ਕਾਰ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਸਵਾਰ ਗੰਭੀਰ ਜਖਮੀ

ਕਾਰ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਸਵਾਰ ਗੰਭੀਰ ਜਖਮੀ

2-18 (4)
ਮਲੋਟ, 01 ਜੁਲਾਈ (ਆਰਤੀ ਕਮਲ) : ਅੱਜ ਸਵੇਰੇ ਮਲੋਟ ਤੋਂ ਸੀਤੋਂ ਰੋਡ ’ਤੇ ਪਿੰਡ ਛਾਪਿਆਂਵਾਲੀ ਦੇ ਨਜ਼ਦੀਕ ਸਥਿਤ ਪੈਟਰੋਲ ਪੰਪ ’ਤੇ ਇੱਕ ਤੇਜ਼ ਰਫਤਾਰ ਟੋਇਟਾ ਕਾਰ ਨੰਬਰੀ ਆਰ.ਜੇ.14ਯੂ.ਬੀ 2455 ਵੱਲੋਂ ਮੋਟਰਸਾਈਕਲ ਸਵਾਰ ਨੂੰ ਮਾਰੀ ਫੇਟ ਦੇਣ ਨਾਲ ਮੋਟਰਸਾਈਕਲ ਸਵਾਰ ਜਖਮੀ ਹੋ ਗਿਆ । ਜਖਮੀ ਮਲੋਟ ਦੇ ਰਹਿਣ ਵਾਲਾ ਵਿੱਕੀ ਕੁਮਾਰ ਪਿੰਡ ਛਾਪਿਆਂਵਾਲੀ ਵਿਖੇ ਨਾਈ ਦਾ ਕੰਮ ਕਰਦਾ ਹੈ । ਕਾਰ ਦੀ ਫੇਟ ਵੱਜਣ ਨਾਲ ਵਿਕੀ ਦਾ ਸਿਰ ਅਤੇ ਮੂੰਹ ਬੂਰੀ ਤਰਾਂ ਫਿਸ ਗਿਆ ਅਤੇ ਗੰਭੀਰ ਜਖਮੀ ਹਾਲਤ ਵਿਚ ਰਾਹਗੀਰਾਂ ਨੇ ਇਹਨੂੰ ਸਰਕਾਰੀ ਹਸਪਤਾਲ ਵਿਖੇ ਲਿਆਂਦਾ । ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ। ਹਾਦਸੇ ਦੇ ਇਕ ਪ੍ਰਤੱਖ ਦਰਸ਼ੀ ਮੋਦਨ ਸਿੰਘ ਨੇ ਦੱਸਿਆ ਕਿ ਉਹ ਛਾਪਿਆਂਵਾਲੀ ਪਿੰਡ ਦੇ ਨਜਦੀਕ ਇੱਕ ਪੈਟਰੋਲ ਪੰਪ ਤੋਂ ਤੇਲ ਪੁਆ ਰਿਹਾ ਸੀ ਇੰਨੇ ਵਿੱਚ ਹੀ ਇੱਕ ਵੱਡਾ ਖੜਾਕ ਸੁਣਿਆ ਤੇ ਦੇਖਿਆ ਕਿ ਇੱਕ ਕਾਰ ਨੇ ਮੋਟਰਸਾਇਕਲ ਨੂੰ ਫੇਟ ਮਾਰ ਦਿੱਤੀ ਤੇ ਕਾਰ ਭਜਾ ਕੇ ਲੈ ਗਿਆ। ਮੋਟਰਸਾਇਕਲ ਸਵਾਰ ਵਿਅਕਤੀ ਸੜਕ ਤੇ ਪਿਆ ਬੁਰੀ ਤਰਾਂ ਤੜਪ ਰਿਹਾ ਸੀ । ਹਾਦਸੇ ਉਪਰੰਤ ਕਾਰ ਭਜਾਉਣ ਵਾਲਾ ਜਦ ਮਲੋਟ ਦੇ ਦਾਨੇਵਾਲਾ ਚੌਕ ਉਪੜਿਆ ਤਾਂ ਉੱਥੇ ਕਾਰ ਦਾ ਐਕਸਲ ਖੁੱਲ ਗਿਆ, ਜਿਸ ਕਰਕੇ ਭੱਜਣ ਵਾਲੇ ਕਾਰ ਸਵਾਰਾਂ ਨੂੰ ਮਜਬੂਰਨ ਹਸਪਤਾਲ ’ਚ ਜਾਣਾ ਪਿਆ। ਥਾਣਾ ਸਿਟੀ ਪੁਲਿਸ ਵੱਲੋਂ ਜਖਮੀਆਂ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਕੀਤਾ ਜਾ ਰਹੀ ਸੀ ।

Share Button

Leave a Reply

Your email address will not be published. Required fields are marked *

%d bloggers like this: