ਕਾਰਖਾਨੇ ਦੇ ਪ੍ਰਦੂਸ਼ਨ ਖਿਲਾਫ ਲੋਕਾਂ ਦਾ ਪ੍ਰਦਰਸ਼ਨ ਹੋਇਆ ਹਿੰਸਕ, ਪੁਲੀਸ ਵਲੋਂ ਗੋਲੀਬਾਰੀ

ss1

ਕਾਰਖਾਨੇ ਦੇ ਪ੍ਰਦੂਸ਼ਨ ਖਿਲਾਫ ਲੋਕਾਂ ਦਾ ਪ੍ਰਦਰਸ਼ਨ ਹੋਇਆ ਹਿੰਸਕ, ਪੁਲੀਸ ਵਲੋਂ ਗੋਲੀਬਾਰੀ

ਚੇਨਈ, 22 ਮਈ: ਤਾਮਿਲਨਾਡੂ ਦੇ ਤੂਤੀਕੋਰਿਨ ਵਿੱਚ ਵੇਦਾਂਤਾ ਕੰਪਨੀ ਦੀ ਸਟਰਲਾਈਟ ਕਾਪਰ ਯੂਨਿਟ ਦੇ ਖਿਲਾਫ ਪਿਛਲੇ ਕਈ ਮਹੀਨਿਆਂ ਤੋਂ ਜਾਰੀ ਵਿਰੋਧ ਪ੍ਰਦਰਸ਼ਨ ਅੱਜ ਅਚਾਨਕ ਹਿੰਸਕ ਹੋ ਉਠਿਆ| ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲੀਸ ਦੇ ਨਾਲ ਹੋਈ ਝੜਪ ਵਿੱਚ ਘੱਟ ਤੋਂ ਘੱਟ ਦੋ ਲੋਕਾਂ ਦੀ ਮੌਤ ਹੋ ਗਈ ਹੈ| ਜਦਕਿ 6 ਲੋਕ ਜ਼ਖਮੀ ਹੋਏ ਹਨ| ਸਥਾਨਕ ਲੋਕ ਲੰਬੇ ਸਮੇਂ ਇਸ ਕਾਰਖਾਨੇ ਨੂੰ ਬੰਦ ਕਰਾਉਣ ਦੀ ਮੰਗ ਕਰ ਰਹੇ ਹਨ| ਉਨ੍ਹਾਂ ਦਾ ਦੋਸ਼ ਹੈ ਕਿ ਇਸ ਕਾਰਖਾਨੇ ਦੇ ਕਾਰਨ ਇਲਾਕੇ ਵਿੱਚ ਪ੍ਰਦੂਸ਼ਨ ਫੈਲ ਰਿਹਾ ਹੈ ਤੇ ਧਰਤੀ ਹੇਠਲਾ ਪਾਣੀ ਦੂਸ਼ਿਤ ਹੋ ਗਿਆ ਹੈ|

Share Button

Leave a Reply

Your email address will not be published. Required fields are marked *