Sat. Oct 19th, 2019

ਕਾਰੋਬਾਰ

ਕਾਰੋਬਾਰ

ਨਵਾਂ ਪਾਠੀ ਸਹਿਜ ਪਾਠ ਤੇ ਡਿਊਟੀ ਦੇ ਰਿਹਾ ਸੀ । ਮੁੱਖ ਪਾਠੀ ਨੇ ਆਉਂਦਿਆਂ ਸਾਰ ਗੁਰੂ ਗ੍ਰੰਥ ਸਾਹਿਬ ਦਾ ਪੰਨਾ ਨੰਬਰ ਦੇਖਿਆ । ਪਾਠ ਕਰ ਰਹੇ ਪਾਠੀ ਨੂੰ ਸੰਬੋਧਨ ਹੁੰਦੇ ਹੋਏ ਕਿਹਾ, “ਸਿੰਘਾ ਪਾਠ ਤੇਜ਼ ਤੇਜ਼ ਕਰਿਆ ਕਰ ਇਸ ਰਫਤਾਰ ਨਾਲ ਪਾਠ ਸਮੇਂ ਸਿਰ ਪੂਰਾ ਨਹੀਂ ਹੋਣਾ । ਪਾਠੀ ਨੇ ਸਿਰ ਹਿਲਾ ਦਿੱਤਾ । ਜਿਵੇਂ ਕਾਰੋਬਾਰ ਦਾ ਅਸੂਲ ਸਮਝ ਗਿਆ ਹੋਵੇ ।”

ਪਰਗਟ ਸਿੰਘ ਜੰਬਰ
ਸ਼੍ਰੀ ਮੁਕਤਸਰ ਸਾਹਿਬ
88377-26702

Leave a Reply

Your email address will not be published. Required fields are marked *

%d bloggers like this: