ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jul 10th, 2020

ਕਾਰਟਰੇਟ ਦਾ ਚੰਨਦੀਪ ਜੌਹਲ ਧੋਖਾਧੜੀ ਦੇ ਦੋਸ਼ਾਂ ਵਿੱਚ ਘਿਰਿਆ

ਕਾਰਟਰੇਟ ਦਾ ਚੰਨਦੀਪ ਜੌਹਲ ਧੋਖਾਧੜੀ ਦੇ ਦੋਸ਼ਾਂ ਵਿੱਚ ਘਿਰਿਆ

ਨਿਊਜਰਸੀ (ਰਾਜ ਗੋਗਨਾ)- ਕਾਰਟਰੇਟ ਦਾ ਪੰਜਾਬੀ ਨੌਜਵਾਨ ਚੰਨਦੀਪ ਜੌਹਲ ਕਾਰਟਰੇਟ, ਨਿਊਜਰਸੀ ਦੇ ਹੀ ਇੱਕ ਪਰਿਵਾਰ ਨਾਲ 2750.00 ਡਾਲਰ ਦੀ ਧੋਖਾਧੜੀ ਦੇ ਮਾਮਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।ਦੱਸਿਆ ਜਾ ਰਿਹਾ ਹੈ ਕਿ ਉਹਨੇ ਆਪਣੇ ਪਿਤਾ ਦੇ ਇੱਕ ਅਪਾਰਟਮੈਂਟ ਨੂੰ ਆਨਲਾਈਨ ਲਿਸਟਡ ਕੀਤਾ ਅਤੇ ਆਪਣੇ ਆਪ ਨੂੰ ਉਸਦਾ ਏਜੰਟ ਦੱਸਿਆ। ਇਸ ਅਧਾਰ ‘ਤੇ ਉਸਨੇ ਕਾਰਟਰੇਟ ਨਿਊਜਰਸੀ ਦੇ ਇੱਕ ਪਰਿਵਾਰ ਤੋਂ 2750.00 ਡਾਲਰ ਲੈ ਲਏ ਅਤੇ ਫਿਰ ਗੁੰਮ ਹੋ ਗਿਆ। ਪਰ ਇਸ ਪਰਿਵਾਰ ਨੇ ਆਨਲਾਈਨ ਇਸ ਲੜਕੇ ਦੀ ਆਈ ਡੀ ਲੱਭ ਲਈ ਜਿਸ ਨਾਲ ਉਹ ਸਾਰੇ ਹੈਰਾਨ ਰਹਿ ਗਏ। ਇਹ ਨੌਜਵਾਨ ਬੌਬੀ ਕੁਲਵਿੰਦਰ ਸਿੰਘ ਜੌਹਲ ਦਾ ਪੁੱਤਰ ਹੈ ਅਤੇ ਇਸੇ ਟਾਊਨ ਦੇ ਰੇਸਟਸਟਾਰ ਗੈਸ ਸਟੇਸ਼ਨ ਦੇ ਮਾਲਕ ਅਤੇ ਕੌਂਸਲਮੈਨ ਅਜਮੇਰ ਸਿੰਘ ਜੌਹਲ ਦਾ ਚਚੇਰਾ ਭਰਾ ਹੈ। ਦੱਸਿਆ ਜਾਂਦਾ ਹੈ ਕਿ ਇਸ ਨੌਜਵਾਨ ਨੇ ਹੋਰ ਪਰਿਵਾਰਾਂ ਨਾਲ ਵੀ ਠੱਗੀ ਮਾਰੀ ਹੋਈ ਹੈ ਜਿਸ ਦਾ ਖੁਲਾਸਾ ਆਉਣ ਵਾਲੇ ਸਮੇਂ ਵਿਚ ਹੋ ਹੀ ਜਾਵੇਗਾ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

You may have missed

%d bloggers like this: