ਕਾਰਾਂ ਦੀਆਂ ਕੀਮਤਾਂ ਘਟੀਆਂ ਫਰਿੱਜ, ਏਸੀ ਹੋਏ ਮਹਿੰਗੇ

ss1

ਕਾਰਾਂ ਦੀਆਂ ਕੀਮਤਾਂ ਘਟੀਆਂ ਫਰਿੱਜ, ਏਸੀ ਹੋਏ ਮਹਿੰਗੇ

ਨਵੀਂ ਦਿੱਲੀ (ਪੀਟੀਆਈ) : ਜੀਐੱਸਟੀ ਦੀ ਨਵੀਂ ਵਿਵਸਥਾ ਦਾ ਅਸਰ ਇਸ ਦੇ ਲਾਗੂ ਹੋਣ ਦੇ ਪਹਿਲੇ ਦਿਨ ਤੋਂ ਹੀ ਬਾਜ਼ਾਰ ਵਿੱਚ ਵਿਖਾਈ ਦਿੱਤਾ। ਸ਼ਨਿਚਰਵਾਰ ਨੂੰ ਮਾਰੂਤੀ ਸੁਜ਼ੂਕੀ, ਟੋਯੋਟਾ ਕਿਰਲੋਸਕਰ, ਜੇਐਲਆਰ ਅਤੇ ਬੀਅਮਡਬਲਯੂ ਨੇ ਕਾਰਾਂ ਦੀਆਂ ਕੀਮਤਾਂ ਘਟਾਉਣ ਦਾ ਐਲਾਨ ਕੀਤਾ ਹੈ। ਐੱਪਲ ਵੱਲੋਂ ਵੀ ਆਈਫੋਨ ਦੀਆਂ ਕੀਮਤਾਂ ਘੱਟ ਕਰਨ ਦਾ ਐਲਾਨ ਕੀਤਾ ਗਿਆ। ਇਸ ਦੇ ਉਲਟ ਹੋਮ ਅਪਲਾਇੰਸਿਜ਼ ਬਣਾਉਣ ਵਾਲੀਆਂ ਕੰਪਨੀਆਂ ਨੇ ਉਤਪਾਦਾਂ ਦੇ ਮੁੱਲ ਵਧਾ ਦਿੱਤੇ ਹਨ। ਯਾਨੀ ਫਰਿੱਜ, ਵਾਸ਼ਿੰਗ ਮਸ਼ੀਨ, ਏਸੀ ਅਤੇ ਮਾਈਯੋਵੇਵ ਓਵਨ ਵਰਗੇ ਅਪਲਾਇੰਸਿਜ਼ ਲਈ ਹੁਣ ਜੇਬ ਜ਼ਿਆਦਾ ਢਿੱਲੀ ਕਰਨੀ ਪਵੇਗੀ।
ਕਾਰ ਕੰਪਨੀਆਂ ਨੇ ਕਿਹਾ ਕਿ ਜੀਐੱਸਟੀ ਵਿਵਸਥਾ ਤਹਿਤ ਦਰਾਂ ਦਾ ਲਾਭ ਗਾਹਕਾਂ ਨੂੰ ਦੇ ਰਹੇ ਹਨ। ਦੇਸ਼ ਦੀ ਸਭ ਤੋਂ ਵੱਡੀ ਆਟੋਮੋਬਾਈਲ ਕੰਪਨੀ ਮਾਰੂਤੀ ਸੁੁਜ਼ੂੁਕੀ ਇੰਡੀਆ ਨੇ ਸਿਆਜ਼ ਅਤੇ ਅਰਟਿਗਾ ਦੇ ਡੀਜ਼ਲ ਵਰਜ਼ਨ ਨੂੰ ਛੱਡ ਕੇ ਜ਼ਿਆਦਾਤਰ ਮਾਡਲਾਂ ਦੀਆਂ ਕੀਮਤਾਂ ਵਿੱਚ ਤਿੰਨ ਫ਼ੀਸਦੀ ਤਕ ਦੀ ਕਮੀ ਕਰ ਦਿੱਤੀ ਹੈ। ਅਲਟੋ ਵਿੱਚ 2300 ਤੋਂ 5400 ਰੁਪਏ, ਵੈਗਨ ਆਰ ਵਿੱਚ 5300 ਤੋਂ 8300 ਰੁਪਏ ਅਤੇ ਸਵਿਫਟ ਵਿੱਚ 6700 ਤੋਂ 10700 ਰੁਪਏ ਦੇ ਦਾਇਰੇ ਵਿੱਚ ਕਟੌਤੀ ਹੋਈ ਹੈ।

Share Button

Leave a Reply

Your email address will not be published. Required fields are marked *