ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jun 6th, 2020

ਕਾਬੁਲ ਗੁਰਦੁਆਰੇ ਤੇ ਹਮਲੇ ਤੋਂ ਬਾਅਦ ਕੱਟੜਵਾਦੀ ਇਸਲਾਮਿਕ ਗਰੁੱਪਾਂ ਪ੍ਰਤੀ ਲੋਕਾਂ ਦੇ ਮਨਾਂ ਚ ਭਾਰੀ ਰੋਹ

ਕਾਬੁਲ ਗੁਰਦੁਆਰੇ ਤੇ ਹਮਲੇ ਤੋਂ ਬਾਅਦ ਕੱਟੜਵਾਦੀ ਇਸਲਾਮਿਕ ਗਰੁੱਪਾਂ ਪ੍ਰਤੀ ਲੋਕਾਂ ਦੇ ਮਨਾਂ ਚ ਭਾਰੀ ਰੋਹ

ਇਸਲਾਮਿਕ ਅੱਤਵਾਦੀ ਵਾਰ ਵਾਰ ਬਣਾ ਰਹੇ ਹਨ ਘੱਟ ਗਿਣਤੀਆਂ ਨੂੰ ਨਿਸ਼ਾਨਾ

ਰੋਮ (ਇਟਲੀ) 29 ਮਾਰਚ (ਟੇਕ ਚੰਦ ਜਗਤਪੁਰ): ਕਾਬੁਲ ਵਿਖੇ ਗੁਰਦੁਆਰਾ ਸਾਹਿਬ ਚ ਸਰਬੱਤ ਦੀ ਭਲਾਈ ਲਈ ਸਾਂਤਮਈ ਢੰਗ ਨਾਲ਼ ਨਾਮ ਸਿਮਰਨ ਕਰਨ ਵਾਲੇ 27 ਸਿੱਖ ਵਿਅਕਤੀਆਂ ਨੂੰ ਬਿਨਾ ਕਿਸੇ ਵਜਾਂ ਦੇ ਮੌਤ ਦੇ ਘਾਟ ਉਤਾਰਨ ਵਾਲੇ ਕੱਟੜਵਾਦੀ ਮੁਸਲਮਾਨ ਸੰਗਠਨਾਂ ਪ੍ਰਤੀ ਸਮੁੱਚੇ ਵਿਸ਼ਵ ਅੰਦਰ ਰੋਸ ਦੀ ਲਹਿਰ ਹੈ। ਇਸ ਹਮਲੇ ਦੀ ਜਿੰਮੇਵਾਰੀ ਇਕ ਅੰਤਰਰਾਸ਼ਟਰੀ ਇਸਲਾਮਿਕ ਅੱਤਵਾਦੀ ਜਥੇਬੰਦੀ ਨੇ ਲਈ ਹੈ। ਇੱਥੇ ਹੀ ਬੱਸ ਨਹੀ ਕਿ ਕੇਰਲਾ ਨਾਲ਼ ਸਬੰਧਿਤ ਇਕ 29 ਸਾਲਾਂ ਮੁਸਲਮਾਨ ਅਬੂ ਖਾਲਿਦ ਵੀ ਹਮਲਾਵਰਾਂ ਵਿੱਚ ਸ਼ਾਮਿਲ ਪਾਇਆ ਗਿਆ ਹੈ।

ਇਹ ਵਿਅਕਤੀ 6 ਸਾਲ ਪਹਿਲਾ ਭਾਰਤ ਨੂੰ ਛੱਡ ਕੇ ਦੁਬਈ ਰਹਿਣ ਲੱਗ ਪਿਆ ਸੀ। ਘੱਟ ਗਿਣਤੀਆਂ ਤੇ ਹੋਣ ਵਾਲਾ ਇਹ ਕੋਈ ਪਹਿਲਾ ਹਮਲਾ ਨਹੀ ਹੈ ਇਸ ਤੋਂ ਪਹਿਲਾ ਵੀ ਉੱਥੇ ਹਿੰਦੂਆਂ, ਬੋਧੀਆਂ ਅਤੇ ਜੈਨੀਆਂ ਦੇ ਮੰਦਿਰ ਤੇ ਇਸਾਈਆਂ ਦੇ ਚਰਚ ਤੇ ਬੁੱਤ ਵੀ ਤੋੜੇ ਜਾਂਦੇ ਰਹੇ ਹਨ। ਇਸ ਸਭ ਕੁੱਝ ਪਿੱਛੇ ਇਸਲਾਮਿਕ ਕੱਟੜਵਾਦੀ ਅੱਤਵਾਦੀ ਸੰਗਠਨਾਂ ਅਤੇ ਅੱਤਵਾਦ ਨੂੰ ਸ਼ਹਿ ਦੇਵ ਵਾਲੇ ਮੁਲਕ ਪਾਕਿਸਤਾਨ ਦੀ ਚਾਲ ਸ਼ਪੱਸ਼ਟ ਉਜਾਗਰ ਹੁੰਦੀ ਹੈ।ਮੁਸਲਮਾਨੀ ਮੁਲਕਾਂ ਅੰਦਰ ਖਾਸ ਕਰਕੇ ਸਿੱਖਾਂ ਅਤੇ ਹਿੰਦੂਆਂ ਅਤੇ ਹੋਰ ਘੱਟ ਗਿਣਤੀ ਤਬਕੇ ਨੂੰ ਅਕਸਰ ਹੀ ਨਿਸ਼ਾਨਾਂ ਬਣਾਇਆ ਜਾਂਦਾ ਰਿਹਾ ਹੈ।

ਹਿੰਦੂਸਤਾਨ ਟਾਇਮਜ ਦੀ ਰਿਪੋਰਟ ਅਨੁਸਾਰ ਵੀ ਕਾਬੁਲ ਹਮਲੇ ਦੀ ਰੂਪ ਰੇਖਾ ਇਨਾਂ ਇਸਲਾਮਿਕ ਅੱਤਵਾਦੀਆਂ ਨੇ ਹੀ ਤਿਆਰ ਕੀਤੀ ਸੀ।ਭਾਰਤ ਦੀ ਅਟੈਲੇਜੈਂਸੀ ਨੇ ਜਾਂਚ ਦੌਰਾਨ ਏਹੋ ਪਾਇਆ ਹੈ।ਅੱਜ ਸਮੁੱਚਾ ਵਿਸ਼ਵ ਹੀ ਇਸ ਇਸਲਾਮਿਕ ਅੱਤਵਾਦ ਨੂੰ ਲੈ ਕੇ ਚਿੰਤਤ ਹੈ ਪ੍ਰੰਤੂ ਇਸ ਨੂੰ ਖੁੱਲੇ ਰੂਪ ਵਿੱਚ ਸ਼ਹਿ ਦੇਣ ਵਾਲੇ ਪਾਕਿਸਤਾਨ ਦੇ ਕੰਨੀ ਜੁ ਨਹੀ ਸਰਕ ਰਹੀ।ਦੂਜੇ ਪਾਸੇ ਅਜਿਹੀਆਂ ਸ਼ਰਾਰਤੀ ਤਾਕਤਾਂ ਦੁਆਰਾ ਭਾਰਤ ਅੰਦਰ ਸਰਕਾਰ ਦੁਆਰਾ ਘੱਟ ਗਿਣਤੀਆਂ ਨੂੰ ਨਾਗਰਿਕਤਾ ਦੇਣ ਲਈ ਤਿਆਰ ਕੀਤੇ ਗਏ ਸਿਟੀਜਨ ਅਮੈਂਡਮੈਂਟ ਐਕਟ (ਸੀ ਏ ਏ) ਨੂੰ ਜਾਣ ਬੁੱਝ ਕੇ ਘੱਟ ਗਿਣਤੀਆਂ ਵਿਰੋਧੀ ਐਕਟ ਦਰਸਾ ਕੇ ਗਲਤ ਪ੍ਰਚਾਰ ਕੀਤਾ ਗਿਆ ਹੈ। ਜਦੋਂ ਕਿ ਹਕੀਕਤ ਚ ਇਹ ਐਕਟ ਵੱਖ ਵੱਖ ਮੁਲਕਾਂ ਚ ਰਹਿ ਰਹੇ ਘੱਟ ਗਿਣਤੀ ਸੈ੍ਣੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਭਾਰਤ ਵਿੱਚ ਨਾਗਰਿਕਤਾ ਦੇਣ ਦੀ ਗੱਲ ਕਰਦਾ ਹੈ। ਤਾਂ ਜੋ ਇਹ ਘੱਟ ਗਿਣਤੀ ਤਬਕੇ ਆਪਣੇ ਆਪ ਨੂੰ ਲਵਾਰਿਸ ਨਾ ਸਮਝ ਸਕਣ ਅਤੇ ਭਾਰਤ ਦੇਸ਼ ਦਾ ਨਾਗਰਿਕ ਬਣ ਕੇ ਆਪਣੇ ਜੀਵਨ ਵਿੱਚ ਸਰੁੱਖਿਆ ਮਹਿਸੂਸ ਕਰਨ।

Leave a Reply

Your email address will not be published. Required fields are marked *

%d bloggers like this: