ਕਾਰ ਦੀ ਲਪੇਟ ’ਚ ਆ ਕੇ ਮਾਰੀ ਨਾਬਾਲਗ ਲੜਕੀ ਦੀ ਲਾਸ਼ ਸੜਕ ’ਤੇ ਰੱਖ ਦਿੱਤਾ ਧਰਨਾ

ss1

ਕਾਰ ਦੀ ਲਪੇਟ ’ਚ ਆ ਕੇ ਮਾਰੀ ਨਾਬਾਲਗ ਲੜਕੀ ਦੀ ਲਾਸ਼ ਸੜਕ ’ਤੇ ਰੱਖ ਦਿੱਤਾ ਧਰਨਾ
ਕਾਰ ਸਵਾਰ ਨੂੰ ਗ੍ਰਿਫ਼ਤਾਰ ਕਰ ਪਰਚਾ ਦਰਜ ਕਰਨ ਦੀ ਮੰਗ

17-11
ਭਦੌੜ 16 ਮਈ (ਵਿਕਰਾਂਤ ਬਾਂਸਲ) ਕਾਰ ਦੀ ਲਪੇਟ ’ਚ ਆ ਕੇ ਮਾਰੀ ਗਈ ਇਕ ਨਾਬਾਲਗ ਲੜਕੀ ਦੀ ਲਾਸ਼ ਨੂੰ ਅੱਜ ਬਰਨਾਲਾ ਬਾਜਾਖਾਨਾ ਰੋਡ ਤੇ ਰੱਖ ਕੇ ਨਾਥ ਬਰਾਦਰੀ ਦੇ ਲੋਕਾਂ ਨੇ ਧਰਨਾ ਲਾ ਕੇ ਰਸਤਾ ਜਾਮ ਕਰ ਦਿੱਤਾ। ਰਸਤਾ ਜਾਮ ਕਰਨ ਦੀ ਸੂਚਨਾ ਮਿਲਦੇ ਹੀ ਡੀਐਸਪੀ ਤਪਾ ਰਾਜ ਕਪੂਰ ਤੇ ਥਾਣਾ ਭਦੌੜ ਦੇ ਐਸਐਚਓ ਸਰਬਜੀਤ ਸਿੰਘ ਪੁਲਸ ਪਾਰਟੀ ਨਾਲ ਮੌਕੇ ਤੇ ਪਹੁੰਚ ਗਏ ਸਨ। ਇਸ ਦੌਰਾਨ ਲੜਕੀ ਤੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ। ਇਸ ਮੌਕੇ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਤੇ ਪਿਤਾ ਅੰਗਾ ਨਾਥ ਤੇ ਮਾਂ ਬੀਨਾਂ ਰਾਣੀ ਨੇ ਦੱਸਿਆ ਕਿ ਕੱਲ ਬਾਬਾ ਮਲਕੀਤ ਸਿੰਘ ਜੀ ਦੀ ਬਰਸੀ ਦੇ ਦੌਰਾਨ ਗੁਰਦੁਆਰਾ ਸਾਹਿਬ ਨੂੰ ਜਾਂਦੇ ਰਸਤੇ ’ਚ ਲਗਾਈ ਗਈ ਛਬੀਲ ਲੱਗੀ ਹੋਈ ਸੀ, ਜਿੱਥੇ ਉਨਾਂ ਦੀ ਨਾਬਾਲਗ ਧੀ ਪਾਣੀ ਪੀਣ ਗਈ ਸੀ। ਜਿਸ ਨੂੰ ਇਕ ਅਣਪਛਾਤੀ ਕਾਰ ਨੇ ਆਪਣੀ ਲਪੇਟ ਲੈ ਲਿਆ। ਜਿਸ ਕਰਕੇ ਉਹ ਕਾਰ ਥੱਲੇ ਆ ਕੇ ਕੁਚਲੀ ਗਈ। ਜਖਮੀ ਲੜਕੀ ਜਸਪ੍ਰੀਤ ਨੂੰ ਕੁਲਦੀਪ ਨਾਮ ਦਾ ਇਕ ਵਿਅਕਤੀ ਇਲਾਜ਼ ਲਈ ਲੜਕੀ ਨੂੰ ਹਸਪਤਾਲ ਲੈ ਕੇ ਗਿਆ ਸੀ। ਜਿੱਥੇ ਉਸਨੇ ਕਿਹਾ ਸੀ ਕਿ ਉਹ ਕਾਰ ਵਾਲੇ ਨੂੰ ਜਾਣਦਾ ਹੈ। ਪ੍ਰੰਤੂ ਇਲਾਜ਼ ਦੇ ਦੌਰਾਨ ਲੜਕੀ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਕੁਲਦੀਪ ਆਪਣੇ ਬਿਆਨ ਤੋਂ ਮੁੱਕਰ ਗਿਆ ਤੇ ਕਹਿਣ ਲੱਗਾ ਕਿ ਉਹ ਤਾਂ ਕਾਰ ਵਾਲਿਆਂ ਨੂੰ ਜਾਣਦਾ ਹੀ ਨਹੀਂ ਹੈ। ਉਨਾਂ ਕਿਹਾ ਕਿ ਜਿੰਨੀ ਦੇਰ ਪੁਲਸ ਕੁਲਦੀਪ ਤੇ ਪਰਚਾ ਕਰਕੇ ਕਾਰ ਸਵਾਰ ਨੂੰ ਗ੍ਰਿਫਤਾਰ ਨਹੀਂ ਕਰਦੀ, ਉਨੀ ਦੇਰ ਉਹ ਧਰਨਾ ਨਹੀਂ ਚੁੱਕਣਗੇ। ਖਬਰ ਲਿਖੇ ਜਾਣ ਤੱਕ ਡੀਐਸਪੀ ਤਪਾ ਤੇ ਐਸਐਚਓ ਭਦੌੜ ਧਰਨਾ ਕਾਰੀਆਂ ਨੂੰ ਮਨਾਉਣ ’ਚ ਲੱਗੇ ਹੋਏ ਸਨ। ਇਸ ਮੌਕੇ ਤੇ ਮੰਗਾਂ ਨਾਥ, ਪੱਪੂ ਨਾਥ, ਅਭੈ ਨਾਥ, ਭਗਤ ਨਾਥ, ਸੋਮਾ ਨਾਥ, ਲੱਖੀ ਨਾਥ, ਪਵਨ ਨਾਥ, ਸੂਰਮਾਂ ਨਾਥ, ਕਲਮਜੀਤ ਨਾਥ, ਮੇਜਰ ਨਾਥ, ਬਣਜਾਰਾ ਨਾਥ, ਕੇਵਲ ਨਾਥ, ਰੀਫਾ ਰਾਣੀ, ਦੇਵੀ ਤੇ ਚੁੰਨੀ ਰਾਣੀ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *