Tue. Apr 23rd, 2019

ਕਾਰ ਸਵਾਰ ਲੁਟੇਰੇ ਦੁਕਾਨਦਾਰ ਪਾਸੋਂ 20 ਹਜਾਰ ਤੇ ਲੈਪਟੋਪ ਲੈ ਕੇ ਫਰਾਰ

ਕਾਰ ਸਵਾਰ ਲੁਟੇਰੇ ਦੁਕਾਨਦਾਰ ਪਾਸੋਂ 20 ਹਜਾਰ ਤੇ ਲੈਪਟੋਪ ਲੈ ਕੇ ਫਰਾਰ

ਭਿੱਖੀਵਿੰਡ 23 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਬੀਤੀ ਰਾਤ ਕਸਬਾ ਭਿੱਖੀਵਿੰਡ ਦੇ ਮੇਂਨ ਚੌਕ ਤੋਂ ਕੁਝ ਦੂਰੀ ਸਥਿਤ ਲਕਛਮੀ ਕਲਾਥ ਹਾਊਸ ਦੇ ਮਾਲਕ ਪਾਸੋਂ ਕਾਰ ਸਵਾਰ ਦੋ ਲੁਟੇਰੇ ਪਿਸਤੌਲ ਦੀ ਨੌਕ ‘ਤੇ 20 ਹਜਾਰ ਰੁਪਏ ਨਕਦ ਤੇ ਲੈਪਟੋਪ ਖੋਹ ਕੇ ਫਰਾਰ ਹੋ ਗਏ।
ਲੁੱਟ ਦਾ ਸ਼ਿਕਾਰ ਦੁਕਾਨਦਾਰ ਸ਼ੁਭਾਸ਼ ਚੰਦਰ ਪੁੱਤਰ ਗੁਲਜਾਰੀ ਲਾਲ ਵਾਸੀ ਕੱਕੜ ਮਹੁੱਲਾ ਭਿੱਖੀਵਿੰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਤੇ ਮੇਰਾ ਲੜਕਾ ਦੁਕਾਨ ‘ਤੇ ਮੌਜੂਦ ਸਨ ਤਾਂ ਰਾਤ 8 ਵਜੇ ਦੇ ਕਰੀਬ ਚਿੱਟੇ ਰੰਗ ਦੀ ਸਵਿਫਟ ਕਾਰ ਦੁਕਾਨ ਅੱਗੇ ਰੁਕੀ, ਜਿਸ ਵਿਚੋਂ ਇਕ ਵਿਅਕਤੀ ਉਤਰ ਕੇ ਸਾਡੀ ਦੁਕਾਨ ਅੰਦਰ ਆਇਆ, ਜਿਸ ਨੇ ਮੂੰਹ ਰੁਮਾਲ ਨਾਲ ਬੰਨਿਆ ਹੋਇਆ ਸੀ, ਨੇ ਆਉਦਿਆਂ ਹੀ ਸਾਡੇ ਉਤੇ ਪਿਸਤੋਲ ਤਾਣ ਕੇ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਸਭ ਕੁਝ ਹਵਾਲੇ ਕਰਨ ਲਈ ਆਖਿਆ ਤਾਂ ਅਸੀ ਡਰ ਗਏ, ਉਸ ਸਮੇਂ ਲੁਟੇਰਾ ਲੈਪਟੋਪ ਤੇ ਗੱਲੇ ਵਿਚ ਪਏ 20 ਹਜਾਰ ਰੁਪਏ ਨਕਦ ਖੋਹ ਕੇ ਆਪਣੇ ਸਾਥੀ ਨਾਲ ਕਾਰ ਰਾਂਹੀ ਖੇਮਕਰਨ ਵੱਲ ਨੂੰ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਭਿੱਖੀਵਿੰਡ ਪੁਲਿਸ ਮੁਲਾਜਮ ਘਟਨਾ ਸਥਾਨ ‘ਤੇ ਪਹੁੰਚੇਂ ਤੇ ਦੁਕਾਨਦਾਰ ਪਾਸੋਂ ਲੁੱਟ ਦੀ ਜਾਣਕਾਰੀ ਹਾਸਲ ਕਰਨ ਉਪਰੰਤ ਇਹ ਕਹਿ ਕੇ ਚੱਲੇ ਗਏ ਕਿ ਥਾਣਾ ਮੁਖੀ ਨੂੰ ਲੁੱਟ ਸੰਬੰਧੀ ਜਾਣਕਾਰੀ ਦੇ ਦਿੱਤੀ ਹੈ।
ਵਾਰਦਾਤ ਤੋਂ ਸਹਿਮੇ ਦੁਕਾਨਦਾਰ ਸੁਭਾਸ਼ ਚੰਦਰ ਨੇ ਪੁਲਿਸ ਜਿਲ੍ਹਾ ਤਰਨ ਤਾਰਨ ਦੇ ਐਸਐਸਪੀ ਦਰਸ਼ਨ ਸਿੰਘ ਮਾਨ ਤੋਂ ਮੰਗ ਕੀਤੀ ਕਿ ਲੁਟੇਰਿਆਂ ਦਾ ਪਤਾ ਲਗਾ ਕੇ ਇਨਸਾਫ ਦਿਵਾਇਆ ਜਾਵੇ। ਦੱਸਣਯੋਗ ਹੈ ਕਿ ਬੀਤੇ ਦੋ ਦਿਨ ਪਹਿਲਾਂ ਵੀ ਦੋ ਲੁਟੇਰਿਆਂ ਨੇ ਰਾਤ 9 ਵਜੇ ਦੇ ਕਰੀਬ ਘਰ ਦੇ ਬਾਹਰ ਖੜ੍ਹੇ ਨਰੇਸ਼ ਮਲਹੋਤਰਾ ਪਾਸੋਂ ਵੀ 40 ਹਜਾਰ ਰੁਪਏ ਖੋਹ ਲਏ ਸਨ।

Share Button

Leave a Reply

Your email address will not be published. Required fields are marked *

%d bloggers like this: