ਕਾਮੇਡੀ ਦੇ ਚੁਟਕਲਿਆਂ ਨਾਲ ਇਨਕਲਾਬ ਨਹੀਂ ਆਂਉਦੇ, ਪ੍ਰਧਾਨ ਗਾਗਾ

ss1

ਦਿੜ੍ਹਬਾ ਮੰਡੀ 18 ਸਤੰਬਰ (ਰਣ ਸਿੰਘ ਚੱਠਾ )ਦਿੜਬਾ ਹਲਕੇ ਦੇ ਕਸਬਾ ਮਹਿਲਾਂ ਚੌਕ ਵਿੱਚ ਨੌਜਵਾਨਾਂ ਤੇ ਸੀਨੀਅਰ ਕਾਂਗਰਸੀ ਵਰਕਰਾਂ ਦਾ ਇਕੱਠ ਨੌਜਵਾਨ ਕਾਂਗਰਸੀ ਆਗੂ ਹਰਜੀਤ ਸਿੰਘ ਦੁੱਲਟ ਦੀ ਅਗਵਾਈ ਹੇਠ ਮਾਤਾ ਸਤੀ ਜੀ ਦੇ ਮੰਦਿਰ ਵਿੱਚ ਕੀਤਾ ਗਿਆ।ਜਿਸ ਵਿਚ ਜਗਦੇਵ ਸਿੰਘ ਗਾਗਾ ਪ੍ਰਧਾਨ ਯੂਥ ਕਾਂਗਰਸ ਹਲਕਾ ਦਿੜਬਾ ਵਿਸ਼ੇਸ਼ ਤੌਰ ਤੇ ਪਹੁੰਚੇ।ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ,ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਸ੍ਰੀ ਰਾਜਿੰਦਰ ਮੁੰਡ ਜੀ,ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਲਾਲੀ ਦੇ ਦਿਸ਼ਾ ਨਿਰਦੇਸ਼ਾ ਤੇ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਨਾਲ ਵੱਧ ਤੋਂ ਵੱਧ ਗਿਣਤੀ ਵਿੱਚ ਜੋੜਨ ਲਈ ਇਸ ਪਿੰਡ ਦੇ ਦੋ ਮਿਹਨਤੀ ਟਕਸਾਲੀ ਕਾਂਗਰਸੀ ਨੌਜਵਾਨ ਮਨਦੀਪ ਸਿੰਘ ਸਕੱਤਰ ਤੇ ਹਰਜਿੰਦਰ ਸਿੰਘ ਨੂੰ ਜਨਰਲ ਸਕੱਤਰ ਵਿਧਾਨ ਸਭਾ ਹਲਕਾ ਦਿੜਬਾ ਦਾ ਨਿਯੁਕਤ ਕੀਤਾ ਗਿਆ।ਅਪਣੇ ਸੰਬੋਧਨ ਵਿੱਚ ਸ੍ ਗਾਗਾ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜੋ ਨੌਜਵਾਨਾਂ ਨੂੰ ਅੱਗੇ ਲੈ ਕੇ ਆਉਂਦੀ ਹੈ ਤੇ ਆਮ ਲੋਕਾਂ ਦੀ ਕਿਸਾਨਾ ਦੀ ਬੇਰੁਜ਼ਗਾਰਾਂ ਦੀ ਲੜਾਈ ਸਿਰਫ ਕਾਂਗਰਸ ਪਾਰਟੀ ਹੀ ਲੜ ਰਹੀ ਹੈ।ਉਹਨਾਂ ਆਕਾਲੀ ਭਾਜਪਾ ਸਰਕਾਰ ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਸ੍ਰੋਮਣੀ ਅਕਾਲੀ ਦਲ ਭਾਜਪਾ ਦੇ ਗੁੰਡਾਂ ਰਾਜ ਤੋਂ ਅੱਕੇ ਚੁੱਕੇ ਹਨ ਤੇ ਸਰਕਾਰ ਦਾ ਤਖਤਾ ਪਲਟਣ ਲਈ ਤਿਆਰ ਬੈਠੇ ਹਨ। ਉਨਾਂ ਆਪ ਪਾਰਟੀ ਵਾਰੇ ਬੋਲਦਿਆਂ ਕਿਹਾ ਕਿ ਗੱਲਾ ਤੇ ਚੁਟਕਲਿਆਂ ਨਾਲ ਕਦੇ ਵੀ ਇਨਕਲਾਬ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਆਓ ਸਾਰੇ ਜਣੇ ਰਲ ਕੇ ਕਾਂਗਰਸ ਪਾਰਟੀ ਦਾ ਸਾਥ ਦੇਈਏ ਤੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਬਣਾਈਏ! ਅਪਣੀ ਨਿਯੁਕਤੀ ਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਉਕਤ ਦੋਵੇਂ ਨੌਜਵਾਨਾਂ ਨੇ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਲਈ ਵੱਧ ਤੋਂ ਵੱਧ ਕੰਮ ਕਰਾਂਗੇ! ਇਸ ਮੌਕੇ ਸਤਨਾਮ ਸਿੰਘ ਸੱਤਾ ਸਕੱਤਰ ਪ੍ਰਦੇਸ਼ ਕਾਂਗਰਸ ਕਮੇਟੀ,ਰਾਜਵੀਰ ਸਿੰਘ ਖਡਿਆਲ,ਪਰਵਿੰਦਰ ਸਿੰਘ (ਗੋਰਾ ਚੱਠਾ)ਗੁਰਸੇਵਕ ਸਿੰਘ ਖਡਿਆਲ,ਚੇਅਰਮੈਨ ਮਲਕੀਤ ਬਿੱਲਾ,ਮਨਜੀਤ ਕਮਾਲਪੁਰ,ਦਵਿੰਦਰ ਛਾਜਲੀ,ਗੁਰਪ੍ਰੀਤ ਕੌਹਰੀਆਂ, ਜਸ਼ਕਰਨ ਕੜਿਆਲ,ਗੁਰਚਰਨ ਸਿੰਘ ਬਲਾਕ ਸੰਮਤੀ ਮੈਂਬਰ, ਕੁਲਵੀਰ ਸਿੰਘ ਸਿਵੀਆਂ,ਮਨਦੀਪ ਸਿੰਘ ਮਹਿਲਾਂ,ਧਰਮਾ ਸਿੰਘ,ਜਗਤਾਰ ਜਨਾਲ, ਗੁਰਧਿਆਨ ਜਨਾਲ,ਪਿ੍ਤਪਾਲ ਸਿੰਘ ਜਨਾਲ, ਜਸਵੀਰ ਵਿੱਕੀ,ਜੱਸੀ ਨੰਬਰਦਾਰ,ਗੋਗੀ ਖੋਪੜਾ, ਨਿੱਕਾ ਕੈਪਰ,ਜੱਗੀ ਰਟੌਲ,ਅਜੈਬ ਸਿੰਘ,ਮਨੀ ਮਹਿਲਾਂ,ਗੁਰਮੁੱਖ ਮਹਿਲਾਂ,ਪਰਗਟ ਸਿੰਘ, ਕੁਲਦੀਪ ਦਾਸ,ਬਿੱਟੂ ਔਲਖ ਜਨਾਲ,ਕਰਮਜੀਤ ਬਬਲੀ,ਗੋਗੀ,ਜੀਤ ਪੰਚ,ਰੱਬਦਾਸ ਛਾਜਲੀ,ਬੀਰਾ ਨੀਲੋਵਾਲ,ਨਿੰਮਾ ਦੁੱਲਟ,ਰਾਜਿੰਦਰ ਕੁਮਾਰ, ਮਨਦੀਪ ਸਿੰਘ,ਹਰਜਿੰਦਰ ਸਿੰਘ ਹਾਜ਼ਰ ਸਨ।

Share Button

Leave a Reply

Your email address will not be published. Required fields are marked *