Mon. Oct 14th, 2019

ਕਾਬੁਲ ਬਾਰੇ ਆਪਣੀ ਨੀਤੀ ਸਪਸ਼ਟ ਕਰੇ ਪਾਕਿਸਤਾਨ: ਖਲੀਲਜ਼ਾਦ

ਕਾਬੁਲ ਬਾਰੇ ਆਪਣੀ ਨੀਤੀ ਸਪਸ਼ਟ ਕਰੇ ਪਾਕਿਸਤਾਨ: ਖਲੀਲਜ਼ਾਦ

ਵਾਸ਼ਿੰਗਟਨ, 5 ਅਪ੍ਰੈਲ: ਅਮਰੀਕੀ ਅਫਗਾਨ ਸ਼ਾਂਤੀ ਦੂਤ ਜ਼ਲਮਯ ਖਲੀਲਜ਼ਾਦ ਨੇ ਅੱਜ ਇਕ ਬਿਆਨ ਜਾਰੀ ਕੀਤਾ| ਆਪਣੇ ਬਿਆਨ ਵਿੱਚ ਖਲੀਲਜ਼ਾਦ ਨੇ ਕਿਹਾ ਕਿ ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਸੰਬੰਧਾਂ ਦਾ ਵਿਸਥਾਰ ਉਦੋਂ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਕਿ ਇਸਲਾਮਾਬਾਦ ਕਾਬੁਲ ਪ੍ਰਤੀ ਆਪਣੀਆਂ ਨੀਤੀਆਂ ਤੇ ਦੁਬਾਰਾ ਵਿਚਾਰ ਨਹੀਂ ਕਰਦਾ| ਅਫਗਾਨਿਸਤਾਨ ਦੀ ਇਕ ਸਮਾਚਾਰ ਏਜੰਸੀ ਮੁਤਾਬਕ ਅਫਗਾਨਿਸਤਾਨ ਸਮਝੌਤੇ ਦੇ ਲਈ ਅਮਰੀਕੀ ਦੇ ਵਿਸ਼ੇਸ਼ ਪ੍ਰਤੀਨਿਧੀ ਖਲੀਲਜ਼ਾਦ ਨੇ ਇਹ ਗੱਲ ਉਸ ਸਮੇਂ ਕਹੀ ਜਦੋਂ ਉਹ ਬਾਮਿਆਨ, ਜਬਜ਼ਾਨ ਅਤੇ ਪਰਵਾਨ ਸੂਬੇ ਦੇ ਨੌਜਵਾਨਾਂ ਨੂੰ ਵੀਡੀਓ ਕਾਲ ਜ਼ਰੀਏ ਸੰਬੋਧਿਤ ਕਰ ਰਹੇ ਸਨ|
ਵਾਸ਼ਿੰਗਟਨ ਦੇ ਦੂਤ ਨੇ ਕਿਹਾ ਕਿ ਅਫਗਾਨਿਸਤਾਨ, ਤਾਲਿਬਾਨ ਅਤੇ ਅਮਰੀਕਾ ਵਿਚ ਸੰਭਾਵਿਤ ਸ਼ਾਂਤੀ ਸਮਝੌਤੇ ਤੋਂ ਇਲਾਵਾ ਇਸਲਾਮਾਬਾਦ ਅਤੇ ਕਾਬੁਲ ਵੀ ਇਕ ਸਮਝੌਤਾ ਕਰਨਗੇ ਜਿਸ ਦੇ ਜ਼ਰੀਏ ਪਾਕਿਸਤਾਨ ਅਫਗਾ ਨਿਸਤਾਨ ਵਿੱਚ ਹੋਰ ਵੱਧ ਰਚਨਾਤਮਕ ਭੂਮਿਕਾ ਨਿਭਾ ਸਕੇਗਾ| ਵਿਸ਼ੇਸ਼ ਦੂਤ ਖਲੀਲਜ਼ਾਦ ਸ਼ਾਂਤੀ ਵਾਰਤਾ ਦੇ ਨਵੇਂ ਦੌਰ ਤੋਂ ਪਹਿਲਾਂ ਕਾਬੁਲ ਪਰਤ ਆਏ ਹਨ| ਉਨ੍ਹਾਂ ਨੇ ਕਿਹਾ,”ਅਸੀਂ ਚਾਹੁੰਦੇ ਹਾਂ ਕਿ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਇਕ ਸਮਝੌਤਾ ਹੋਵੇ ਜਿਸ ਨਾਲ ਸ਼ਾਂਤੀ ਸਥਾਪਿਤ ਹੋ ਸਕੇ ਅਤੇ ਅਫਗਾਨਿਸਤਾਨ ਵਿਚ ਪਾਕਿਸਤਾਨ ਵੱਲੋਂ ਕੀਤੀ ਜਾਣ ਵਾਲੀ ਦਖਲ ਅੰਦਾਜ਼ੀ ਨੂੰ ਰੋਕਿਆ ਜਾ ਸਕੇ|” ਪਾਕਿਸਤਾਨ ਨੂੰ ਹੋਰ ਜ਼ਿਆਦਾ ਸਕਰਾਤਮਕ ਭੂਮਿਕਾ ਨਿਭਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਨੇ ਕਿਹਾ, ”ਜੇਕਰ ਉਹ ਵਾਸ਼ਿੰਗਟਨ ਨਾਲ ਬਿਹਤਰ ਸੰਬੰਧ ਚਾਹੁੰਦਾ ਹੈ ਤਾਂ ਅਫਗਾਨਿਸਤਾਨ ਪ੍ਰਤੀ ਉਸ ਦੀ ਨੀਤੀ ਵਿਚ ਤਬਦੀਲੀ ਹੋਣੀ ਚਾਹੀਦੀ ਹੈ ਨਹੀਂ ਤਾਂ ਅਮਰੀਕਾ ਅਤੇ ਪਾਕਿਸਤਾਨ ਦੇ ਸੰਬੰਧਾਂ ਵਿਚ ਸੁਧਾਰ ਨਹੀਂ ਹੋਵੇਗਾ|”

Leave a Reply

Your email address will not be published. Required fields are marked *

%d bloggers like this: