ਕਾਰ ਚਾਲਕ ਨੇ ਲਈਆਂ ਇੱਕੋ ਪਰਿਵਾਰ ਦੀਆਂ ਤਿੰਨ ਜਾਨਾਂ

ss1

ਕਾਰ ਚਾਲਕ ਨੇ ਲਈਆਂ ਇੱਕੋ ਪਰਿਵਾਰ ਦੀਆਂ ਤਿੰਨ ਜਾਨਾਂ

ਐਕਟਿਵਾ ਸਵਾਰ ਨੂੰਹ ਸੱਸ ਅਤੇ ਬਾਰਾਂ ਸਾਲਾਂ ਬੱਚੇ ਦੀ ਮੌਤ

 

ਸ਼੍ਰੀ ਗੋਇੰਦਵਾਲ ਸਾਹਿਬ, 8 ਮਈ (ਜਤਿੰਦਰ ਸਿੰਘ ਬਾਵਾ): ਕਸਬਾ ਫਤਿਆਬਾਦ ਦੇ ਨਜਦੀਕ ਇੱਕ ਕਾਰ ਚਾਲਕ ਦੀ ਐਕਟਿਵਾ ਸਕੂਟਰ ਨਾਲ ਆਹਮੋ ਸਾਹਮਣੇ ਟੱਕਰ ਹੋਣ ਨਾਲ ਐਕਟਿਵਾ ਸਵਾਰ ਨੂੰਹ ਸੱਸ ਅਤੇ ਬਾਰਾਂ ਸਾਲਾਂ ਬੱਚੇ ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਫਤਿਆਬਾਦ ਵਾਸੀ ਸਵਰਨ ਕੌਰ ਆਪਣੀ ਨੂੰਹ ਗੁਰਮੀਤ ਕੌਰ ਅਤੇ ਬਾਰਾਂ ਸਾਲਾਂ ਪੋਤਰੇ ਅਭੀਜੋਤ ਨਾਲ ਆਪਣੀ ਧੀਅ ਨੂੰ ਫੱਤੂਢੀਗੇ ਤੋਂ ਮਿਲ ਕੇ ਵਾਪਸ ਫਤਿਆਬਾਦ ਵਾਪਸ ਆ ਰਹੀ ਸੀ ਜਦੋਂ ਐਕਟਿਵਾ ਸਕੂਟਰ ਫਤਿਆਬਾਦ ਨਜਦੀਕ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਮਾਰੂਤੀ ਡਿਜਾਇਰ ਨਾਲ ਐਕਟਿਵਾ ਸਕੂਟਰ ਦੀ ਜਬਰਦਸਤ ਟੱਕਰ ਹੋ ਗਈ ਇਸ ਹਾਦਸੇ ਦੌਰਾਨ ਐਕਟਿਵਾ ਸਵਾਰ ਸਵਰਨ ਕੌਰ ਅਤੇ ਉਸ ਦੀ ਨੂੰਹ ਗੁਰਮੀਤ ਕੌਰ ਅਤੇ ਪੋਤਰਾ ਅਭੀਜੋਤ ਗੰਭੀਰ ਜਖਮੀ ਹੋ ਗਏ ਹਾਦਸੇ ਮੌਕੇ ਕਾਰ ਚਾਲਕ ਫਰਾਰ ਹੋ ਗਏ ਜਖਮੀਆ ਨੂੰ ਨਜਦੀਕੀ ਹਸਪਤਾਲ ਪਹੁੰਚਾਇਆ ਗਿਆ ਜਿਥੇ ਗੁਰਮੀਤ ਕੌਰ ਦੀ ਮੌਤ ਹੋ ਗਈ ਅਤੇ ਸਵਰਨ ਕੌਰ ਅਤੇ ਪੋਤਰੇ ਅਭੀਜੋਤ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਹੋਇਆ ਅੰਮ੍ਰਿਤਸਰ ਰੈਫਰ ਕਰ ਦਿੱਤਾ ਜਿੰਨ੍ਹਾਂ ਦੀ ਰਸਤੇ ਵਿਚ ਮੌਤ ਹੋ ਗਈ ਮੌਕੇ ਤੇ ਪਹੁੰਚੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਮਿਰਤਕਾ ਦਾ ਪੋਸਟਮਾਰਟਮ ਕਰਵਾਉਣ ਅਤੇ ਦੋਸ਼ੀ ਖਿਲਾਫ ਕਾਰਵਾਈ ਆਰੰਭ ਕਰ ਦਿੱਤੀ ਹੈ ਪ੍ਰਤੱਖ ਦੇਖੀਆਂ ਦਾ ਕਹਿਣਾ ਹੈ ਕਿ ਕਾਰ ਚਾਲਕ ਨਸ਼ੇ ਦੀ ਹਾਲਤ ਚ ਸੀ ਅਤੇ ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

Share Button

Leave a Reply

Your email address will not be published. Required fields are marked *