Tue. Nov 19th, 2019

ਕਾਮੇਡੀ ਫ਼ਿਲਮ ‘ਮੰਜੇ ਬਿਸਤਰੇ 2’ ਦਾ ਟਰੇਲਰ 16 ਮਾਰਚ ਨੂੰ ਗਿੱਪੀ ਗਰੇਵਾਲ

ਕਾਮੇਡੀ ਫ਼ਿਲਮ ‘ਮੰਜੇ ਬਿਸਤਰੇ 2’ ਦਾ ਟਰੇਲਰ 16 ਮਾਰਚ ਨੂੰ ਗਿੱਪੀ ਗਰੇਵਾਲ

ਗਾਇਕੀ ਤੋਂ ਬਾਅਦ ਕਾਮੇਡੀ ਫ਼ਿਲਮਾ ਨਾਲ ਪੰਜਾਬੀ ਸਿਨਮੇ ਵਿੱਚ ਇੱਕ ਵੱਖਰਾ ਦਰਸ਼ਕ ਵਰਗ ਪੈਦਾ ਕਰਲ ਵਾਲਾ ਗਿੱਪੀ ਗਰੇਵਾਲ ਹਮੇਸਾਂ ਆਪਣੇ ਦਰਸ਼ਕਾਂ ਪ੍ਰਸੰਸਕਾਂ ਲਈ ਹਰ ਵਾਰ ਕੁਝ ਵੱਖਰਾ ਤੇ ਦਿਲਚਸਪ ਲੈ ਕੇ ਆਉਂਦਾ ਹੈ। ਇਸ ਵਾਰ ਉਹ ਆਪਣੀ ਨਵੀਂ ਆ ਰਹੀ ਪੰਜਾਬੀ ਫ਼ਿਲਮ ‘ਮੰਜੇ ਬਿਸਤਰੇ 2’ ਰਾਹੀਂ ਕਾਮੇਡੀ ਭਰੇ ਮਨੋਰੰਜਨ ਦਾ ਇੱਕ ਵੱਡਾ ਖਜਾਨਾ ਲੈ ਕੇ ਆ ਰਿਹਾ ਹੈ। ਬੀਤੇ ਦਿਨੀਂ ਇਸ ਫ਼ਿਲਮ ਬਾਰੇ ਗੱਲਬਾਤ ਕਰਦਿਆ ਉਸਨੇ ਕਿਹਾ ਕਿ 12 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਫਿਲਮ ‘ਮੰਜੇ ਬਿਸਤਰੇ 2’ ਦੇ ਹੁਣ ਤੱਕ ਦੋ ਗੀਤ ‘ਕਰੰਟ’ ਅਤੇ ‘ਟਾਇਟਲ ਟਰੈਕ’ ਸੰਗੀਤਕ ਚੈਨਲਾਂ ਅਤੇ ਸੋਸ਼ਲ ਮੀਡੀਆਂ ‘ਤੇ ਖੂਬ ਚਰਚੇ ਬਟੋਰ ਰਹੇ ਹਨ। ਹੁਣ ਦਰਸ਼ਕਾਂ ਵਲੋਂ ਇਸ ਫ਼ਿਲਮ ਦਾ ਟਰੇਲਰਵੀ ਬੇਸਬਰੀ ਨਾਲ ਉਡੀਕਿਆਂ ਜਾ ਰਿਹਾ ਹੈ। ਇਕ ਖੁਸ਼ਖਬਰੀ ਹੈ ਕਿ ਮੰਜੇ ਬਿਸਤਰੇ 2 ਦਾ ਟਰੇਲਰ 16 ਮਾਰਚ ਨੂੰ ਰਿਲੀਜ਼ ਹੋਵੇਗਾ ਤੇ ਫਿਲਮ 12ਅਪ੍ਰੈਲ ਵਿਸਾਖੀ ਮੌਕੇ ਰਿਲੀਜ਼ ਕੀਤੀ ਜਾ ਰਹੀ ਹੈ।
ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਨਿਰਮਾਤਾ ਗਿੱਪੀ ਗਰੇਵਾਲ ਦੀ ਇਸ ਫ਼ਿਲਮ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਨੇ ਕੀਤਾ ਹੈਫਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਗਿੱਪੀ ਗਰੇਵਾਲ ਨੇ ਲਿਖਿਆ ਤੇ ਡਾਇਲਾਗ ਨਰੇਸ਼ ਕਥੂਰੀਆਂ ਨੇ ਲਿਖੇ ਹਨ ਇਸ ਫ਼ਿਲਮ ਵਿੱਚ ਖੂਬਸੁਰਤ ਅਦਾਕਾਰਾਂ ਸਿੰਮੀ ਚਾਹਲ ਤੇ ਗਿੱਪੀ ਗਰੇਵਾਲ ਦੀ ਰੁਮਾਂਟਿਕ ਜੋੜੀ ਪਹਿਲੀ ਵਾਰ ਪਰਦੇ ‘ਤੇ ਨਜ਼ਰ ਆਵੇਗੀ। ਟੀਜ਼ਰ ਵਿੱਚ ਸਿੰਮੀ ਚਾਹਲ ਗਿੱਪੀ ਗਰੇਵਾਲ ਨਾਲ ਫੋਰਡ ਟਰੈਕਟਰ ‘ਤੇ ਬੈਠੀ ਨਜ਼ਰ ਆਈ ਹੈ ਦਰਸ਼ਕ ਪਹਿਲਾਂ ਸਿੰਮੀ ਚਾਹਲ ਨੂੰ ਤਰਸੇਮ ਜੱਸੜ ਨਾਲ ਵੇਖ ਚੁੱਕੇ ਹਨ, ਗਿੱਪੀ ਨਾਲ ਉਸਦੀ ਜੋੜੀ ਨੂੰ ਲੈ ਕੇ ਦਰਸ਼ਕਾਂ ਵਿੱਚ ਇੱਕ ਉਤਸੁਕਤਾ ਜਿਹੀ ਬਣੀ ਹੋਈ ਹੈ।
ਫ਼ਿਲਮ ਵਿੱਚ ਗਿੱਪੀ ਗਰੇਵਾਲ,ਸਿੰਮੀ ਚਾਹਲ ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਕਰਮਜੀਤ ਅਨਮੋਲ,ਹੌਬੀ ਧਾਲੀਵਾਲ, ਮਲਕੀਤ ਰੌਣੀ, ਅਨੀਤਾ ਦੇਵਗਣ, ਨਿਸ਼ਾ ਬਾਨੋ,ਗੁਰਪ੍ਰੀਤ ਕੌਰ ਭੰਗੂ, ਬੀ ਐਨ ਸ਼ਰਮਾ, ਰਾਣਾ ਜੰਗ ਬਹਾਦਰ,ਬਨਿੰਦਰ ਬੰਨੀ, ਰਾਣਾ ਰਣਬੀਰ,ਬੀ ਕੇ ਰੱਖੜਾ,ਪ੍ਰਕਾਸ਼ ਗਾਧੂ ਆਦਿ ਅਹਿਮ ਕਲਾਕਾਰ ਹਨ। ਫ਼ਿਲਮ ਦਾ ਗੀਤ ਸੰਗੀਤ ਦਰਸ਼ਕਾਂ ਦੀ ਪਹਿਲਾਂ ਹੀ ਪਸੰਦ ਬਣਿਆ ਹੋਇਆ ਹੈ ਜਦਕਿ 12 ਅਪ੍ਰੈਲ ਨੂੰ ਵਿਸਾਖੀ ਮੌਕੇ ਰਿਲੀਜ਼ ਹੋ ਰਹੀ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜਾਰ ਕੀਤਾ ਜਾ ਰਿਹਾ ਹੈ।

ਮਨਜੀਤ ਮਨੀ

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: