ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. May 27th, 2020

ਕਾਮੇਡੀ ਤੇ ਮਨੋਰੰਜਕ ਵਿਸ਼ੇ ਨਾਲ ਦਰਸ਼ਕਾਂ ਨੂੰ ਹਸਾ ਹਸਾ ਕੇ ਦੂਹਰੇ ਕਰੇਗੀ ਫਿਲਮ ‘ਨਿੱਕਾ ਜ਼ੈਲਦਾਰ-3’- ਸਿਮਰਜੀਤ ਸਿੰਘ

ਕਾਮੇਡੀ ਤੇ ਮਨੋਰੰਜਕ ਵਿਸ਼ੇ ਨਾਲ ਦਰਸ਼ਕਾਂ ਨੂੰ ਹਸਾ ਹਸਾ ਕੇ ਦੂਹਰੇ ਕਰੇਗੀ ਫਿਲਮ ‘ਨਿੱਕਾ ਜ਼ੈਲਦਾਰ-3’- ਸਿਮਰਜੀਤ ਸਿੰਘ

ਸਿਮਰਜੀਤ ਸਿਘ ਪੰਜਾਬੀ ਫਿਲਮਾਂ ਦੇ ਨਿਰਦੇਸ਼ਨ ਖੇਤਰ ‘ਚ ਇੱਕ ਵੱਡਾ ਨਿਰਦੇਸ਼ਕ ਹੈ ਜਿਸਨੇ ਕਈ ਵੱਡੀਆਂ ਫਿਲਮਾਂ ਬਣਾ ਕੇ ਪੰਜਾਬ ਹੀ ਸਿਨਮੇ ਮਾਣ ਵਧਾਇਆ ਹੈ। ਪਿਛਲੇ 20 ਸਾਲ ਦੇ ਤਜੱਰਬੇ ਵਿੱਚ ਉਸਨੇ ਪੰਜਾਬੀ ਦਰਸ਼ਕਾਂ ਦੀ ਨਬਜ਼ ਟੋਹ ਕੇ ਫਿਲਮਾਂ ਬਣਾਈਆਂ ਹਨ, ਐਮੀ ਵਿਰਕ ਦੀਆਂ ਫਿਲਮਾਂ ‘ਨਿੱਕਾ ਜ਼ੈਲਦਾਰ’ ਬਣਾਕੇ ਉਸਨੂੰ ਜਿਆਦਾ ਪ੍ਰਸਿੱਧੀ ਮਿਲੀ, ਅੱਜ ਕੱਲ ਇਹ ਡਾਇਰੈਕਟਰ ਐਮੀ ਵਿਰਕ ਤੇ ਵਾਮਿਕਾ ਦੀ ਇੱਕ ਨਵੀਂ ਫਿਲਮ ‘ਨਿੱਕਾ ਜ਼ੈਲਦਾਰ 3’ ਲੈ ਕੇ ਆ ਰਿਹੈ ਹੈ। ਇਸ ਫਿਲਮ ਨੂੰ ਵਾਈਕੋਮ 18 ਸਟੂਡੀਓ ਅਤੇ ‘ਪਟਿਆਲਾ ਮੋਸ਼ਨ ਫਿਲਮਜ਼’ ਨਿਰਮਾਤਾ ਅਮਨੀਤਸ਼ੇਰ ਸਿੰਘ ਅਤੇ ਰਵਨੀਤ ਸਿੰਘ ਨੇ ਬਣਾਇਆ ਹੈ। ਫਿਲਮ ਦੀ ਕਹਾਣੀ ਗੁਰਪ੍ਰੀਤ ਸਿੰਘ ਭਲਹੇੜੀ ਅਤੇ ਜਗਦੀਪ ਸਿੰਘ ਸਿੱਧੂ ਨੇ ਲਿਖੀ ਹੈ। ਇਸ ਫਿਲਮ ਦਾ ਟ੍ਰੇੇਲਰ ਬੀਤੇ ਹਫ਼ਤੇ ਹੀ ਆਇਆ ਹੈ ਜਿਸ ਨੂੰ ਪੰਜਾਬੀ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ ਹੈ।ਫਿਲਮ ਦੇ ਨਿਰਦੇਸ਼ਕ ਸਿਮਰਜੀਤ ਨੇ ਕਿਹਾ ਕਿ ਇਹ ਫਿਲਮ ਇੱਕ ਨਵੇਂ ਵਿਸ਼ੇ ਦੀ ਤਾਜਗੀ ਭਰੀ ਕਾਮੇਡੀ ਦੇ ਨਾਲ ਨਾਲ ਵਹਿਮਾਂ ਭਰਮਾਂ ਦੇ ਚੱਕਰਾਂ ਤੋਂ ਦੂਰ ਰਹਿਣ ਦਾ ਸਮਾਜਿਕ ਸੁਨੇਹਾ ਵੀ ਹੈ।ਉਨਾਂ ਦੱਸਿਆ ਕਿ ਫਿਲਮ ਵਿੱਚ ਨਿੱਕਾ ਆਪਣੇ ਪਿਆਰ ਲਈ ਆਪਣੇ ਮਰ ਚੁੱਕੇ ਕੰਜੂਸ ਬਾਪੂ ਦਾ ਆਪਣੇ ਵਿੱਚ ਭੂਤ ਆਉਣ ਦਾ ਡਰਾਮਾ ਕਰਦਾ ਹੈ ਇਹ ਡਰਾਮਾ ਉਸਨੂੰ ਕਿੱਥੇ ਕਿੱਥੇ ਭਾਰੂ ਪੈਂਦਾ ਹੈ ਇਹ ਫਿਲਮ ਦਾ ਬਹੁਤ ਹੀ ਦਿਲਚਸਪ ਹਿੱਸਾ ਹੈ ।

ਫਿਲਮ ਦਾ ਵਿਸ਼ਾ ਕਾਮੇਡੀ ਭਰਪੂਰ ਹੈ ਜੋ ਦਰਸ਼ਕਾਂ ਨੂੰ ਹਸਾ ਹਸਾ ਕੇ ਦੂਹਰੇ ਕਰਦਾ ਹੈ। ਫਿਲਮ ਵਿੱਚ ਹਰੇਕ ਕਲਾਕਾਰ ਨੇ ਆਪਣੀ ਭੂਮਿਕਾ ਬਹੁਤ ਚੰਗੇ ਢੰਗ ਨਾਲ ਨਿਭਾਈ ਹੈ। ਫਿਲ਼ਮ ਵਿੱਚ ਐਮੀ ਵਿਰਕ, ਵਾਮਿਕਾ ਗੱਬੀ, ਸੋਨੀਆ ਕੌਰ,ਨਿਰਮਲ ਰਿਸ਼ੀ ਸਰਦਾਰ ਸੋਹੀ, ਗੁਰਮੀਤ ਸਾਜਨ,ਗੁਰਪ੍ਰੀਤ ਕੌਰ ਭੰਗੂ, ਪਰਮਿੰਦਰ ਕੌਰ ਗਿੱਲ, ਨਿਸ਼ਾ ਬਾਨੋ,ਸੁਖਵਿੰਦਰ ਚਹਿਲ, ਹਰਦੀਪ ਗਿੱਲ, ਜਗਦੀਪ ਰੰਧਾਵਾ, ਬਨਿੰਦਰ ਬਨੀ ਅਤੇ ਦਿਲਾਵਰ ਸਿੱਧੂ ਅਦਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਇਹ ਫਿਲਮ 20 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਇਸ ਫਿਲਮ ਤੋਂ ਬਾਅਦ ਸਿਮਰਜੀਤ ਸਿੰਘ ਆਪਣੀ ਹੋਮ ਨਿਰਮਾਤਾ ਦੀ ਫਿਲਮ ‘ਟੈਲੀਵਿਜ਼ਨ’ ਵੀ ਰਿਲੀਜ਼ ਕਰ ਰਿਹਾ ਹੈ। ਅੰਗਰੇਜ ਫਿਲਮ ਨੇ ਸਿਮਰਜੀਤ ਦੀ ਝੋਲੀ ਕਈ ਵੱਡੇ ਇਨਾਮ ਪਾਏ।

ਹਰਜਿੰਦਰ ਸਿੰਘ
94638 28000

Leave a Reply

Your email address will not be published. Required fields are marked *

%d bloggers like this: