Fri. Apr 19th, 2019

ਕਾਰ ‘ਚੋਂ 35 ਕਿੱਲੋ ਭੁੱਕੀ ਬਰਾਮਦ, ਦੋ ਗ੍ਰਿਫਤਾਰ

ਕਾਰ ‘ਚੋਂ 35 ਕਿੱਲੋ ਭੁੱਕੀ ਬਰਾਮਦ, ਦੋ ਗ੍ਰਿਫਤਾਰ

ਪਟਿਆਲਾ ਜ਼ਿਲੇ ”ਚ ਥਾਣਾ ਸੰਭੂ ਦੀ ਪੁਲਿਸ ਨੇ ਸੋਮਵਾਰ ਨੂੰ ਨਾਕਾਬੰਦੀ ਦੌਰਾਨ 35 ਕਿੱਲੋ ਭੁੱਕੀ ਸਮੇਤ ਦੋ ਕਾਰ ਸਵਾਰਾਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਏਐਸਆਈ ਬੂਟਾ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ਤੇ ਘਨੌਰ ਰੋਡ ਤੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਕਾਰ ਤੇ ਸਵਾਰ ਦੋ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਉਨਾਂ ਦੀ ਤਲਾਸੀ ਲਈ ਤਾਂ 35 ਕਿਲੋ ਭੁੱਕੀ ਬਰਾਮਦ ਹੋਈ। ਪੁਲਿਸ ਨੇ ਜ਼ਿਲਾ ਫਤਿਹਗੜ ਸਾਹਿਬ ਵਾਸੀ ਗੁਰਦੀਪ ਸਿੰਘ ਤੇ ਰਾਜਿੰਦਰ ਖਿਲਾਫ ਐਨਡੀਪੀਐਸ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Share Button

Leave a Reply

Your email address will not be published. Required fields are marked *

%d bloggers like this: