Sun. Oct 13th, 2019

ਕਾਰ ‘ਚੋਂ ਤਿੰਨ ਲੱਖ ਦੀ ਨਕਦੀ ਬਰਾਮਦ, ਚਾਲਕ ਗ੍ਰਿਫਤਾਰ

ਕਾਰ ‘ਚੋਂ ਤਿੰਨ ਲੱਖ ਦੀ ਨਕਦੀ ਬਰਾਮਦ, ਚਾਲਕ ਗ੍ਰਿਫਤਾਰ

ਪੰਜਾਬ ਦੇ ਫਤਿਹਗੜ੍ਹ ਦੀ ਥਾਣਾ ਸਦਰ ਪੁਲਿਸ ਨੇ ਵੀਰਵਾਰ ਨੂੰ ਨਾਕਾਬੰਦੀ ”ਤੇ ਕਾਰ ”ਚੋਂ ਲੱਖਾਂ ਦੀ ਨਕਦੀ ਸਮੇਤ ਚਾਲਕ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਸਹਾਇਕ ਥਾਣੇਦਾਰ ਪਿਆਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਪਾਰਟੀ ਸਮੇਤ ਚੋਣਾਂ ਦੇ ਮੱਦੇਨਜ਼ਰ ਖਮਾਣੋਂ ਰੋਡ ਤੇ ਨਾਕਾਬੰਦੀ ਕੀਤੀ ਹੋਈ ਸੀ। ਪੁਲਿਸ ਵੱਲੋਂ ਸ਼ੱਕੀ ਵਾਹਨਾਂ ਨੂੰ ਰੋਕਕੇ ਤਲਾਸ਼ੀ ਲਈ ਜਾ ਰਹੀ ਸੀ।

ਇਸੇ ਦੌਰਾਨ ਚੰਡੀਗੜ੍ਹ ਸਾਈਡ ਤੋਂ ਆ ਰਹੀ ਕਾਰ ਨੂੰ ਰੋਕਕੇ ਜਦੋਂ ਤਲਾਸ਼ੀ ਲਈ ਤਾਂ ਕਾਰ ਦੀ ਪਿਛਲੀ ਸੀਟ ”ਤੇ ਪਏ ਕਾਲੇ ਰੰਗ ਦੇ ਬੈਗ ”ਚੋਂ ਤਕਰੀਬਨ ਤਿੰਨ ਲੱਖ ਦੀ ਨਕਦੀ ਬਰਾਮਦ ਹੋਈ। ਜਦੋਂ ਲੁਧਿਆਣਾ ਵਾਸੀ ਸਾਗਰ ਕੁਮਾਰ ਨੂੰ ਇਸ ਨਕਦੀ ਬਾਰੇ ਪੁੱਛਿਆ ਤਾਂ ਉਹ ਕੋਈ ਠੋਸ ਸਬੂਤ ਨਾ ਪੇਸ਼ ਕਰ ਸਕਿਆ। ਪੁਲਿਸ ਨੇ ਉਸਨੂੰ ਗੰਭੀਰਤਾ ਨਾਲ ਪੁੱਛਗਿੱਛ ਲਈ ਹਿਰਾਸਤ ”ਚ ਲੈ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *

%d bloggers like this: