ਕਾਰ ਤੇ ਆਟੋ ਦੀ ਟੱਕਰ ਵਿਚ ਸਿਕ ਵਿਅਕਤੀ ਦੀ ਮੌਤ,ਦੋ ਬੱਚਿਆ ਤੇ ਦੋ ਔਰਤਾ ਸਮੇਤ 10 ਵਿਅਕਤੀ ਜਖਮੀ

ss1

ਕਾਰ ਤੇ ਆਟੋ ਦੀ ਟੱਕਰ ਵਿਚ ਸਿਕ ਵਿਅਕਤੀ ਦੀ ਮੌਤ,ਦੋ ਬੱਚਿਆ ਤੇ ਦੋ ਔਰਤਾ ਸਮੇਤ 10 ਵਿਅਕਤੀ ਜਖਮੀ

21-32 (1) 21-32 (2)

ਬਨੂੜ 20 ਜੁਲਾਈ (ਰਣਜੀਤ ਸਿੰਘ ਰਾਣਾ): ਬਨੂੜ-ਖਰੜ ਬਾਬਾ ਬੰਦਾ ਸਿੰਘ ਮਾਰਗ ਤੇ ਪਿੰਡ ਫੌਜੀ ਕਲੌਨੀ ਕੋਲ ਅੱਜ ਸਵੇਰੇ 6 ਵਜੇ ਦੇ ਕਰੀਬ ਤੇਜ ਰਫਤਾਰ ਆਈ 20 ਕਾਰ ਤੇ ਆਟੋ ਦੀ ਆਮੋ ਸਾਮਣੇ ਹੋਈ ਟੱਕਰ ਵਿਚ ਆਟੋ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ 2 ਬੱਚਿਆ ਤੇ 2 ਮਹਿਲਾਵਾਂ ਸਮੇਤ 10 ਦੇ ਕਰੀਬ ਵਿਅਕਤੀ ਬੁਰੀ ਤਰਾਂ ਜਖ਼ਮੀ ਹੋ ਗਏ। ਟੱਕਰ ਇੰਨੀ ਭਿਆਕਰ ਸੀ ਕੀ ਆਟੋ ਸੜਕ ਕਿਨਾਰੇ 10 ਤੋਂ 12 ਫੁੱਟ ਡੁੰਘੇ ਖੇਤਾ ਵਿਚ ਜਾ ਪਲਟਿਆ। ਆਟੋ ਵਿਚ ਬੁਰੀ ਤਰਾਂ ਫਸੀਆਂ ਸਵਾਰੀਆ ਦੀਆ ਚੀਖਾ ਸੁਣ ਕੇ ਪਿੰਡ ਦੇ ਲੋਕ ਦੋੜੇ ਆਏ ਤੇ ਉਨਾਂ ਨੇ ਸਵਾਰੀਆਂ ਨੂੰ ਬਾਹਰ ਕੱਢਿਆ ਤੇ 108 ਐਬੂਲੈਂਸ ਰਾਹੀ ਵੱਖ-ਵੱਖ ਹਸਪਤਾਲਾ ਵਿਚ ਭਰਤੀ ਕਰਵਾਇਆ। ਹਾਦਸਾ ਇੰਨਾ ਭਿਆਕਰ ਸੀ ਕੀ ਕਈ ਸਵਾਰੀਆਂ ਦੇ ਸਰੀਰ ਦੇ ਅੰਗ ਕੱਟ ਕੇ ਉਥੇ ਹੀ ਧਰਤੀ ਤੇ ਡਿੱਗੇ ਪਏ ਸਨ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਆਈ 20 ਕਾਰ ਨੰਬਰ ਪੀਬੀ 11ਬੀਜੇ-2786 ਜਿਸ ਵਿਚ ਦੋ ਨੌਜਵਾਨ ਤੇ ਇੱਕ ਲੜਕੀ ਸਵਾਰ ਸਨ ਤੇਜ ਰਫਤਾਰ ਨਾਲ ਲਾਡਰਾਂ ਤੋਂ ਬਨੂੜ ਵੱਲ ਨੂੰ ਆ ਰਹੇ ਸਨ। ਕਾਰ ਚਾਲਕ ਪਿੰਡ ਫੌਜੀ ਕਲੋਨੀ ਕੋਲ ਜਦੋਂ ਆਪਣੇ ਤੋਂ ਅੱਗੇ ਜਾ ਰਹੇ ਵਾਹਨ ਨੂੰ ਓਵਰਟੇਕ ਕਰਨ ਲੱਗਾ ਤਾਂ ਉਹ ਸਾਹਮਣੇ ਬਨੂੜ ਵੱਲ ਤੋਂ ਸਵਾਰੀਆਂ ਨਾਲ ਖਚਾ-ਖਚ ਭਰੇ ਆਟੋ ਨਾਲ ਜਾ ਟਕਰਾਇਆ।

ਟੱਕਰ ਇੰਨੀ ਜੋਰਦਾਰ ਸੀ ਕਿ ਆਟੋ ਪਲਟੀਆਂ ਖਾਂਦਾ ਹੋਇਆ 10 ਤੋਂ 12 ਫੁੱਟ ਡੁੰਘੇ ਖੇਤਾ ਵਿਚ ਜਾ ਡਿੱਗਾ। ਹਾਦਸੇ ਤੋਂ ਬਾਅਦ ਕਾਰ ਚਾਲਕ ਕਾਰ ਨੂੰ ਭਜਾਉਣ ਲੱਗਾ ਤਾਂ ਕਾਰ ਦਾ ਅਗਲੇ ਹੀਸੇ ਦਾ ਜਿਆਦਾ ਨੁਕਸਾਨ ਹੋਣ ਕਾਰਨ ਉਹ ਅੱਗੇ ਨਹੀ ਜਾ ਸਕੀ। ਆਟੋ ਵਿਚ ਬੈਠੀਆ ਸਵਾਰੀਆਂ ਜਿਨਾਂ ਵਿਚ ਛੋਟੇ-ਛੋਟੇ ਬੱਚੇ ਤੇ ਮਹਿਲਾਵਾ ਵੀ ਸਾਮਿਲ ਸਨ ਬੁਰੀ ਤਰਾਂ ਫਸੀਆਂ ਹੋਇਆਂ ਸਨ। ਉਨਾਂ ਦੀਆਂ ਚੀਖਾ ਸੁਣ ਕੇ ਪਿੰਡ ਦੇ ਲੋਕ ਭੱਜੇ ਆਏ ਤੇ ਉਨਾਂ ਨੇ ਸਵਾਰੀਆਂ ਨੂੰ ਬਾਹਰ ਕੱਢਿਆ ਤੇ ਬਨੂੜ ਤੇ ਕਾਲੋਮਾਜਰਾ ਤੋਂ ਆਇਆ 108 ਐਬੂਲੈਂਸ ਦੀ ਮਦਦ ਨਾਲ ਜਖ਼ਮੀਆਂ ਨੂੰ ਗਿਆਨ ਸਾਗਰ ਤੇ ਚੰਡੀਗੜ੍ਹ ਦੇ ਸੈਕਟਰ 32 ਦੇ ਜਨਰਲ ਹਸਪਤਾਲ ਵਿਚ ਭਰਤੀ ਕਰਵਾਇਆ। ਜਿਨਾਂ ਵਿਚੋਂ ਗਿਆਨ ਸਾਗਰ ਹਸਪਤਾਲ ਵਿਚ ਭਰਤੀ ਕਰਵਾਏ ਗਏ ਜਖ਼ਮੀਆਂ ਦੀ ਹਾਲਤ ਜਿਆਦਾ ਗੰਭੀਰ ਹੋਣ ਕਾਰਨ ਉਨਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਜਨਰਲ ਹਸਪਤਾਲ ਵਿਚ ਰੈਫਰ ਕਰ ਦਿੱਤਾ। ਜਖ਼ਮਅਿਾਂ ਵਿਚ ਸਾਹਿਲ ਪੁੱਤਰ ਰਜੇਸ਼ ਕੁਮਾਰ ਉਮਰ 24 ਸਾਲ, ਸੁਭਾਸ਼ ਪੁੱਤਰ ਬਚਨ ਸਿੰਘ (30) ਵਾਸੀ ਹਮੀਰਪੁਰ (ਹਿਮਾਚਲ ਪ੍ਰਦੇਸ਼) ਰਾਮਚੰਦਰ ਪੁੱਤਰ ਧਨੀ ਰਾਮ (32) ਵਾਸੀ ਮੋਟੇਮਾਜਰਾ, ਸੰਜੀਵ ਕੁਮਾਰ ਪੁੱਤਰ ਵਜਿੰਦਰ ਯਾਦਵ (34) ਵਾਸੀ ਰਾਜਪੁਰਾ ਦੀ ਹਾਲਤ ਗੰਭੀਰ ਹੋਣ ਕਾਰਨ ਇਨਾਂ ਨੂੰ ਗਿਆਨ ਸਾਗਰ ਤੋਂ ਚੰਡੀਗੜ੍ਹ ਦੇ ਸੈਕਟਰ 32 ਦੇ ਜਨਰਲ ਹਸਪਤਾਲ ਰੈਫਰ ਕੀਤਾ ਗਿਆ। ਜਦੋਂ ਕਿ ਪੂਜਾ 20 ਸਾਲ, ਕੁਬੀਰ 45 ਸਾਲ, ਮੁੰਨੀ, ਅਰੁਨਾ ਤੇ ਅਮਰੇਖੀ ਦੋਨੋਂ ਬੱਚਿਆ ਸਮੇਤ ਇਕ ਨਾਮ ਮਲੂਮ ਜਖਮੀ ਪਹਿਲਾ ਹੀ ਚੰਡੀਗੜ੍ਹ ਦੇ ਸੈਕਟਰ 32 ਦੇ ਜਨਰਲ ਹਸਪਤਾਲ ਵਿਚ ਭਰਤੀ ਹਨ। ਇਨਾਂ ਵਿਚੋਂ ਕੁਝ ਦੀ ਹਾਲਤ ਜਿਆਦਾ ਗੰਭੀਰ ਹੋਣ ਕਾਰਨ ਉਨਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਐਸਆਈ ਰੁਪਿੰਦਰ ਸਿੰਘ ਤੇ ਹੋਲਦਾਰ ਨਰਿੰਦਰ ਸਿੰਘ ਵੱਖ-ਵੱਖ ਹਸਪਤਾਲਾ ਵਿਚ ਜਖ਼ਮੀਆਂ ਦੇ ਬਿਆਨ ਕਲਮ ਬੰਦ ਕਰਨ ਵਿਚ ਲੱਗੇ ਹੋਏ ਹਨ। ਐਸਆਈ ਰੁਪਿੰਦਰ ਸਿੰਘ ਨੇ ਦੱਸਿਆ ਕਿ ਆਟੋ ਸਵਾਰ ਇੱਕ ਵਿਅਕਤੀ ਦੀ 32 ਦੇ ਹਸਪਤਾਲ ਵਿਚ ਮੌਤ ਹੋ ਚੁੱਕੀ ਹੈ ਪਰ ਉਸ ਦਾ ਕੋਈ ਪਤਾ ਨਾਂ ਹੋਣ ਕਾਰਨ ਅਜੇ ਕਾਰਵਾਈ ਨਹੀ ਹੋਈ। ਤਿੰਨ ਵਿਅਕਤੀਆਂ ਦੀ ਹਾਲਤ ਗੰਭੀਰ ਹੋਣ ਦੇ ਚਲਦੇ ਉਹ ਪੀਜੀਆਈ ਰੈਫਸਰ ਕੀਤੇ ਗਏ ਹਨ। ਉਨਾਂ ਕਿਹਾ ਕਿ ਆਟੋ ਸਵਾਰ ਜਿਆਦਾਤਰ ਪ੍ਰਵਾਸੀ ਮਜਦੂਰ ਹਨ ਜਿਸ ਕਾਰਨ ਜਖ਼ਮੀਆਂ ਨੂੰ ਲੱਭਣ ਵਿਚ ਮੁਸ਼ਕਿਲਾ ਆ ਰਹੀਆਂ ਹਨ। ਉਨਾਂ ਕਿਹਾ ਕਿ ਜਖ਼ਮੀਆਂ ਦੇ ਬਿਆਨਾਂ ਦੀ ਪ੍ਰਕਿਰਿਆ ਹੋਣ ਤੋਂ ਬਾਅਦ ਹੀ ਮਾਮਲੇ ਦੀ ਅਗਲੀ ਕਾਰਵਾਈ ਆਰੰਭੀ ਜਾਵੇਗੀ। ਰੁਪਿੰਦਰ ਸਿੰਗ ਨੇ ਕਿਹਾ ਕਿ ਕਾਰ ਸਵਾਰਾ ਦੇ ਮਾਮੂਲੀ ਸੱਟਾ ਵੱਜੀਆਂ ਹੋਣ ਕਾਰਨ ਉਹ ਪਟਿਆਲੇ ਦੇ ਹਸਪਤਾਲ ਵਿਚ ਭਰਤੀ ਹਨ।

Share Button

Leave a Reply

Your email address will not be published. Required fields are marked *