੜੀਆਂ ਨਾਲ ਛੇੜਖਾਨੀ ਅਤੇ ਗ਼ਲਤ ਵਿਵਹਾਰ ਕੀਤਾ ਅਤੇ ਟੀਚਰ ਸਟਾਫ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।